ਬੌਲੀਵੁਡ ਅਦਾਕਾਰਾ ਰਸ਼ਮਿਕਾ ਮੰਦਾਨਾ ਮਲਿਆਲਮ ਫ਼ਿਲਮ ਜਗਤ ‘ਚ ਪੈਰ ਧਰਨ ਜਾ ਰਹੀ ਹੈ। ਫ਼ਿਲਮ ਨਿਰਮਾਤਾ ਰਾਹੁਲ ਰਵਿੰਦਰਨ ਨੇ ਅਦਾਕਾਰਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਕਿਉਂਕਿ ਰਸ਼ਮਿਕਾ ਹੁਣ ਤਕ ਪੰਜ ਭਾਸ਼ਾਵਾਂ ‘ਚ ਫ਼ਿਲਮਾਂ ਡੱਬ ਕਰ ਚੁੱਕੀ ਹੈ। ਹੁਣ ਰਸ਼ਮਿਕਾ ਦੀ ਪਹਿਲੀ ਮਲਿਆਲਮ ਫ਼ਿਲਮ ਦਾ ਗਰਲਫ਼ਰੈਂਡ ਆ ਰਹੀ ਹੈ। ਰਾਹੁਲ ਨੇ X ਆਖਿਆ, “ਰਸ਼ਮਿਕਾ ਪੰਜ ਭਾਸ਼ਾਵਾਂ ‘ਚ ਟੀਜ਼ਰਜ਼ ਲਈ ਫ਼ਿਲਮਾਂ ਡੱਬ ਕਰ ਚੁੱਕੀ ਹੈ। ਹੁਣ ਉਸ ਨੇ ਮਲਿਆਲਮ ‘ਚ ਵੀ ਡੱਬ ਕਰ ਲਿਆ ਹੈ!
ਰਸ਼ਮਿਕਾ ਨੇ ਇਸ ਭਾਸ਼ਾ ‘ਚ ਪਹਿਲਾਂ ਕਦੇ ਵੀ ਕੰਮ ਨਹੀਂ ਕੀਤਾ। ਜਾਣਕਾਰੀ ਅਨੁਸਾਰ, ਇਸ ਫ਼ਿਲਮ ਦਾ ਟੀਜ਼ਰ ਪੰਜ ਅਪ੍ਰੈਲ ਨੂੰ ਰਸ਼ਮਿਕਾ ਦੇ ਜਨਮ ਦਿਨ ਮੌਕੇ ਰਿਲੀਜ਼ ਹੋਵੇਗਾ। ਫ਼ਿਲਮ ਦਾ ਗਰਲਫ਼ਰੈਂਡ ਰਾਹੁਲ ਰਵਿੰਦਰਨ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਦੂਜੀ ਫ਼ਿਲਮ ਹੋਵੇਗੀ। ਰਾਹੁਲ ਨੇ ਇਸ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਆਖਿਆ, “ਮੇਰੇ ਨਿਰਦੇਸ਼ਨ ਹੇਠ ਬਣਨ ਵਾਲੀ ਫ਼ਿਲਮ ਦੀ ਇੱਕ ਝਲਕ। ਮੈਂ ਆਪਣੀ ਦੂਜੀ ਫ਼ਿਲਮ ਦੀ ਸ਼ੁਰੂਆਤ ਕਰਨ ਲਈ ਬਹੁਤ ਖ਼ੁਸ਼ ਹਾਂ। ਮੈਂ ਹੁਣ ਸ਼ੂਟਿੰਗ ਸ਼ੁਰੂ ਕਰਨ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ।”
ਇਹ ਇੱਕ ਮੁਹੱਬਤੀ ਫ਼ਿਲਮ ਹੈ ਜਿਸ ਦੇ ਪੁਰਸ਼ ਅਦਾਕਾਰ ਦਾ ਐਲਾਨ ਹੋਣਾ ਬਾਕੀ ਹੈ।