ਮੈਕਸਵੇਲ ਦੇ ਤਫ਼ਾਨ ‘ਚ ਉੱਡਿਆ ਸ਼੍ਰੀਲੰਕਾ

sports-news-300x150-2ਪੱਲੇਕਲ: ਸ਼੍ਰੀਲੰਕਾ ਖਿਲਾਫ਼ ਪਹਿਲੇ ਟੀ-20 ਮੈਚ ‘ਚ ਗਲੇਨ ਮੈਕਸਵੇਲ ਦੀ ਤੂਫਾਨੀ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 85 ਦੌੜਾਂ ਨਾਲ ਹਰਾ ਦਿੱਤਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਮੈਕਸਵੇਲ ਨੇ ਗਲਤ ਸਾਬਤ ਕਰ ਦਿੱਤਾ। ਸਲਾਮੀ ਬੱਲੇਬਾਜ਼ ਦੇ ਰੂਪ ‘ਚ ਉਤਰੇ ਮੈਕਸਵੇਨ ਨੇ 65 ਗੇਂਦਾਂ ‘ਚ 14 ਚੌਕਿਆਂ ਅਤੇ 9 ਛੱਕਿਆਂ ਦੀ ਬਦੌਲਤ 145 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੇ ਟੀ-20 ‘ਚ 263 ਦੌੜਾਂ ਦਾ ਸਭ ਤੋਂ ਵੱਡਾ ਸਕੋਰ ਬਣਾ ਲਿਆ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ 2007 ‘ਚ ਕੀਨੀਆ ਖਿਲਾਫ਼ ਟੀ-20 ‘ਚ ਸਭ ਤੋਂ ਵੱਧ 260 ਦੌੜਾਂ ਬਣਾਈਆਂ ਸਨ। ਡੇਵਿਡ ਵਾਰਨਰ 28 ਦੌੜਾਂ, ਉਸਮਾਨ ਖੁਵਾਜਾ 36 ਦੌੜਾਂ ਅਤੇ ਟ੍ਰਾਵੀਸ ਹੈੱਡ 45 ਦੌੜਾਂ ਬਣਾ ਕੇ ਆਊਟ ਹੋ ਗਏ।
264 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ ਨਿਰਧਾਰਿਤ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 178 ਦੌੜਾਂ ਹੀ ਬਣਾ ਸਕੀ ਅਤੇ ਆਸਟਰੇਲੀਆ ਨੇ ਇਹ ਮੈਚ 85 ਦੌੜਾਂ ਨਾਲ ਜਿੱਤ ਲਿਆ। ਸ਼੍ਰੀਲੰਕਾ ਲਈ ਦਿਨੇਸ਼ ਚੰਦੀਮਲ ਨੇ ਸਭ ਤੋਂ ਵੱਧ 43 ਗੇਂਦਾਂ ‘ਚ 58 ਦੌੜਾਂ ਬਣਾਈਆਂ। ਆਸਟਰੇਲੀਆਈ ਗੇਂਦਬਾਜ਼ ਮਿਚੇਲ ਸਟਾਰਕ ਅਤੇ ਸਕਾਟ ਬੋਲੈਂਡ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ।

LEAVE A REPLY