ਸ਼ਾਂਤੀਸਵਰੂਪ ਤ੍ਰਿਪਾਠੀ
ਰਿਚਾ ਚੱਢਾ ‘ਗੈਂਗ ਆਫ਼ ਵਾਸੇਪੁਰ’, ‘ਮਸਾਨ’, ‘ਫ਼ੁਕਰੇ’ ਤੇ ‘ਫ਼ੁਕਰੇ ਰਿਟਰਨਜ਼’ ਸਮੇਤ ਕਈ ਚੰਗੀਆਂ ਫ਼ਿਲਮਾਂ ਵਿੱਚ ਆਪਣੇ ਅਭਿਨੈ ਦਾ ਜਲਵਾ ਵਿਖਾ ਚੁੱਕੀ ਹੈ। ਉਹ ਆਪਣੀਆਂ ਫ਼ਿਲਮਾਂ ਦੀ ਵਜ•ਾ ਨਾਲ ਤਿੰਨ ਵਾਰ ‘ਕਾਂਸ ਫ਼ਿਲਮ ਫ਼ੈਸਟੀਵਲ’ ਵਿੱਚ ਜਾ ਚੁੱਕੀ ਹੈ। ਫ਼ਿਲਹਾਲ ਉਹ ਆਪਣੀ ਫ਼ਿਲਮ ‘ਦਾਸ ਦੇਵ’ ਨੂੰ ਲੈ ਕੇ ਚਰਚਾ ਵਿੱਚ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਤੁਹਾਡਾ ਕਰੀਅਰ ਜਿਸ ਤਰ•ਾਂ ਨਾਲ ਅੱਗੇ ਵਧ ਰਿਹਾ ਹੈ, ਕੀ ਤੁਸੀਂ ਉਸਤੋਂ ਖ਼ੁਸ਼ ਹੋ ?
– ਮੈਨੂੰ ਲੱਗਦਾ ਹੈ ਕਿ ਮੈਂ ਸਥਿਰ ਹਾਂ। ਚੰਗੀਆਂ ਫ਼ਿਲਮਾਂ ਕਰ ਰਹੀ ਹਾਂ। ਇੱਥੇ ਮੇਰਾ ਕਿਸੇ ਨਾਲ ਮੁਕਾਬਲਾ ਨਹੀਂ ਹੈ। ਮੈਂ ਤਾਂ ਬਸ ਚੰਗਾ ਕੰਮ ਕਰਨਾ ਚਾਹੁੰਦੀ ਹਾਂ।
-ਤੁਸੀਂ ਕੁਝ ਦਿਨ ਪਹਿਲਾਂ ਪ੍ਰਦਰਸ਼ਿਤ ਫ਼ਿਲਮ ‘ਥ੍ਰੀ ਸਟੋਰੀਜ’ ਕਿਉਂ ਕੀਤੀ ਸੀ ?
-ਕੀ ਤੁਹਾਨੂੰ ਇਹ ਫ਼ਿਲਮ ਪਸੰਦ ਨਹੀਂ ਆਈ। ਫ਼ਿਲਮ ਥੋੜ•ੀ ਹੌਲੀ ਰਫ਼ਤਾਰ ਨਾਲ ਚੱਲਦੀ ਹੈ, ਪਰ ਫ਼ਿਲਮ ਚੰਗੀ ਬਣੀ ਹੈ। ਮੈਂ ਇਸ ਵਿੱਚ ਲੀਲਾ ਦਾ ਕਿਰਦਾਰ ਨਿਭਾਇਆ ਹੈ।
-ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਤੁਸੀਂ ਅਲੀ ਫ਼ਜ਼ਲ ਨਾਲ ਆਸਕਰ ਐਵਾਰਡ ਲਈ ਗਏ ਸੀ ?
– ਇਹ ਖਬ?ਰ ਕਿੱਥੋਂ ਆਈ, ਮੈਨੂੰ ਨਹੀਂ ਪਤਾ, ਪਰ ਆਸਕਰ ਐਵਾਰਡ ਵਿੱਚ ਅਲੀ ਫ਼ਜ਼ਲ ਦੀ ਫ਼ਿਲਮ ‘ਵਿਕਟੋਰੀਆ ਐਂਡ ਅਬਦੁਲ’ ਮੇਕਅੱਪ ਅਤੇ ਕਾਸਟਿਊਮ ਲਈ ਨਾਮਜ਼ਦ ਹੋਈ ਸੀ ਤਾਂ ਉਹ ਆਪਣੀ ਇਸ ਫ਼ਿਲਮ ਦੇ ਪ੍ਰਚਾਰ ਲਈ ਗਏ ਸਨ। ਉਸੀ ਸਿਲਸਿਲੇ ਵਿੱਚ ਮੈਂ ਵੀ ਉਨ•ਾਂ ਦੇ ਨਾਲ ਗਈ ਸੀ। ਪਰ ਅਸਲ ਵਿੱਚ ਸਾਡਾ ਆਸਕਰ ਐਵਾਰਡ ਸਮਾਰੋਹ ਵਿੱਚ ਜਾਣਾ ਨਹੀਂ ਹੋ ਸਕਿਆ ਕਿਉਂਕਿ ਉੱਥੇ ਤੁਸੀਂ ਉਦੋਂ ਜਾ ਸਕਦੇ ਹੋ, ਜਦੋਂ ਤੁਸੀਂ ਨਾਮਜ਼ਦ ਹੋਵੋ ਜਾਂ ਤੁਹਾਨੂੰ ਸੱਦਾ ਪੱਤਰ ਭੇਜਿਆ ਗਿਆ ਹੋਵੇ ਜਾਂ ਫ਼ਿਰ ਐਵਾਰਡ ਦੇਣ ਦੀ ਹੈਸੀਅਤ ਨਾਲ ਤੁਸੀਂ ਜਾਵੋ। ਹਾਂ, ਇੰਨਾ ਜ਼ਰੂਰ ਹੈ ਕਿ ਅਸੀਂ ਆਸਕਰ ਤੋਂ ਪਹਿਲਾਂ ਅਤੇ ਆਸਕਰ ਇਨਾਮ ਜੇਤੂਆਂ ਲਈ ਜੋ ਪਾਰਟੀਆਂ ਰੱਖੀਆਂ ਗਈਆਂ ਸਨ, ਉਨ•ਾਂ ਪਾਰਟੀਆਂ ਵਿੱਚ ਅਸੀਂ ਦੋਨੋਂ ਸ਼ਾਮਲ ਹੋਏ।
-ਤਾਂ ਇਨ•ਾਂ ਪਾਰਟੀਆਂ ਵਿੱਚ ਤੁਹਾਡੀ ਵਿਦੇਸ਼ੀ ਫ਼ਿਲਮਸਾਜ਼ਾਂ ਨਾਲ ਗੱਲ ਹੋਈ ਹੋਵੇਗੀ ?
-ਉੱਥੇ ਜਾਣ ਉੱਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਆਪਣੀਆਂ ਬੌਲੀਵੁੱਡ ਦੀਆਂ ਫ਼ਿਲਮਾਂ ਨੂੰ ਲੈ ਕੇ ਬਹੁਤ ਮਾਣ ਮਹਿਸੂਸ ਕਰਦੇ ਹਾਂ, ਅਸੀਂ ਬਹੁਤ ਮਾਣ ਨਾਲ ਦੱਸਦੇ ਹਾਂ ਕਿ ਸਾਡੀ ਫ਼ਿਲਮ ਨੇ ਇੰਨੇ ਕਰੋੜ ਦਾ ਕਾਰੋਬਾਰ ਕਰ ਲਿਆ, ਪਰ ਦੂਜੀ ਤਰਫ਼ ਵਿਦੇਸ਼ਾਂ ਵਿੱਚ ਸਾਡੀਆਂ ਫ਼ਿਲਮਾਂ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ। ਮੈਨੂੰ ਅਹਿਸਾਸ ਹੋਇਆ ਕਿ ਅਸੀਂ ਬੇਸ਼ੱਕ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਹਾਂ, ਪਰ ਉਨ•ਾਂ ਦਾ ਮੁਕਾਬਲਾ ਕਰਨ ਲਈ ਸਾਨੂੰ ਅਜੇ ਬਹੁਤ ਸਮਾਂ ਲੱਗੇਗਾ।
-ਕੀ ਇਹੀ ਕਾਰਨ ਹੈ ਕਿ ਭਾਰਤੀ ਫ਼ਿਲਮਾਂ ਆਸਕਰ ਵਿੱਚ ਨਹੀਂ ਚੁਣੀਆਂ ਜਾਂਦੀਆਂ ?
-ਕੁਝ ਹੱਦ ਤਕ ਇਹ ਵੀ ਇੱਕ ਵਜ•ਾ ਹੈ। ਬਾਕੀ ਅਸਲੀ ਵਜ•ਾ ਕੁਝ ਹੋਰ ਹੈ। ਇਸ ਤਰ•ਾਂ ਦਾ ਆਸਕਰ ਵਿੱਚ ਤੁਸੀਂ ਵੇਖੋ ਤਾਂ ਸਿਰਫ਼ ਵੱਡੇ ਸਟੂਡੀਓ ਹੀ ਨਹੀਂ, ਸਗੋਂ ਆਜ਼ਾਦਾਨਾ ਫ਼ਿਲਮਾਂ ਨੂੰ ਵੀ ਪੁਰਸਕਾਰ ਦਿੱਤੇ ਜਾਂਦੇ ਹਨ। ਉਨ•ਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ।
-ਕੀ ਭਾਰਤੀ ਪੁਰਸਕਾਰਾਂ ਦੇ ਮੁਕਾਬਲੇ ਆਸਕਰ ਐਵਾਰਡ ਜ਼ਿਆਦਾ ਮਾਅਨੇ ਰੱਖਦਾ ਹੈ ?
-ਜੀ ਹਾਂ! ਸਾਡੇ ਇੱਥੇ ਕਮਰਸ਼ਲ ਸਫ਼ਲਤਾ ਨੂੰ ਮਾਪਦੰਡ ਮੰਨਿਆ ਜਾਂਦਾ ਹੈ, ਪਰ ਉੱਥੇ ਫ਼ਿਲਮ ਨੂੰ ਕਮਰਸ਼ਲ ਸਫ਼ਲਤਾ ਮਿਲੀ ਹੋਵੇ ਜਾਂ ਨਾ ਮਿਲੀ ਹੋਵੇ, ਜੇਕਰ ਅਕਾਦਮੀ ਦੇ ਮੈਂਬਰਾਂ ਨੂੰ ਫ਼ਿਲਮ ਪਸੰਦ ਆਈ ਤਾਂ ਐਵਾਰਡ ਮਿਲੇਗਾ। ਅਕਾਦਮੀ ਐਵਾਰਡ ਲਈ ਨਾਮਜ਼ਦ ਹੋਣ ਵਾਲੀ ਫ਼ਿਲਮ ਦੀ ਪੂਰੀ ਟੀਮ ਅਕਾਦਮੀ ਦੇ ਮੈਂਬਰਾਂ ਨੂੰ ਦੱਸਦੀ ਹੈ ਕਿ ਉਨ•ਾਂ ਨੇ ਫ਼ਿਲਮ ਨੂੰ ਕਿਸ ਤਰ•ਾਂ ਨਾਲ ਬਣਾਇਆ ਹੈ, ਉਨ•ਾਂ ਦੀ ਫ਼ਿਲਮ ਦੀ ਕੀ ਖ਼ਾਸੀਅਤ ਹੈ। ਉਹ ਫ਼ਿਲਮ ਦੇ ਹਰ ਵਿਭਾਗ ਨੂੰ ਲੈ ਕੇ ਸਵਾਲਾਂ ਦੇ ਜਵਾਬ ਦਿੰਦੇ ਹਨ, ਜਦੋਂ ਕਿ ਸਾਡੇ ਇੱਥੇ ਸਿਰਫ਼ ਸਟਾਰ ਨੂੰ ਇੱਜ਼ਤ ਦਿੱਤੀ ਜਾਂਦੀ ਹੈ, ਜਦੋਂ ਕਿ ਉੱਥੇ ਹਰ ਕਿਸੇ ਨੂੰ ਇੱਜ਼ਤ ਦਿੱਤੀ ਜਾਂਦੀ ਹੈ। ਉੱਥੇ ਸਟਾਰ ਨੂੰ ਨਜ਼ਰਅੰਦਾਜ਼ ਕਰਕੇ ਇੱਕ ਪੂਰੀ ਫ਼ਿਲਮ ਦੇ ਪੱਖ ਵਿੱਚ ਵੋਟ ਦਿੱਤੀ ਜਾਂਦੀ ਹੈ।
-ਤੁਸੀਂ ਕਾਂਸ ਫ਼ਿਲਮ ਫ਼ੈਸਟੀਵਲ ਵਿੱਚ ਤਿੰਨ ਵਾਰ ਜਾ ਚੁੱਕੇ ਹੋ। ਹੁਣ ਤੁਸੀਂ ਆਸਕਰ ਦਾ ਬਾਹਰ ਤੋਂ ਆਨੰਦ ਲੈ ਕੇ ਆਏ ਹੋ। ਤੁਸੀਂ ਕੀ ਫ਼ਰਕ ਮਹਿਸੂਸ ਕੀਤਾ?
-ਕਾਂਸ ਫ਼ਿਲਮ ਫ਼ੈਸਟੀਵਲ ਵਿੱਚ ਯੂਰੋਪੀਅਨ ਸਿਨਮਾ ਦੇ ਨਾਲ ਨਾਲ ਪੂਰੇ ਵਿਸ਼ਵ ਦੇ ਸਿਨਮਾ ਨੂੰ ਮਹੱਤਵ ਦਿੱਤਾ ਜਾਂਦਾ ਹੈ, ਪਰ ਆਸਕਰ ਵਿੱਚ ਜ਼ਿਆਦਾਤਰ ਅਮਰੀਕਨ ਫ਼ਿਲਮਾਂ ਨੂੰ ਹੀ ਮਹੱਤਵ ਦਿੱਤਾ ਜਾਂਦਾ ਹੈ। ਆਸਕਰ ਵਿੱਚ ਵਿਸ਼ਵ ਸਿਨਮਾ ਨੂੰ ਲੈ ਕੇ ਇੱਕ ਛੋਟੀ ਜਿਹੀ ਕੈਟੇਗਰੀ ਹੈ, ਜਿਸਨੂੰ ‘ਫ਼ੌਰਨ ਲੈਂਗੁਏਜ ਕੈਟੇਗਰੀ’ ਦਾ ਨਾਂ ਦਿੱਤਾ ਗਿਆ ਹੈ। ਦੂਜੀ ਤਰਫ਼ ਕਾਂਸ ਫ਼ਿਲਮ ਫ਼ੈਸਟੀਵਲ ਵਿੱਚ ਪੂਰੇ ਵਿਸ਼ਵ ਨੂੰ ਮਹੱਤਵ ਮਿਲਦਾ ਹੈ। ਇਸ ਵਜ•ਾ ਨਾਲ ਕਾਂਸ ਵਿੱਚ ‘ਗੈਂਗ ਆਫ਼ ਵਾਸੇਪੁਰ’, ‘ਮਸਾਨ’ ਸਹਿਤ ਕਈ ਭਾਰਤੀ ਫ਼ਿਲਮਾਂ ਜਾ ਚੁੱਕੀਆਂ ਹਨ।
-ਲੰਬੇ ਸਮੇਂ ਤੋਂ ਰੁਕੀ ਹੋਈ ਤੁਹਾਡੀ ਫ਼ਿਲਮ ‘ਦਾਸ ਦੇਵ’ ਸਬੰਧੀ ਕੀ ਕਹੋਗੇ?
-ਸੁਧੀਰ ਮਿਸ਼ਰਾ ਨਿਰਦੇਸ਼ਿਤ ਫ਼ਿਲਮ ‘ਦਾਸ ਦੇਵ’ ਸ਼ਰਦ ਚੰਦਰ ਦੇ ਨਾਵਲ ‘ਦੇਵਦਾਸ’ ਦਾ ਆਧੁਨਿਕ ਰੂਪ ਹੈ। ਫ਼ਿਲਮ ਨੂੰ ਠੀਕ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਸੁਧੀਰ ਮਿਸ਼ਰਾ ਨੇ ਕਾਫ਼ੀ ਸਮਾਂ ਲਿਆ। ਫ਼ਿਲਮ ਬਹੁਤ ਚੰਗੀ ਬਣੀ ਹੈ। ਦੁੱਖ ਦੀ ਗੱਲ ਹੈ ਕਿ ਕਾਫ਼ੀ ਸਮੇਂ ਤੋਂ ਇਹ ਫ਼ਿਲਮ ਰੁਕੀ ਹੋਈ ਸੀ, ਵਜ•ਾ ਮੈਨੂੰ ਨਹੀਂ ਪਤਾ, ਪਰ ਇਹ ਫ਼ਿਲਮ ਸੁਧੀਰ ਮਿਸ਼ਰਾ ਦੀਆਂ ਹੁਣ ਤਕ ਦੀਆਂ ਸਭ ਤੋਂ ਜ਼ਿਆਦਾ ਚੰਗੀਆਂ ਫ਼ਿਲਮਾਂ ਵਿੱਚੋਂ ਇੱਕ ਹੈ। ਹੁਣ ਇਸ ਦਾ ਇੰਤਜ਼ਾਰ ਖ਼ਤਮ ਹੋ ਚੁੱਕਾ ਹੈ। ਇਹ 20 ਅਪਰੈਲ ਨੂੰ ਰਿਲੀਜ਼ ਹੋ ਜਾਏਗੀ।
-ਫ਼ਿਲਮ ‘ਦਾਸ ਦੇਵ’ ਆਧੁਨਿਕ ਕਿਸ ਹਿਸਾਬ ਨਾਲ ਹੈ ?
-ਇਹ ਫ਼ਿਲਮ ਵਰਤਮਾਨ ਸਮਾਂ/ ਅੱਜ ਦੀ ਔਰਤ ਦੀ ਗੱਲ ਕਰਦੀ ਹੈ। ਇਸ ਲਈ ਇਸ ਨੂੰ ‘ਦੇਵਦਾਸ’ ਦਾ ਆਧੁਨਿਕ ਸੰਸਕਰਣ ਕਿਹਾ ਜਾਣਾ ਚਾਹੀਦਾ ਹੈ। ਇਸ ਵਿੱਚ ਔਰਤ ਪਾਤਰ ਮਰਦਾਂ ਉੱਤੇ ਨਿਰਭਰ ਨਹੀਂ ਹਨ, ਉਹ ਮਰਦਾਂ ਦੀ ਬੇਵਫ਼ਾਈ ਉੱਤੇ ਰੋਂਦੀਆਂ ਹੋਈਆਂ ਨਜ਼ਰ ਨਹੀਂ ਆਉਂਦੀਆਂ, ਸਗੋਂ ਮਰਦਾਂ ਨੂੰ ਚੁਣੌਤੀ ਦਿੰਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਇੱਥੋਂ ਤਕ ਕਿ ਆਪਣੇ ਫ਼ਾਇਦੇ ਲਈ ਮਰਦਾਂ ਦੀ ਵਰਤੋਂ ਕਰਦੇ ਹੋਏ ਵੀ ਨਜ਼ਰ ਆਉਂਦੀਆਂ ਹਨ।
– ਇਸ ਫ਼ਿਲਮ ਵਿੱਚ ਤੁਹਾਡਾ ਕੀ ਕਿਰਦਾਰ ਹੈ?
-ਮੇਰਾ ਪਾਰੋ ਦਾ ਕਿਰਦਾਰ ਹੈ। ਉਹ ਚੁਲਬੁਲੀ ਜਿਹੀ ਕੁੜੀ ਹੈ। ਦੇਵ ਦੇ ਨਾਲ ਹੀ ਵੱਡੀ ਹੋਈ ਹੈ, ਦੇਵ ਵੱਡੇ ਘਰ ਦਾ ਮੁੰਡਾ ਹੈ ਅਤੇ ਪਾਰੋ ਛੋਟੇ ਘਰ ਦੀ ਕੁੜੀ ਹੈ। ਪਾਰੋ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਦੀ। ਪਾਰੋ ਤੁਹਾਨੂੰ ਪੂਰੀ ਫ਼ਿਲਮ ਵਿੱਚ ਕਿਧਰੇ ਵੀ ਰੋਂਦੀ ਵਿਲਕਦੀ ਨਜ਼ਰ ਨਹੀਂ ਆਵੇਗੀ।
– ਫ਼ਿਲਮ ‘ਦਾਸ ਦੇਵ’ ਵਿੱਚ ਰਾਜਨੀਤੀ ਦੀ ਵੀ ਗੱਲ ਕੀਤੀ ਗਈ ਹੈ ?
– ਜੀ ਹਾਂ ! ਸੁਧੀਰ ਮਿਸ਼ਰਾ ਨੂੰ ਰਾਜਨੀਤੀ ਦੀ ਬਹੁਤ ਚੰਗੀ ਸਮਝ ਹੈ। ਮੇਰੇ ਵਾਂਗ ਹੀ ਸੁਧੀਰ ਮਿਸ਼ਰਾ ਵੀ ਰਾਜਨੀਤੀ ਉੱਤੇ ਨਜ਼ਰ ਰੱਖਦੇ ਹਨ, ਪਰ ਆਪਣੇ ਆਪ ਰਾਜਨੀਤੀ ਨਾਲ ਨਹੀਂ ਜੁੜਨਾ ਚਾਹੁੰਦੇ। ਮੇਰਾ ਵੀ ਮਕਸਦ ਰਾਜਨੀਤੀ ਨਾਲ ਜੁੜਨ ਦਾ ਨਹੀਂ ਹੈ। ਆਮ ਤੌਰ ‘ਤੇ ਸਾਡੇ ਦਿਮਾਗ਼ ਵਿੱਚ ਰਹਿੰਦਾ ਹੈ ਕਿ ਰਾਜਨੇਤਾ ਕਿਸ ਤਰ•ਾਂ ਦੇ ਹੁੰਦੇ ਹਨ, ਉਹ ਕਿਸ ਤਰ•ਾਂ ਨਾਲ ਪ੍ਰਚਾਰ ਕਰਦੇ ਹਨ। ਇਸ ਫ਼ਿਲਮ ਵਿੱਚ ਤੁਹਾਨੂੰ ਸਾਰੇ ਕਿਰਦਾਰ ਇਕਦਮ ਅਸਲੀ ਨਜ਼ਰ ਆਉਣਗੇ। ਸੱਤਾ ਸੰਭਾਲਣ ਲਈ ਜੋ ਕੁਝ ਕਰਨਾ ਹੁੰਦਾ ਹੈ, ਇਸਦੇ ਕਿਰਦਾਰ ਉਹ ਸਭ ਕਰਦੇ ਹਨ।
– ਕੀ ਤੁਸੀਂ ਲਿਖਣ ਦੇ ਖੇਤਰ ਵਿੱਚ ਵੀ ਹੱਥ ਅਜ਼ਮਾ ਰਹੇ ਹੋ ?
– ਜੀ ਹਾਂ! ਇੱਕ ਫ਼ਿਲਮ ਦੀ ਪਟਕਥਾ ਲਿਖ ਰਹੀ ਹਾਂ। ਇਹ ਫ਼ੀਚਰ ਫ਼ਿਲਮ ਹੋਵੇਗੀ। ਕੋਸ਼ਿਸ਼ ਹੋਵੇਗੀ ਕਿ ਇਸਦਾ ਨਿਰਮਾਣ ਵੀ ਮੈਂ ਹੀ ਕਰਾਂ। ਮੈਂ ਕੁਝ ਦਿਨ ਪਹਿਲਾਂ ਪੰਜਾਬੀ ਵਿੱਚ ਇੱਕ ਲਘੂ ਫ਼ਿਲਮ ਦਾ ਨਿਰਮਾਣ ਕਰਕੇ ਫ਼ਿਲਮ ਨਿਰਮਾਣ ਦੇ ਅਨੁਭਵ ਹਾਸਲ ਕੀਤੇ ਹਨ। ਮੈਂ ਇੱਕ ਕਿਤਾਬ ਵੀ ਲਿਖ ਰਹੀ ਹਾਂ। ਇਸ ਸਬੰਧੀ ਬਾਅਦ ਵਿੱਚ ਗੱਲ ਕਰਾਂਗੀ।