ਮਨ ਤੇ ਤਨ ਦਾ ਸੁਹੱਪਣ ਵਧਾਏ ਯੋਗ

ਪ੍ਰੋ. ਜਸਪ੍ਰੀਤ ਕੌਰ
ਸਾਰਿਆਂ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਵਿਗਿਆਨਕ ਤਰੱਕੀ ਦੇ ਬਾਵਜੂਦ ਨਿੱਤ ਨਵੇਂ ਰੋਗ ਧਿਆਨ ਵਿੱਚ ਆ ਰਹੇ ਹਨ। ਸਾਡਾ ਜੀਵਨ ਬਣਾਵਟੀ, ਗਲਤ ਖਾਣ-ਪੀਣ ਅਤੇ ਐਸ਼ੋ-ਆਰਾਮ ਵਾਲਾ ਬਣਦਾ ਜਾ ਰਿਹਾ ਹੈ। ਰੋਗਾਂ ਤੋਂ ਬਚਣ ਲਈ ਸਰੀਰਕ ਅੰਗਾਂ ਦੇ ਕੰਮਾਂ ਨੂੰ ਸਮਝਣਾ ਤੇ ਕਾਰਜਸ਼ੀਲ ਬਣਾਉਣਾ ਅਤੇ ਆਪਣੀਆਂ ਨਿੱਤ ਦੀਆਂ ਕਿਰਿਆਵਾਂ ਨੂੰ ਯੋਗ ਰਾਹੀਂ ਵਿਗਿਆਨਕ ਰੂਪ ਦੇਣਾ ਬਹੁਤ ਜ਼ਰੂਰੀ ਹੈ।
ਯੋਗ ਸ਼ਬਦ ਸੰਸਕ੍ਰਿਤ ਦੀ ‘ਯੁਜ’ ਧਾਤੂ ਨਾਲ ਬਣਿਆ ਹੈ, ਜਿਸਦਾ ਅਰਥ ਸਰੀਰ, ਮਨ ਅਤੇ ਆਤਮਾ ਨੂੰ ਇੱਕ ਸੂਤਰ ਵਿੱਚ ਜੋੜਨਾ ਹੈ। ਯੋਗ ਦੇ ਮਾਧਿਅਮ ਰਾਹੀਂ ਸਰੀਰ, ਮਨ ਅਤੇ ਦਿਮਾਗ ਨੂੰ ਪੂਰੀ ਤਰ੍ਹਾਂ ਸਿਹਤਮੰਦ ਕੀਤਾ ਜਾ ਸਕਦਾ ਹੈ। ਬੁਢਾਪੇ ਵਿੱਚ ਵੀ ਜਵਾਨ ਬਣੇ ਰਹਿ ਸਕਦੇ ਹਾਂ। ਚਮੜੀ ਉੱਪਰ ਚਮਕ ਆਉਂਦੀ ਹੈ। ਸਰੀਰ ਸਵਸਥ, ਨਿਰੋਗ ਅਤੇ ਬਲਵਾਨ ਬਣਦਾ ਹੈ। ਚੰਗੀ ਨੀਂਦ ਆਉਂਦੀ ਹੈ। ਪਾਚਨ ਸਹੀ ਰਹਿੰਦਾ ਹੈ। ਯੋਗ ਦੁਬਲੇ ਤੇ ਮੋਟੇ ਦੋਵਾਂ ਲਈ ਫ਼ਾਇਦੇਮੰਦ ਹੈ।ਯੋਗ ਨਾਲ ਬਲੱਡ ਸ਼ੂਗਰ ਦੇ ਲੈਵਲ, ਕੋਲੈਸਟ੍ਰੋਲ, ਗਠੀਆ, ਪਿੱਠ ਦਰਦ, ਸਰਵਾਈਕਲ ਆਦਿ ਵਿੱਚ ਕਾਫ਼ੀ ਸੁਧਾਰ ਹੁੰਦਾ ਹੈ। ਦਵਾਈਆਂ ਉੱਪਰ ਨਿਰਭਰਤਾ ਘੱਟ ਜਾਂਦੀ ਹੈ। ਸ਼ੂਗਰ ਰੋਗੀਆਂ ਦੇ ਲਈ ਯੋਗ ਬੇਹੱਦ ਫ਼ਾਇਦੇਮੰਦ ਹੈ।
ਯੋਗ ਦਾ ਅੰਗ ਪ੍ਰਾਣਾਯਮ ਵੀ ਸਰੀਰ ਦੇ ਲਈ ਬਹੁਤ ਫ਼ਾਇਦੇਮੰਦ ਹੈ।ਸਾਹ ਪ੍ਰਣਾਲੀ ਨਾਲ ਸੰਬੰਧਤ ਰੋਗ ਜਿਵੇਂ- ਦਮਾ, ਐਲਰਜੀ, ਸਾਈਨੋਸਾਈਟਿਸ, ਪੁਰਾਣਾ ਨਜ਼ਲਾ, ਜ਼ੁਕਾਮ ਆਦਿ ਰੋਗਾਂ ਵਿੱਚ ਤਾਂ ਪ੍ਰਾਣਾਯਮ ਬਹੁਤ ਲਾਭਦਾਇਕ ਹੈ, ਨਾਲ ਹੀ ਇਸ ਨਾਲ ਫ਼ੇਫ਼ੜਿਆਂ ਦੀ ਆਕਸੀਜਨ ਲੈਣ ਦੀ ਸ਼ਕਤੀ ਵਧਣ ਕਾਰਨ ਕੋਸ਼ਿਕਾਵਾਂ ਨੂੰ ਜ਼ਿਆਦਾ ਆਕਸੀਜਨ ਮਿਲਣ ਕਾਰਨ ਪੂਰੇ ਸਰੀਰ ਉੱਪਰ ਸਕਾਰਾਤਮਕ ਅਸਰ ਪੈਂਦਾ ਹੈ।
ਧਿਆਨ ਯਾਨੀ ਮੈਡੀਟੇਸ਼ਨ ਵੀ ਯੋਗ ਦਾ ਮਹੱਤਵਪੂਰਨ ਅੰਗ ਹੈ। ਅੱਜ ਦੀ ਭੌਤਿਕਤਾਵਾਦੀ ਸੰਸਕ੍ਰਿਤੀ ਵਿੱਚ ਦਿਨ ਰਾਤ ਭੱਜ ਦੌੜ, ਕੰਮ ਦਾ ਦਬਾਅ, ਰਿਸ਼ਤਿਆਂ ਵਿੱਚ ਅਵਿਸ਼ਵਾਸ ਆਦਿ ਦੇ ਕਾਰਨ ਤਣਾਅ ਬਹੁਤ ਵੱਧ ਗਿਆ ਹੈ । ਅਜਿਹੇ ਵਿੱਚ ਮੈਡੀਟੇਸ਼ਨ ਤੋਂ ਬਿਹਤਰ ਕੁੱਝ ਨਹੀਂ ਹੈ। ਧਿਆਨ ਨਾਲ ਮਾਨਸਿਕ ਤਣਾਅ ਦੂਰ ਹੋ ਕੇ ਡੂੰਘੀ ਆਤਮਿਕ ਸ਼ਾਂਤੀ ਮਹਿਸੂਸ ਹੁੰਦੀ ਹੈ, ਮਨ ਦੀ ਇਕਾਗਰਤਾ ਅਤੇ ਯਾਦ-ਸ਼ਕਤੀ ਵੱਧਦੀ ਹੈ।
ਪਰ ਜਦੋਂ ਤੱਕ ਤੁਸੀਂ ਯੋਗ ਦੇ ਮੂਲ ਸਿਧਾਂਤਾਂ ਵਿੱਚ ਪੂਰੀ ਮੁਹਾਰਤ ਹਾਸਲ ਨਹੀਂ ਕਰ ਲੈਂਦੇ, ਉਂਦੋਂ ਤੱਕ ਯੋਗ ਕਿਸੇ ਯੋਗ ਮਾਹਰ ਦੀ ਦੇਖ-ਰੇਖ ਵਿੱਚ ਹੀ ਯੋਗ ਕਰਨਾ ਚਾਹੀਦਾ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ-
ਆਸਣ ਕਰਨ ਦੀ ਜਗ੍ਹਾ ਸਮਤਲ, ਸਾਫ਼ ਅਤੇ ਸ਼ਾਂਤ ਹੋਣੀ ਚਾਹੀਦੀ ਹੈ। ਜ਼ਮੀਨ ‘ਤੇ ਮੋਟੀ ਦਰੀ ਜਾਂ ਕਲੀਨ ਆਦਿ ਵਿਛਾਅ ਕੇ ਯੋਗ ਕਰਨਾ ਚਾਹੀਦਾ ਹੈ। ਯੋਗ ਆਸਣ ਸਵੇਰੇ ਪਖਾਨਾ ਜਾਣ ਤੋਂ ਬਾਅਦ ਕਰਨਾ ਚਾਹੀਦਾ ਹੈ ਜਾਂ ਇਸ਼ਨਾਨ ਕਰਨ ਤੋਂ ਬਾਅਦ। ਸ਼ਾਮ ਵੇਲੇ ਭੋਜਨ ਕਰਨ ਤੋਂ ਪਹਿਲਾਂ। ਆਸਣ ਕਰਦੇ ਸਮੇਂ ਗੱਲਬਾਤ ਨਾ ਕਰੋ। ਯੋਗ ਆਸਣ ਕਰਦੇ ਸਮੇਂ ਕੱਪੜੇ ਢਿੱਲੇ ਪਹਿਨੋ। ਆਸਣਾਂ ਦੀ ਸੰਖਿਆ ਅਤੇ ਉਨ੍ਹਾਂ ਦਾ ਸਮਾਂ ਹੌਲੀ-ਹੌਲੀ ਵਧਾਉਣਾ ਚਾਹੀਦਾ ਹੈ।
ਹਲਕਾ ਭੋਜਨ ਕਰੋ ਤਾਂ ਕਿ ਸਰੀਰ ਹਲਕਾ-ਫ਼ੁਲਕਾ ਰਹੇ। ਯੋਗ ਆਸਣ ਕਰਨ ਸਮੇਂ ਸਰੀਰ ਨੂੰ ਸਿੱਧੀ ਹਵਾ ਨਾ ਲੱਗੇ, ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਯੋਗ ਆਸਣ ਕਰਦੇ ਸਮੇਂ ਸਰੀਰ ਦੇ ਕਿਸੇ ਵੀ ਜੋੜ ਨੂੰ ਉਸ ਦੇ ਕੁਦਰਤੀ ਮੋੜ ਦੇ ਅਨੁਸਾਰ ਹੀ ਮੋੜਨਾ ਚਾਹੀਦਾ ਹੈ। ਕਦੇ ਵੀ ਉਲਟੇ ਜਾਂ ਤਿਰਛੇ ਹੋਣ ਦਾ ਯਤਨ ਨਾ ਕਰੋ। ਜੇਕਰ ਤੁਸੀਂ ਆਪਣੀ ਸ਼ਖ਼ਸੀਅਤ ਦਾ ਸੰਪੂਰਨ ਵਿਕਾਸ ਕਰਨਾ ਚਾਹੁੰਦੇ ਹੋ ਤਾਂ ਕਿਸੇ ਚੰਗੇ ਗੁਰੂ ਦੀ ਮਦਦ ਨਾਲ ਅਭਿਆਸ ਸ਼ੁਰੂ ਕਰੋ।
ਸੰਪਰਕ: 9417831583
ਤੇਜ਼ੀ ਨਾਲ ਭਾਰ ਘਟਾਉਂਦੈ ਜੀਰਾ
ਜੀਰਾ ਪਾਊਡਰ ਦੇ ਸੇਵਨ ਨਾਲ ਸਰੀਰ ‘ਚੋਂ ਫ਼ੈਟ ਘੱਟ ਹੁੰਦੀ ਹੈ, ਜਿਸ ਨਾਲ ਸੁਭਾਵਿਕ ਰੂਪ ‘ਚ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਇੱਕ ਵੱਡਾ ਚਮਚ ਜੀਰਾ ਸਾਰੀ ਰਾਤ ਪਾਣੀ ‘ਚ ਭਿਓਂ ਕੇ ਰੱਖ ਦਿਓ। ਸਵੇਰੇ ਇਸ ਨੂੰ ਉਬਾਲ ਲਓ ਅਤੇ ਚਾਹ ਵਾਂਗ ਗਰਮ-ਗਰਮ ਪੀਓ। ਬਚਿਆ ਹੋਇਆ ਜੀਰਾ ਵੀ ਚਿੱਥ ਲਓ। ਇਸ ਦੇ ਰੋਜ਼ਾਨਾ ਸੇਵਨ ਨਾਲ ਸਰੀਰ ਦੇ ਕਿਸੇ ਵੀ ਹਿੱਸੇ ‘ਚੋਂ ਬੇਲੋੜੀ ਫ਼ੈਟ ਬਾਹਰ ਨਿਕਲ ਜਾਂਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਦੇ ਚੂਰਨ ਦੇ ਸੇਵਨ ਤੋਂ ਇੱਕ ਘੰਟੇ ਬਾਅਦ ਤਕ ਕੁਝ ਨਹੀਂ ਖਾਣਾ। ਭੁੰਨੀ ਹੋਈ ਹਿੰਗ, ਕਾਲਾ ਨਮਕ ਅਤੇ ਜੀਰਾ ਬਰਾਬਰ ਮਾਤਰਾ ‘ਚ ਲੈ ਕੇ ਚੂਰਨ ਬਣਾ ਲਓ, ਇਸ ਨੂੰ 1-3 ਗ੍ਰਾਮ ਦੀ ਮਾਤਰਾ ‘ਚ ਦਿਨ ‘ਚ ਦੋ ਵਾਰ ਦਹੀਂ ਨਾਲ ਖਾਣ ਨਾਲ ਮੋਟਾਪਾ ਘਟਦਾ ਹੈ, ਸਰੀਰ ‘ਚ ਖੂਨ ਦਾ ਸੰਚਾਰ ਵੀ ਤੇਜ਼ ਹੁੰਦਾ ਹੈ ਅਤੇ ਕੋਲੈਸਟ੍ਰਾਲ ਵੀ ਘਟਦਾ ਹੈ। ਇਸ ਦੇ ਸੇਵਨ ਤੋਂ ਬਾਅਦ ਰਾਤ ਸਮੇਂ ਕਿਸੇ ਹੋਰ ਚੀਜ਼ ਦਾ ਸੇਵਨ ਨਾ ਕਰੋ। ਸਿਗਰਟਨੋਸ਼ੀ, ਤਮਾਕੂ-ਗੁਟਖਾ ਜਾਂ ਮਾਸਾਹਾਰੀ ਵਿਅਕਤੀ ਨੂੰ ਇਨ੍ਹਾਂ ਚੀਜ਼ਾਂ ਦਾ ਸੇਵਨ ਛੱਡਣ ਤੋਂ ਬਾਅਦ ਹੀ ਲਾਭ ਮਿਲੇਗਾ। ਰਾਤ ਦਾ ਖਾਣਾ ਖਾਣ ਤੋਂ ਘੱਟੋ- ਘੱਟ ਦੋ ਘੰਟੇ ਬਾਅਦ ਇਸ ਦਵਾਈ ਦਾ ਸੇਵਨ ਕਰੋ।
ਬੇਅੰਤ ਬਾਜਵਾ
ਸਰੀਰ ‘ਚ ਸੋਜਿਸ਼ ਹੈ ਤਾਂ ਖਾਓ ਇਹ ਚੀਜ਼ਾਂ
ਭਾਵੇਂ ਡਾਕਟਰੀ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਫ਼ਿਰ ਵੀ ਮਨੁੱਖੀ ਸਰੀਰ ਦੇ ਬਹੁਤ ਸਾਰੇ ਭੇਦਾਂ ਬਾਰੇ ਜਾਨਣਾ ਅਜੇ ਬਾਕੀ ਹੈ। ਅਸਲ ਵਿੱਚ ਮਨੁੱਖੀ ਸਰੀਰ ਦੀ ਆਪਣੀ ਇੱਕ ਤਾਸੀਰ, ਸੁਭਾਅ ਅਤੇ ਭਾਸ਼ਾ ਹੁੰਦੀ ਹੈ। ਸਰੀਰ ‘ਚ ਸੋਚ ਆਉਣਾ ਵੀ ਇਸੇ ਭਾਸ਼ਾ ਦਾ ਇੱਕ ਹਿੱਸਾ ਹੈ। ਇਹ ਸਰੀਰ ਦੀ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਨਾਲ ਸਰੀਰ ਖ਼ੁਦ ਨੂੰ ਸਿਹਤਮੰਦ ਬਣਾਉਾਂਦਾ૾। ਇਹ ਸਰੀਰ ਦੀ ਰੱਖਿਆ ਪ੍ਰਤੀਕਿਰਿਆ ਦਾ ਇੱਕ ਹਿੱਸਾ ਹੈ। ਹਾਲਾਂਕਿ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਖ਼ੁਦ ਨੂੰ ਸੋਜ ਤੋਂ ਬਚਾਉਣ ਲਈ ਤੁਹਾਨੂੰ ਆਪਣੇ ਖਾਣੇ ਵਿੱਚ ਕੁਝ ਵਿਸ਼ੇਸ਼ ਪਦਾਰਥ ਸ਼ਾਮਿਲ ਕਰਨੇ ਚਾਹੀਦੇ ਹਨ ਜਿਸ ਨਾਲ ਸਰੀਰ ‘ਤੇ ਸੋਜ ਆ ਸਕਦੀ ਹੈ।
ਸੋਜ ਦੇ ਕਾਰਨ
ਕਦੀ ਕਦੀ ਸਰੀਰ ਦੇ ਟਿਸ਼ੂਆਂ ਵਿੱਚ ਕਿਸੇ ਤਰ੍ਹਾਂ ਦੀ ਖ਼ਰਾਬੀ ਕਾਰਨ ਸੋਜ ਆ ਜਾਂਦੀ ਹੈ ਤੇ ਕਦੀ ਕਦੀ ਇਨਫ਼ੈਕਸ਼ਨ ਕਾਰਨ ਵੀ ਸੋਜਿਸ਼ ਆਉਾਂਦੀ૾। ਇਸ ਵਿੱਚ ਪਿਤਾ ਪੁਰਖੀ ਸਿਹਤ ਇਤਿਹਾਸ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ ਕਿਉਂਕਿ ਰੂਮਟਾਈਡ ਆਰਥਰਾਈਟਿਸ ਵਰਗੀਆਂ ਬਿਮਾਰੀਆਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਵੀ ਆ ਸਕਦੀਆਂ ਹਨ।
ੲ ਸੋਜ ਦਾ ਕਾਰਨ ਭੋਜਨ ਅਤੇ ਰੋਗਾਣੂ ਵੀ ਹੋ ਸਕਦੇ ਹਨ ਕਿਉਂਕਿ ਤੁਸੀਂ ਜੋ ਵੀ ਖਾਂਦੇ ਹੋ ਅਤੇ ਵਾਤਾਵਰਨ ਵਿੱਚ ਪਾਏ ਜਾਣ ਵਾਲੇ ਰੋਗਾਣੂ ਵੀ ਇਹ ਸਮੱਸਿਆ ਪੈਦਾ ਕਰ ਸਕਦੇ ਹਨ। ਇਸ ਤੋਂ ਇਲਾਵਾ ਕਈ ਅਜਿਹੀ ਖ਼ੁਰਾਕੀ ਪਦਾਰਥ ਵੀ ਹੈ ਜੋ ਸੋਜ ਪੈਦਾ ਕਰ ਸਕਦੇ ਹਨ ਜਿਵੇਂ ਚੀਨੀ, ਵਿਸ਼ੇਸ਼ ਕਰਕੇ ਤੇਲ ਅਤੇ ਫ਼ੈਟੀ ਐਸਿਡ।
ੲ ਸਰੀਰ ਦੀ ਸੋਜ ਘਟਾਉਣ ਲਈ ਖਾਓ ਇਹ ਭੋਜਨ
ੲ ਸੋਜ ਨੂੰ ਕੁਦਰਤੀ ਤਰੀਕੇ ਨਾਲ ਘਟ ਕਰਨ ਲਈ ਤੁਹਾਨੂੰ ਫ਼ਾਸਟ ਫ਼ੂਡ, ਜੰਕ ਫ਼ੂਡ, ਮਿੱਠੇ ਕੋਲਡ ਡ੍ਰਿੰਕ ਅਤੇ ਟੌਫ਼ੀਆਂ ਆਦਿ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ੲ ਇਸ ਤੋਂ ਇਲਾਵਾ ਸੋਜ ਦੀ ਸੰਭਾਵਨਾ ਘਟ ਕਰਨ ਲਈ ਤੁਹਾਨੂੰ ਅਜਿਹੇ ਪਦਾਰਥ ਖਾਣੇ ਚਾਹੀਦੇ ਹਨ ਜੋ ਤੁਹਾਡੇ ਸਰੀਰ ਦੀ ਤਾਸੀਰ ਦੇ ਮੁਤਾਬਕ ਹੋਣ। ਇਹ ਖ਼ੁਰਾਕੀ ਪਦਾਰਥ ਨਾ ਸਿਰਫ਼ ਸੋਜ ਨੂੰ ਕੁਦਰਤੀ ਰੂਪ ਨਾਲ ਘਟ ਕਰਦੇ ਹਨ ਸਗੋਂ ਤੁਹਾਨੂੰ ਸਿਹਤਮੰਦ ਹੋਣ ਦਾ ਅਹਿਸਾਸ ਵੀ ਦੁਆਉਾਂਦੇ૯ਨ। ਅਸਲ ਵਿੱਚ ਤੁਸੀਂ ਜੋ ਵੀ ਖਾਂਦੇ ਹੋ ਉਹ ਇਨਫ਼ੈਕਸ਼ਨ ਨਾਲ ਲੜਨ ਵਿੱਚ ਸਹਾਇਤਾ ਕਰਦੇ ਹਨ।
ੲ ਬੁਨਿਆਦੀ ਤੱਤ ਜੋ ਤੁਹਾਨੂੰ ਇਨਫ਼ੈਕਸ਼ਨ ਨਾਲ ਲੜਨ ਵਿੱਚ ਸਹਾਈ ਹੁੰਦੀ ਹੈ ਉਨ੍ਹਾਂ ਵਿੱਚ ਕੁਏਰਸੇਟਿਨ, ਓਮੇਗਾ 3 ਫ਼ੈਟੀ ਐਸਿਡ, ਕੈਪਸਕਨ, ਜਿੰਜਰੋਲਜ਼, ਬ੍ਰੋਮੇਲੈਨ ਅਤੇ ਕੁਰਕਮਿਨ ਸ਼ਾਮਿਲ ਹਨ। ਇਹ ਆਮ ਮਸਾਲਿਆਂ ਜਿਵੇਂ ਮਿਰਚ, ਅਦਰਕ ਅਤੇ ਹਲਦੀ ਤੋਂ ਜਮਲ ਸਕਦੇ ਹਨ।