ਅਸੀਂ ਦੇਖਦੇ ਹਾਂ ਕਿ ਕੁਝ ਲੋਕ ਮੋਕਿਆਂ ਤੋਂ ਬਹੁਤ ਪਰੇਸ਼ਾਨ ਹੁੰਦੇ ਹਨ। ਇਨ੍ਹਾਂ ਨੂੰ ਹਟਾਉਣ ਲਈ ਉਹ ਬਹੁਤ ਸਾਰੀਆਂ ਦਵਾਈਆਂ ਵੀ ਖਾਂਦੇ ਹਨ ਪਰ ਫ਼ਿਰ ਵੀ ਕੋਈ ਫ਼ਰਕ ਨਹੀਂ ਪੈਂਦਾ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸ ਰਹੇ ਹਾਂ, ਜਿਸ ਨਾਲ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇਂ
1. ਲਸਣ
ਲਸਣ ਦੀਆਂ ਕਲੀਆਂ ਦਾ ਪੇਸਟ ਰਾਤ ਨੂੰ ਸੌਂਣ ਤੋਂ ਪਹਿਲਾਂ ਮੋਕੇ ‘ਤੇ ਲਗਾ ਕੇ ਬੈਂਡੇਜ ਲਗਾਓ ਅਤੇ ਸਵੇਰ ਨੂੰ ਬੈਂਡੇਜ ਉਤਾਰ ਦਿਓ।
2. ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਦੇ ਦੋ ਚਮਚ ਅਤੇ ਇੱਕ ਚੱਮਚ ਪਾਣੀ ਮਿਲਾਓ ਅਤੇ ਰੂੰ ਨਾਲ ਇਸ ਨੂੰ ਮੋਕੇ ‘ਤੇ ਲਗਾਓ। ਇਸ ‘ਤੇ ਬੈਂਡੇਜ ਲਗਾ ਕੇ ਅੱਧੇ ਘੰਟੇ ਬਾਅਦ ਇਸ ਨੂੰ ਉਤਾਰ ਦਿਓ।
3. ਨਿੰਬੂ
ਰਾਤ ਨੂੰ ਸੌਂਣ ਤੋਂ ਪਹਿਲਾਂ ਮੋਕਿਆਂ ‘ਤੇ ਨਿੰਬੂ ਦੇ ਰਸ ਨਾਲ ਮਸਾਜ ਕਰੋ। ਇਸ ‘ਚ ਵਿਟਾਮਿਨ ‘ਸੀ’ ਹੁੰਦੀ ਹੈ, ਜਿਸ ਨਾਲ ਮੋਕੇ ਜਲਦੀ ਖਤਮ ਕਰਨ ‘ਚ ਮਦਦ ਮਿਲੇਗੀ।
4. ਫ਼ਟਕੜੀ
ਗਰਮ ਪਾਣੀ ‘ਚ ਫ਼ਟਕੜੀ ਮਿਲਾ ਕੇ ਮੋਕਿਆਂ ‘ਤੇ ਲਗਾਓ। ਇਹ ਦਿਨ ‘ਚ 2-3 ਵਾਰ ਜ਼ਰੂਰ ਕਰੋ। ਇਸ ਨਾਲ ਮੋਕੇ ਜੜ੍ਹ ਤੋਂ ਖਤਮ ਹੋ ਜਾਣਗੇ।
5. ਬੇਕਿੰਗ ਸੋਡਾ
ਬੇਕਿੰਗ ਸੋਡੇ ਨੂੰ ਸਿਰਕੇ ‘ਚ ਮਿਲਾ ਕੇ ਪੇਸਟ ਬਣਾਓ ਅਤੇ ਇਸ ਨੂੰ ਮੋਕਿਆਂ ‘ਤੇ ਲਗਾਓ। ਸੁੱਕ ਜਾਣ ਤੋਂ ਬਾਅਦ ਧੋ ਲਓ। ਇਸ ਦੀ ਵਰਤੋਂ ਦਿਨ ‘ਚ 2 ਵਾਰ ਜ਼ਰੂਰ ਕਰੋ।
6. ਕਵਾਰ
ਕਵਾਰ ਦਾ ਰਸ ਵੀ ਮੋਕਿਆਂ ਨੂੰ ਖਤਮ ਕਰਨ ‘ਚ ਮਦਦ ਕਰਦਾ ਹੈ।
7. ਕੇਲੇ ਦਾ ਛਿਲਕਾ
ਰੋਜ਼ ਕੇਲੇ ਦੇ ਛਿਲਕੇ ਨੂੰ ਮੋਕੇ ਦੇ ਅੰਦਰੂਨੀ ਭਾਗ ‘ਤੇ ਰਗੜੋ। ਕੁਝ ਦਿਨਾਂ ਬਾਅਦ ਇਹ ਜੜ੍ਹ ਤੋਂ ਖਤਮ ਹੋ ਜਾਵੇਗਾ।
8. ਪਿਆਜ
ਪਿਆਜ ਦਾ ਰਸ ਕੱਢ ਕੇ ਮੋਕੇ ‘ਤੇ ਲਗਾਓ।
9. ਫ਼ੁੱਲਗੋਭੀ ਅਤੇ ਹਰਾ ਧਨੀਆ
ਦੋ ਜਾਂ ਤਿੰਨ ਵਾਰ ਇਸ ਦੇ ਰਸ ਨੂੰ ਲਗਾਉਣ ਨਾਲ ਮੋਕੇ ਘੱਟ ਜਾਂਦੇ ਹਨ।
10. ਸ਼ਹਿਦ