ਮੁੰਬਈ: ਬਾਲੀਵੁੱਡ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ ਦੀ ਆਉਣ ਵਾਲੀ ਫਿਲਮ ‘ਮੋਹਨਜੋਦੜੋ’ ਨੂੰ ਸੈਂਸਰ ਬੋਰਡ ਤੋਂ ਬਿਨ੍ਹਾਂ ਕਿਸੇ ਕਟ ਫਿਲਮ ਨੂੰ ਰਿਲੀਜ਼ ਕਰਨ ਦੀ ਆਗਿਆ ਮਿਲ ਗਈ ਹੈ।
ਰਿਤੀਕ ਰੋਸ਼ਨ ਅਤੇ ਪੂਜਾ ਹੇਂਗੜੇ ਦੀ ਇਹ ਫਿਲਮ 12 ਅਗਸਤ ਨੂੰ ਬਿਨਾਂ ਕਿਸੇ ਕੱਟ ਰਿਲੀਜ਼ ਕਰਨ ਦੇ ਲਈ ਤਿਆਰ ਹੈ। ਇਹ ਫਿਲਮ ਸਾਰੇ ਪੈਮਾਨੇ ‘ਤੇ ਸਹੀਂ ਉਤਰੀ ਹੈ। ਜਿਸ ‘ਚ ਕਿਸੇ ਵੀ ਸੀਨ ਤੋਂ ਸੈਂਸਰ ਬੋਰਡ ਨੂੰ ਕੋਈ ਇਤਰਾਜ਼ ਨਹੀਂ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਫਿਲਮ ‘ਚ ਰਿਤੀਕ ਨੇ ਫਿਲਮ ਦੀ ਮੁਖ ਅਦਾਕਾਰਾ ਪੂਜਾ ਹੇਂਗੜੇ ਨੂੰ 3 ਵਾਰ ਕਿੱਸ ਕੀਤਾ ਹੈ। ਅਜਿਹੇ ਇਸ ਤਰ੍ਹਾਂ ਦੇ ਸੀਨ ਤੋਂ ਲੱਗਦਾ ਸੀ ਕਿ ਇਸ ‘ਤੇ ਬੋਰਡ ਦੀ ਕੈਂਚੀ ਚੱਲ ਸਕਦੀ ਹੈ ਪਰ ਇਸ ਤਰ੍ਹਾਂ ਹੋਇਆ ਨਹੀਂ। ਸੈਂਸਰ ਬੋਰਡ ਨੇ ਕਿਸੇ ਵੀ ਸੀਨ ‘ਤੇ ਬਿਨਾਂ ਕੈਂਚੀ ਚਲਾਏ ਇਸ ਨੂੰ ਸਰਟੀਫਿਕੇਟ ਦੇ ਕੇ ਪਾਸ ਕਰ ਦਿੱਤਾ।
ਇਸ ਫਿਲਮ ‘ਚ ਰਿਤੀਕ ਰੋਸ਼ਨ ਦੀ ਸਾਥੀ ਕਲਾਕਾਰ ਪੂਜਾ ਹੇਂਗੜੇ ਨੇ ਡੈਬਿਊ ਕੀਤਾ ਹੈ। ਉਹ ਅਦਾਕਾਰਾ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਹ ਭਾਰਤੀ ਸਭਿਅਤਾ ਦੇ ਉਸ ਦੌਰ ਦੀ ਝਲਕ ਦਿਖਾਵੇਗੀ ਜਦੋਂ ਹੋਲੀ-ਹੋਲੀ ਸਮਾਜਿਕ ਵਿਵਸਥਾ ਦੀ ਸ਼ੁਰੂਆਤ ਹੋਈ ਸੀ।
ਰਿਤੀਕ ਇਸ ਤੋਂ ਪਹਿਲਾਂ ਆਸ਼ੂਤੋਸ਼ ਨਾਲ ‘ਯੋਧਾ ਅਕਬਕ’ ਫਿਲਮ ‘ਚ ਕੰਮ ਕਰ ਚੁੱਕੇ ਹਨ। ਫਿਲਮ ‘ਚ ਰਿਤੀਕ ਰੋਸ਼ਨ ਅਤੇ ਪੂਜਾ ਹੇਂਗੜੇ ਤੋਂ ਇਲਾਵਾ ਅਦਾਕਾਰ ਕਬੀਰ ਬੇਦੀ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਭੁਜ ਅਤੇ ਗੁਜਰਾਤ ‘ਚ ਹੋਈ ਹੈ।