ਰਾਜ ਕਚੌਰੀ

ਜੇ ਤੁਸੀਂ ਖਾਣਾ ਖਾਣ ਦੇ ਸ਼ੁਕੀਨ ਹੋ ਤਾਂ ਤੁਹਾਨੂੰ ਰਾਜ ਕਚੌਰੀ ਜ਼ਰੂਰ ਖਾਣੀ ਚਾਹੀਦੀ ਹੈ। ਇਸ ਕਚੌਰੀ ਦੇ ਅੰਦਰ ਕਈ ਸੁਆਦ ਭਰੇ ਹੁੰਦੇ ਹਨ। ਬਾਹਰੋਂ ਇਹ ਕਚੌਰੀ ਕੁਰਕੁਰੀ ਲੱਗਦੀ ਹੈ ਪਰ ਇਸ ਦੇ ਅੰਦਰ ਭਰੀ ਮੁਲਾਇਮ ਪਕੌੜੀ, ਦਹੀਂ ਲਪੇਟੇ ਆਲੂ, ਭੁਜੀਆ ਨਮਕੀਨ, ਖੱਟੀ-ਮਿੱਠੀ ਚਟਨੀਆਂ ਆਦਿ ਇਸ ਨੂੰ ਅਨੋਖਾ ਸੁਆਦ ਦਿੰਦੇ ਹਨ। ਇਸ ਨੂੰ ਬਣਾਉਣਾ ਆਸਾਨ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਰਾਜ ਕਚੌਰੀ ਬਣਾਉਣੀ ਦੱਸ ਰਹੇ ਹਾਂ।
ਸਮੱਗਰੀ
ਕਚੌਰੀ ਲਈ
ਇੱਕ ਕੱਪ ਮੈਦਾ
ਇੱਕ ਚੌਥਾਈ ਕੱਪ ਸੂਜੀ
ਦੋ ਚੁਟਕੀ ਬੇਕਿੰਗ ਸੋਡਾ
ਤੇਲ
ਕਚੌਰੀ ਭਰਨ ਲਈ
ਮੂੰਗ ਦਾਲ ਦੀਆਂ ਪਕੌੜੀਆਂ
ਦੋ ਉਬਲੇ ਹੋਏ ਆਲੂ
ਤਿੰਨ-ਚਾਰ ਚਮਚ ਉਬਲੇ ਹੋਏ ਮੂੰਗ ਜਾਂ ਚਨੇ
ਇੱਕ ਕੱਪ ਫ਼ੈਂਟਿਆ ਹੋਇਆ ਦਹੀਂ
ਅੱਧਾ ਚਮਚ ਭੁੱਜਿਆ ਜੀਰਾ
ਅੱਧਾ ਚਮਚ ਕਾਲਾ ਨਮਕ
ਸਾਦਾ ਨਮਕ ਸਵਾਦ ਮੁਤਾਬਕ
ਲਾਲ ਮਿਰਚ ਪਾਊਡਰ ਸਵਾਦ ਮੁਤਾਬਕ
ਮਿੱਠੀ ਚਟਨੀ
ਹਰੀ ਚਟਨੀ
ਸੇਵ ਭੁਜੀਆ
ਅਨਾਰ ਦੇ ਦਾਣੇ
ਵਿਧੀ
1. ਸਭ ਤੋਂ ਪਹਿਲਾਂ ਕਚੌਰੀ ਬਣਾਉਦੇਂ ਹਾਂ। ਇਸ ਲਈ ਤੁਸੀਂ ਕਿਸੇ ਬਰਤਨ ‘ਚ ਮੈਦਾ ਅਤੇ ਸੂਜੀ ਨੂੰ ਮਿਲਾਓ ਅਤੇ ਨਾਲ ਹੀ ਬੇਕਿੰਗ ਸੋਡਾ ਪਾ ਦਿਓ। ਇਸ ਦਾ ਸਖਤਾ ਆਟਾ ਗੁੰਨ ਲਓ।
2. ਗੈਸ ‘ਤੇ ਭਾਰੀ ਕੜਾਹੀ ‘ਚ ਤੇਲ ਗਰਮ ਕਰੋ ਅਤੇ ਨਾਲ ਹੀ ਆਟੇ ਦੇ ਛੋਟੇ-ਛੋਟੇ ਪੇੜੇ ਬਣਾ ਲਓ।
3. ਇਨ੍ਹਾਂ ਪੇੜਿਆਂ ਨੂੰ ਵੇਲ ਲਓ ਅਤੇ ਗਰਮ ਤੇਲ ‘ਚ ਪਾਓ।
4. ਕਚੌਰੀਆਂ ਨੂੰ ਪੋਣੀ ਦੀ ਮਦਦ ਨਾਲ ਫ਼ੁਲਾ ਲਓ ਅਤੇ ਸੁਨਹਿਰੀ ਹੋਣ ਤੱਕ ਤਲੋ।
5. ਇਨ੍ਹਾਂ ਕਚੌਰੀਆਂ ਨੂੰ ਠੰਡਾ ਹੋਣ ਲਈ ਫ਼ਰਿੱਜ ‘ਚ ਰੱਖ ਦਿਓ।
6. ਠੰਡੀ ਹੋਣ ‘ਤੇ ਕਚੌਰੀ ਨੂੰ ਵਿੱਚੋਂ ਦੀ ਤੋੜੋ ਅਤੇ ਇਸ ਦੇ ਅੰਦਰ ਮਿਸ਼ਰਣ ਭਰਨ ਦੀ ਜਗ੍ਹਾ ਬਣਾਓ।
7. ਸਭ ਤੋਂ ਪਹਿਲਾਂ ਭਿੱਜੀਆਂ ਹੋਈਆਂ ਮੂੰਗ ਦਾਲ ਦੀਆਂ ਪਕੌੜੀਆਂ ਪਾਓ। ਬਾਅਦ ‘ਚ ਚਾਰ-ਪੰਜ ਪੀਸ ਆਲੂ ਦੇ ਪਾਓ। ਦੋ ਚਮਚ ਉਬਾਲੇ ਹੋਈ ਮੂੰਗ, ਥੋੜ੍ਹਾ ਜਿਹਾ ਭੁੱਜਿਆ ਜੀਰਾ, ਕਾਲਾ ਨਮਕ, ਸਾਦਾ ਨਮਕ, ਲਾਲ ਮਿਰਚ ਪਾਊਡਰ, ਦਹੀਂ, ਮਿੱਠੀ ਚਟਨੀ, ਹਰੀ ਚਟਨੀ, ਸੇਵ ਭੁਜੀਆ, ਅਨਾਰ ਦਾਣਾ ਪਾਓ।
8. ਫ਼ਿਰ ਤੋਂ ਜੀਰਾ ਪਾਊਡਰ, ਲਾਲ ਮਿਰਚ, ਕਾਲਾ ਨਮਕ, ਦਹੀਂ, ਚਟਨੀਆਂ ਪਾ ਕੇ ਇਸ ਰਾਜ ਕਚੌਰੀ ਨੂੰ ਪਰੋਸੋ।