ਯੂਰਿਕ ਐਸਿਡ ਦੇ ਮਰੀਜ਼ ਡਾਈਟ ‘ਚ ਸ਼ਾਮਿਲ ਕਰਨ ਇਹ ਹੈਲਦੀ ਚੀਜ਼ਾਂ

ਯੂਰਿਕ ਐਸਿਡ ਇੱਕ ਅਜਿਹੀ ਸਮੱਸਿਆ ਹੈ ਜਿਸ ਦੇ ਚੱਲਦੇ ਵਿਅਕਤੀ ਦੇ ਸ਼ਰੀਰ ‘ਚ ਸੋਜ, ਅਕੜਨ ਅਤੇ ਦਰਦ ਹੋਣਾ ਆਮ ਗੱਲ ਹੈ। ਇਹ ਸਮੱਸਿਆ ਜ਼ਿਆਦਾ 50 ਸਾਲ ਤੋਂ ਬਾਅਦ ਲੋਕਾਂ ‘ਚ ਦੇਖਣ ਨੂੰ ਮਿਲਦੀ ਹੈ, ਪਰ ਅੱਜ ਕੱਲ੍ਹ ਗਲਤ ਖਾਣ-ਪੀਣ ਦੇ ਚੱਲਦੇ ਕੁੱਝ ਨੌਜਵਾਨ ਇਥੇ ਤਕ ਕਿ ਬੱਚੇ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਇਸ ਗੰਭੀਰ ਬੀਮਾਰੀ ਦੀ ਲਪੇਟ ‘ਚ ਆਉਣ ਤੋਂ ਬਚਿਆ ਰਹੇ ਤਾਂ ਅੱਜ ਤੋਂ ਹੀ ਕੁੱਝ ਖ਼ਾਸ ਚੀਜ਼ਾਂ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰੋ, ਜਿਵੇਂ ਕਿ …
ਸੇਬ – ਸੇਬ ‘ਚ ਮੈਲਿਕ ਨਾਂ ਦਾ ਐਸਿਡ ਪਾਇਆ ਜਾਂਦਾ ਹੈ ਜੋ ਸ਼ਰੀਰ ‘ਚ ਖ਼ੂਨ ਦੇ ਦੌਰੇ ਨੂੰ ਸਹੀ ਢੰਗ ਨਾਲ ਵਹਿਣ ‘ਚ ਮਦਦ ਕਰਦਾ ਹੈ। ਰੋਜ਼ਾਨਾ ਇੱਕ ਸੇਬ ਦੀ ਵਰਤੋਂ ਕਰਨ ਨਾਲ ਨਾ ਸਿਰਫ਼ ਯੂਰਿਕ ਐਸਿਡ ਸਗੋਂ ਤੁਸੀਂ ਹੋਰ ਵੀ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
ਨਿੰਬੂ – ਨਿੰਬੂ ਦੇ ਐਂਟੀ-ਐਸਿਡ ਤੱਤ ਸ਼ਰੀਰ ‘ਚ ਖ਼ੂਨ ਦੀਆਂ ਧਮਨੀਆਂ ਜੱਮਣ ਤੋਂ ਰੋਕਦੇ ਹਨ। ਵਾਇਟਾਮਿਨ C ਨਾਲ ਭਰਪੂਰ ਕੋਈ ਵੀ ਫ਼ਲ ਹੋਵੇ ਜਿਵੇਂ ਕਿ ਕੀਵੀ, ਔਲੇ, ਅਮਰੂਦ, ਸੰਤਰਾ, ਨਿੰਬੂ ਅਤੇ ਟਮਾਟਰ ਤੁਹਾਡੇ ਸ਼ਰੀਰ ‘ਚ ਯੂਰਿਕ ਐਸਿਡ ਨੂੰ ਬਣਨ ਤੋਂ ਰੋਕਦਾ ਹੈ।
ਕੇਲਾ – ਕੇਲੇ ‘ਚ ਮੌਜੂਦ ਪੋਟੈਸ਼ੀਅਮ ਸ਼ਰੀਰ ‘ਚ ਯੂਰਿਕ ਐਸਿਡ ਪੈਦਾ ਹੋਣ ਤੋਂ ਰੋਕਦਾ ਹੈ।
ਗ੍ਰੀਨ ਟੀ – ਖ਼ੂਨ ਦੀ ਸਫ਼ਾਈ ਨਾਲ ਜੁੜੀਆਂ ਕਈ ਸਮੱਸਿਆ ਹੋਣ ਤਾਂ ਗ੍ਰੀਨ-ਟੀ ਉਸ ਲਈ ਸਹੀ ਇਲਾਜ ਹੈ। ਹਰ ਰੋਜ਼ ਦਿਨ ‘ਚ ਦੋ ਵਾਰ ਗ੍ਰੀਨ-ਟੀ ਦੀ ਵਰਤੋਂ ਕਰਨ ਨਾਲ ਸ਼ਰੀਰ ‘ਚ ਮੌਜੂਦ ਯੂਰਿਕ ਐਸਿਡ ਦਾ ਲੈਵਲ ਬੈਲੇਂਸਡ ਰਹਿੰਦਾ ਹੈ।
ਓਮੈਗਾ-3 – ਓਮੈਗਾ 3 ਯੁਕਤ ਫ਼ੂਡ ਜਿਵੇਂ ਕਿ ਫ਼ਿਸ਼, ਡਰਾਈ ਫ਼ਰੂਟ ਅਤੇ ਫ਼ਿਸ਼ ਔਇਲ ਵਰਗੀਆਂ ਚੀਜ਼ਾਂ ਡਾਈਟ ‘ਚ ਸ਼ਾਮਿਲ ਕਰਨ ਨਾਲ ਵੀ ਤੁਹਾਨੂੰ ਕਈ ਲਾਭ ਮਿਲਦਾ ਹੈ।
ਨਸ਼ੀਲੀਆਂ ਚੀਜ਼ਾਂ ਤੋਂ ਰਹੋ ਦੂਰ – ਯੂਰਿਕ ਐਸਿਡ ਤੋਂ ਬਚਣਾ ਚਾਹੁੰਦੇ ਹੋ ਤਾਂ ਨਸ਼ਾ ਅਤੇ ਨਸ਼ੀਲੀ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ। ਸ਼ਰਾਬ ਦੀ ਜ਼ਿਆਦਾ ਵਰਤੋਂ ਨਾਲ ਤੁਹਾਡੀ ਯੂਰਿਕ ਐਸਿਡ ਦੀ ਸਮੱਸਿਆ ਹੋਰ ਜ਼ਿਆਦਾ ਵੱਧ ਸਕਦੀ ਹੈ।
ਇਨ੍ਹਾਂ ਸਭ ਦੇ ਇਲਾਵਾ ਹਰ ਰੋਜ਼ ਕਸਰਤ ਜ਼ਰੂਰ ਕਰੋ, ਸੈਰ ਅਤੇ ਯੋਗ ਰਾਹੀਂ ਤੁਸੀਂ ਯੂਰਿਕ ਐਸਿਡ ਤੋਂ ਬਚ ਸਕਦੇ ਹੋ।
ਕੰਬੋਜ