ਮੋਹਲੇਧਾਰ ਮੀਂਹ ਦਾ ਅਲਰਟ, ਬੰਦ ਰਹਿਣਗੇ ਸਾਰੇ ਸਕੂਲ

ਨੈਸ਼ਨਲ ਡੈਸਕ- ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਅੱਜ ਯਾਨੀ ਮੰਗਲਵਾਰ ਨੂੰ ਮੋਹਲੇਧਾਰ ਮੀਂਹ ਦੀ ਸੰਭਾਵਨਾ ਜਤਾਈ ਹੈ। ਇਸ ਸੰਭਾਵਿਤ ਮੀਂਹ ਨੂੰ ਦੇਖਦੇ ਹੋਏ ਅੱਜ ਸਾਰੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ, ਚੇਨਈ, ਤਿਰੂਵਲੂਰ, ਕਾਂਚੀਪੁਰਮ, ਚੇਂਗਲਪਟੂ ਅਤੇ ਕੁਡਾਲੋਰ ਜ਼ਿਲ੍ਹਿਆਂ ‘ਚ ਵੱਖ-ਵੱਖ ਸਥਾਨਾਂ ‘ਤੇ ਮੋਹੇਲਧਾਰ ਮੀਂਹ ਪੈ ਸਕਦਾ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਕੈਲਕਟਰ ਰਸ਼ਮੀ ਸਿਧਾਰਥ ਜਗੜੇ ਨੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਹੈ।
ਦਰਅਸਲ ਮੌਸਮ ਵਿਭਾਗ ਨੇ 12 ਨਵੰਬਰ ਨੂੰ 12 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਜਦੋਂ ਕਿ 13 ਨਵੰਬਰ ਨੂੰ 17 ਜ਼ਿਲ੍ਹਿਆਂ, 14 ਨਵੰਬਰ ਨੂੰ 27 ਜ਼ਿਲ੍ਹਿਆਂ ਅਤੇ 15 ਨਵੰਬਰ ਨੂੰ 25 ਜ਼ਿਲ੍ਹਿਆਂ ਲਈ ਵੀ ਅਲਰਟ ਜਾਰੀ ਕੀਤਾ ਹੈ। ਆਈ.ਐੱਮ.ਡੀ. ਅਨੁਸਾਰ ਚੇਨਈ ਅਤੇ ਇਸ ਦੇ ਨੇੜੇ-ਤੇੜੇ ਦੇ ਜ਼ਿਲ੍ਹੇ ਜਿਵੇਂ ਕਾਂਚੀਪੁਰਮ, ਤਿਰੂਵਲੂਰ ਅਤੇ ਚੇਂਗਲਪਟੂ ‘ਚ ਵੱਖ-ਵੱਖ ਥਾਵਾਂ ‘ਤੇ ਮੋਹੇਲਧਾਰ ਮੀਂਹ ਪੈ ਸਕਦਾ ਹੈ।