ਮੁਲੱਠੀ ਬਹੁਤ ਹੀ ਗੁਣਕਾਰੀ ਜੜ੍ਹੀ-ਬੂਟੀ ਹੈ ਜੋ ਸੁਆਦ ‘ਚ ਮਿੱਠੀ ਹੁੰਦੀ ਹੈ। ਮੁਲੱਠੀ ਸਿਰਫ਼ ਪੇਟ ਦੀਆਂ ਬੀਮਾਰੀਆਂ ਨੂੰ ਹੀ ਠੀਕ ਨਹੀਂ ਕਰਦੀ ਸਗੋਂ ਇਹ ਅਲਸਰ ਲਈ ਵੀ ਫ਼ਾਇਦੇਮੰਦ ਹੈ। ਅਸਲੀ ਮੁਲੱਠੀ ਅੰਦਰੋਂ ਪੀਲੀ, ਰੇਸ਼ੇਦਾਰ ਅਤੇ ਹਲਕੀ ਸੁਗੰਧ ਵਾਲੀ ਹੁੰਦੀ ਹੈ। ਮੁਲੱਠੀ ਦੇ ਸੁੱਕਣ ‘ਤੇ ਇਸ ਦਾ ਸਵਾਦ ਐਸੀਟਿਕ ਹੋ ਜਾਂਦਾ ਹੈ। ਮੁਲੱਠੀ ਮਿੱਠੀ ਅਤੇ ਠੰਡੀ ਹੋਣ ਦੇ ਨਾਲ-ਨਾਲ ਖੰਘ ਲਈ ਵਿਸ਼ੇਸ਼ ਲਾਭਕਾਰੀ ਹੈ। ਇਸ ‘ਚ 50 ਫ਼ੀਸਦੀ ਪਾਣੀ ਹੁੰਦਾ ਹਨ।
ਮੁਲੱਠੀ ਤੋਂ ਹੋਣ ਵਾਲੇ ਫ਼ਾਇਦੇ …
ਖੰਘ ਲਈ ਫ਼ਾਇਦੇਮੰਦ – ਮੁਲੱਠੀ ਨੂੰ ਕਾਲੀ-ਮਿਰਚ ਨਾਲ ਮਿਲਾ ਕੇ ਖਾਣ ਨਾਲ ਖੰਘ ਠੀਕ ਹੁੰਦੀ ਹੈ। ਸੁੱਕੀ ਖੰਘ ਆਉਣ ‘ਤੇ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨੂੰ ਖਾਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਮੁਲੱਠੀ ਨਾਲ ਖੰਘ ਅਤੇ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ।
ਨਿਪੁੰਸਕਤਾ ਦੇ ਰੋਗ ‘ਚ ਲਾਹੇਵੰਦ – 10-10 ਗ੍ਰਾਮ ਮੁਲੱਠੀ ਵਿਦਾਰੀਕੰਦ, ਲੌਂਗ, ਗੋਖਰੂ, ਗਲੋਅ ਅਤੇ ਮੂਸਲੀ ਨੂੰ ਲੈ ਕੇ ਪੀਸ ਕੇ ਚੂਰਣ ਬਣਾ ਲਵੋ। ਇਸ ‘ਚੋਂ ਅੱਧਾ ਚੱਮਚ ਚੂਰਨ ਲਗਾਤਾਰ ਲੈਣ ਨਾਲ ਫ਼ਾਇਦਾ ਹੋਵੇਗਾ।
ਮੂੰਹ ਸੁੱਕਣ ‘ਤੇ ਵਰਤੋ – ਮੁਲੱਠੀ ‘ਚ 50 ਫ਼ੀਸਦੀ ਤਕ ਪਾਣੀ ਦੀ ਮਾਤਰਾ ਪਾਈ ਜਾਂਦੀ ਹੈ। ਮੂੰਹ ਸੁੱਕਣ ‘ਤੇ ਬਾਰ-ਬਾਰ ਇਸ ਨੂੰ ਚੂਸਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਿਆਸ ਸ਼ਾਂਤ ਹੋ ਜਾਵੇਗੀ।
ਗਲੇ ਦੀ ਖਾਰਸ਼ – ਗਲੇ ‘ਚ ਖਰਾਸ਼ ਹੋਣ ਦੀ ਸਮੱਸਿਆਂ ਹੋਣ ‘ਤੇ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁਲੱਠੀ ਚੂਸਣ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।
ਜ਼ਖ਼ਮਾਂ ਲਈ ਫ਼ਾਇਦੇਮੰਦ – ਮੁਲੱਠੀ ਦੀ ਵਰਤੋਂ ਸ਼ਰੀਰ ‘ਤੇ ਹੋਣ ਵਾਲੇ ਜ਼ਖਮਾਂ ਲਈ ਕਾਫ਼ੀ ਫ਼ਾਇਦੇਮੰਦ ਹੈ। ਮੁਲੱਠੀ ਨੂੰ ਪੀਸ ਕੇ ਘਿਓ ਨਾਲ ਚੂਰਣ ਦੇ ਰੂਪ ‘ਚ ਹਰ ਤਰ੍ਹਾਂ ਦੀਆਂ ਸੱਟਾਂ ‘ਤੇ ਲਗਾਉਣਾ ਚਾਹੀਦਾ ਹੈ ਜਿਸ ਨਾਲ ਲਾਭ ਮਿਲਦਾ ਹੈ।
ਖੱਟੇ ਡਕਾਰ – ਖਾਣਾ-ਖਾਣ ਮਗਰੋਂ ਜੇਕਰ ਖੱਟੇ ਡਕਾਰਾਂ ਅਤੇ ਜਲਨ ਦੀ ਸਮੱਸਿਆ ਹੁੰਦੀ ਹੈ ਤਾਂ ਤੁਹਾਨੂੰ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁਲੱਠੀ ਚੂਸਣ ਨਾਲ ਬਹੁਤ ਲਾਭ ਹੁੰਦਾ ਹੈ। ਭੋਜਨ ਤੋਂ ਪਹਿਲਾਂ ਮੁਲੱਠੀ ਦੇ ਤਿੰਨ ਛੋਟੇ ਟੁਕੜੇ 15 ਮਿੰਟ ਤਕ ਚੂਸੋ ਅਤੇ ਫ਼ਿਰ ਭੋਜਨ ਕਰੋ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।
ਪਾਚਣਤੰਤਰ ਨੂੰ ਕਰੇ ਮਜ਼ਬੂਤ – ਮੁਲੱਠੀ ਸਾਡੇ ਪਾਚਣਤੰਤਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ ਅਤੇ ਸਾਡੇ ਭਾਰ ‘ਚ ਵੀ ਵਾਧਾ ਹੁੰਦਾਂ ਹੈ। ਮੁਲੱਠੀ ਦਾ ਸੇਵਨ ਕਰਨ ‘ਤੇ ਸ਼ਰੀਰ ਮਜਬੂਤ ਵੀ ਹੁੰਦਾ ਹੈ।
ਕੰਬੋਜ