ਟਾਈਮ ਪਾਸ ਕਰਨ ਜਾਂ ਪੇਟ ਭਰਨ ਲਈ ਲੋਕ ਭੁੰਨੇ ਹੋਏ ਛੋਲਿਆਂ ਦਾ ਸੇਵਨ ਕਰਦੇ ਹਨ, ਪਰ ਇਹ ਸਿਹਤ ਦੇ ਲਿਹਾਜ਼ ਨਾਲ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਲੋ-ਕੈਲੋਰੀ ਹੋਣ ਕਾਰਨ ਇਨ੍ਹਾਂ ਨੂੰ ਹੈਲਦੀ ਸਨੈਕਸ ਵੀ ਮੰਨਿਆ ਜਾਂਦਾ ਹੈ ਜੋ ਭਾਰ ਘੱਟ ਕਰਨ ‘ਚ ਕਾਫ਼ੀ ਮਦਦਗਾਰ ਸਾਬਿਤ ਹੁੰਦੇ ਹਨ। ਅਸੀਂ ਤੁਹਾਨੂੰ ਛੋਲੇ ਖਾਣ ਦੇ ਫ਼ਾਇਦੇ ਅਤੇ ਖਾਣ ਦੇ ਸਹੀ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ।
ਭੁੰਨੇ ਹੋਏ ਛੋਲਿਆਂ ਦੇ ਗੁਣ – ਭੁੰਨੇ ਹੋਏ ਛੋਲਿਆਂ ਦੇ ਇੱਕ ਕਪ ‘ਚ 15 ਗ੍ਰਾਮ ਪ੍ਰੋਟੀਨ ਅਤੇ 13 ਗ੍ਰਾਮ ਡਾਇਟਰੀ ਫ਼ਾਈਬਰ ਹੁੰਦੀ ਹੈ। ਇਸ ਤੋਂ ਇਲਾਵਾ, ਇਨ੍ਹਾਂ ‘ਚ 6 ਗ੍ਰਾਮ ਫ਼ਾਈਬਰ, 4.2 ਗ੍ਰਾਮ ਸ਼ੂਗਰ, 6 ਮਿਲੀਗ੍ਰਾਮ ਸੋਡੀਅਮ, 240 ਮਿਲੀਗ੍ਰਾਮ ਪੋਟੈਸ਼ੀਅਮ, 0 ਮਿਲੀਗ੍ਰਾਮ ਵਸਾ, 22 ਗ੍ਰਾਮ ਕਾਰਬੋਹਾਈਡ੍ਰੇਟਸ ਹੁੰਦੇ ਹਨ।
ਭਾਰ ਘਟਾਉਣ ‘ਚ ਮਦਦਗਾਰ – ਭੁੰਨੇ ਹੋਏ ਛੋਲੇ ਖਾਣ ਨਾਲ ਨਾ ਸਿਰਫ਼ ਪੇਟ ਭਰਦਾ ਹੈ ਸਗੋਂ ਭਾਰ ਵੀ ਘੱਟਦਾ ਹੈ। ਜੇਕਰ ਤੁਸੀਂ ਹਰ ਦਿਨ 1 ਤੋਂ 2 ਪਾਊਂਡ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ ‘ਚ 500-1000 ਕੈਲੋਰੀਜ਼ ਬਰਨ ਕਰਨੀਆਂ ਚਾਹੀਦੀਆਂ ਹਨ ਜਿਸ ‘ਚ ਭੁੰਨੇ ਹੋਏ ਛੋਲੇ ਤੁਹਾਡੀ ਮਦਦ ਕਰਨਗੇ। ਦਰਅਸਲ ਤੁਸੀਂ ਹਰ ਦਿਨ ਮੁੱਠੀ ਭਰ ਛੋਲੇ ਖਾਂਦੇ ਹੋ ਤਾਂ ਇਸ ਨਾਲ ਰੋਜ਼ਾਨਾ 46-50 ਕੈਲੋਰੀਜ਼ ਬਰਨ ਹੁੰਦੀਆਂ ਹਨ।
ਭੁੱਖ ਲੱਗੇਗੀ ਘੱਟ – ਭਾਰ ਘਟਾਉਣ ਲਈ ਤੁਸੀਂ ਭਾਵੇਂ ਛੋਲਿਆਂ ਨੂੰ ਭੁੰਨ ਕੇ ਖਾ ਸਕਦੇ ਹੋ ਨਹੀਂ ਤਾਂ ਮਾਰਕੀਟ ਤੋਂ ਵੀ ਲੈ ਸਕਦੇ ਹੋ। ਰੋਜ਼ਾਨਾ ਸਵੇਰੇ ਜਾਂ ਸ਼ਾਮ ਦੇ ਟਾਈਮ ਨੂੰ ਭੁੰਨੇ ਹੋਏ ਛੋਲੇ ਖਾਣ ਨਾਲ ਤੁਹਾਨੂੰ ਭੁੱਖ ਘੱਟ ਲੱਗੇਗੀ ਅਤੇ ਭਾਰ ਤੇਜ਼ੀ ਨਾਲ ਘੱਟ ਹੋਵੇਗਾ। ਤੁਸੀਂ ਛੋਲਿਆਂ ਦੇ ਨਾਲ ਚਿੜਵੜੇ ਵੀ ਭੁੰਨ ਕੇ ਖਾ ਸਕਦੇ ਹੋ। ਚਿੜਵੜਿਆਂ ‘ਚ ਵੀ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ‘ਚ ਤੁਸੀਂ ਸਲਾਦ ਜਿਵੇਂ ਪਿਆਜ਼, ਟਮਾਟਰ, ਗਾਜਰ, ਮੂਲੀ, ਨਿੰਬੂ ਰਸ, ਆਦਿ ਮਿਲਾ ਕੇ ਹੈਲਦੀ ਸਨੈਕਸ ਬਣਾ ਸਕਦੇ ਹੋ।
ਖੂਨ ਵਧਾਉਣ ‘ਚ ਮਦਦਗਾਰ – ਛੋਲਿਆਂ ‘ਚ ਆਇਰਨ ਦੀ ਮਾਤਰਾ ਕਾਫ਼ੀ ਹੁੰਦੀ ਹੈ ਜੋ ਮਹਿਲਾਵਾਂ ਲਈ ਵਧੀਆ ਪੋਸ਼ਟਿਕ ਤੱਤ ਹੈ। ਦਰਅਸਲ ਜ਼ਿਆਦਾਤਰ ਔਰਤਾਂ ਨੂੰ ਅਨੀਮੀਆ ਹੋ ਜਾਂਦਾ ਹੈ ਜਿਸ ਤੋਂ ਬਚਣ ਲਈ ਡਾਇਟ ‘ਚ ਛੋਲੇ ਸ਼ਾਮਿਲ ਕਰੋ। ਛੋਲੇ ਅਨੀਮੀਆ ਮਰੀਜ਼ਾਂ ਲਈ ਬੇਹੱਦ ਫ਼ਾਇਦੇਮੰਦ ਹਨ ਕਿਉਂਕਿ ਇਸ ਦੇ ਸੇਵਨ ਨਾਲ ਸ਼ਰੀਰ ‘ਚ ਖ਼ੂਨ ਦੀ ਦੀ ਮਾਤਰਾ ਵਧਦੀ ਹੈ।
ਪੂਰਾ ਦਿਨ ਰੱਖੇ ਐਕਟਿਵ – ਪੂਰਾ ਦਿਨ ਐਕਟਿਵ ਰਹਿਣ ਲਈ ਵੀ ਛੋਲੇ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦੇ ਹਨ। ਤੁਸੀਂ ਛੋਲਿਆਂ ਨੂੰ ਗੁੜ ਦੇ ਨਾਲ ਵੀ ਲੈ ਸਕਦੇ ਹੋ ਜਿਸ ਨਾਲ ਜ਼ਿਆਦਾ ਫ਼ਾਇਦਾ ਮਿਲੇਗਾ। ਇਸ ਤੋਂ ਇਲਾਵਾ ਇਸ ਨਾਲ ਤੁਹਾਨੂੰ ਭੁੱਖ ਵੀ ਘੱਟ ਲੱਗੇਗੀ।
ਕਬਜ਼ ‘ਚ ਰਾਹਤ – ਜਿਹੜੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਰੋਜ਼ਾਨਾ ਛੋਲੇ ਖਾਣੇ ਚਾਹੀਦੇ ਹਨ ਕਿਉਂਕਿ ਕਬਜ਼ ਸ਼ਰੀਰ ‘ਚ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ।
ਪਾਚਣ ਸ਼ਕਤੀ ਵਧਾਏ – ਛੋਲਿਆਂ ‘ਚ ਡਾਇਟਰੀ ਫ਼ਾਈਬਰ ਕਾਫ਼ੀ ਮਾਤਰਾ ‘ਚ ਹੁੰਦਾ ਹੈ ਜਿਸ ਦੇ ਸੇਵਨ ਨਾਲ ਖਾਣਾ ਵਧੀਆ ਤਰੀਕੇ ਨਾਲ ਡਾਇਜੈਸਟ ਹੋ ਜਾਂਦਾ ਹੈ। ਛੋਲੇ ਪਾਚਣ ਸ਼ਕਤੀ ਨੂੰ ਸੰਤੁਲਿਤ ਅਤੇ ਦਿਮਾਗ਼ੀ ਸ਼ਕਤੀ ਵਧਾਉਂਦੇ ਹਨ। ਇਸ ਦੇ ਇਲਾਵਾ ਛੋਲੇ ਖਾਣ ਨਾਲ ਖ਼ੂਨ ਸਾਫ਼ ਵੀ ਹੁੰਦਾ ਹੈ ਜਿਸ ਨਾਲ ਚਮੜੀ ‘ਚ ਨਿਖਾਰ ਆਉਂਦਾ ਹੈ।
ਹੌਰਮੋਨਜ਼ ਦੇ ਪੱਧਰ ਨੂੰ ਰੱਖੇ ਕੰਟਰੋਲ ‘ਚ – ਛੋਲਿਆਂ ਵਿੱਚ ਫ਼ਾਈਟੋ-ਐਸਟ੍ਰੋਜਨ ਅਤੇ ਐਂਟੀ-ਔਕਸੀਡੈਂਟਸ ਵਰਗੇ ਫ਼ਾਈਟੋਨਿਊਟ੍ਰੀਐਂਟ੍ਰਸ ਹੁੰਦੇ ਹਨ ਜੋ ਐਸਟ੍ਰੋਜਨ ਦੇ ਖ਼ੂਨ ‘ਚ ਪੱਧਰ ਨੂੰ ਸਹੀ ਕਰਨ ‘ਚ ਮਦਦ ਕਰਦੇ ਹਨ ਜਿਸ ਨਾਲ ਔਰਤਾਂ ਦੇ ਹੌਰਮੋਨਜ਼ ਬੈਲੇਂਸ ‘ਚ ਰਹਿੰਦੇ ਹਨ ਅਤੇ ਉਨ੍ਹਾਂ ‘ਚ ਬ੍ਰੈੱਸਟ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ।
ਬਲੱਡ ਪ੍ਰੈਸ਼ਰ ਕਰੇ ਕੰਟਰੋਲ – ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਭੁੰਨੇ ਹੋਏ ਛੋਲੇ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ ਕਿਉਂਕਿ ਇਨ੍ਹਾਂ ਖਾਣ ਨਾਲ ਖ਼ੂਨ ਦੀਆਂ ਨਾੜੀਆਂ ‘ਚ ਹੋਣ ਵਾਲੇ ਦਬਾਅ ਨੂੰ ਘੱਟ ਕਰ ਕੇ ਵਧੀਆ ਇਲੈਕਟ੍ਰੋਲਾਈਟ ਸੰਤੁਲਨ ਬਣਾਇਆ ਜਾ ਸਕਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਹੈਲਦੀ ਹਾਰਟ – ਕਈ ਅਧਿਐਨਾਂ ਮੁਤਾਬਿਕ ਭੁੰਨੇ ਹੋਏ ਛੋਲੇ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਰੋਕਣ ‘ਚ ਵੀ ਮਦਦ ਮਿਲਦੀ ਹੈ।
ਯੂਰਿਨ ਸਮੱਸਿਆ – ਛੋਲਿਆਂ ਦੇ ਨਾਲ ਗੁੜ ਦਾ ਸੇਵਨ ਕਰਨ ਨਾਲ ਯੂਰਿਨ ਦੀਆਂ ਕਈ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਸੂਰਜਵੰਸ਼ੀ ਡੱਬੀ