ਭਾਰ ਵਧਾਉਣ ਦੇ ਤਰੀਕੇ ਅਜ਼ਮਾ ਕੇ ਥੱਕ ਗਏ ਹੋ ਤਾਂ ਇਨ੍ਹਾਂ ਨੂੰ ਜ਼ਰੂਰ ਅਜ਼ਮਾਓ

thudi-sahat-300x150ਭਾਰ ਵਧਾਉਣ ਦੇ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਹਰ ਰੋਜ ਕੈਲੋਰੀ, ਪੋਸ਼ਕ ਤੱਤ, ਪ੍ਰੋਟੀਨ ਦੀ ਮਾਤਰਾ ਵਧਾਓ।
1. ਕੈਲੋਰੀ ਨਾਲ ਭਰਪੂਰ ਖਾਦ ਪਦਾਰਥ
ਸੁੱਕੇ ਮੇਵੇ, ਬਾਦਾਮ, ਕਿਸ਼ਮਿਸ਼ ‘ਚ ਕਾਫ਼ੀ ਮਾਤਰਾ ਵਿੱਚ ਕੈਲੋਰੀ ਹੁੰਦੀ ਹੈ। ਬਾਦਾਮ ਜਾਂ ਮੇਵੇ ਨੂੰ ਭੁੰਨ ਕੇ ਖਾਣ ਨਾਲ
ਉਹ ਕੁਰਕੁਰੇ ਤਾਂ ਲਗਦੇ ਹੀ ਹਨ ਅਤੇ ਨਾਲ ਭਾਰ ਵੀ ਸਹੀ ਤਰੀਕੇ ਨਾਲ ਵਧਦਾ ਹੈ।
2.  ਭਰਪੂਰ ਪੋਸ਼ਕ ਤੱਤ ਵਾਲਾ ਭੋਜਨ
ਭਾਰ ਵਧਾਉਣ ਤੋਂ ਪਹਿਲੇ ਇਹ ਗੱਲ ਧਿਆਨ ਵਿੱਚ ਰੱਖੋਂ ਕਿ ਸਿਹਤਮੰਦ ਹੋਣਾ ਹੈ ਨਾ ਕਿ ਮੋਟਾ। ਇਸ ਲਈ ਆਪਣੇ ਭੋਜਨ ‘ਚ  ਉਨ੍ਹਾਂ ਚੀਜਾਂ ਦੀ ਵਰਤੋਂ ਕਰੋ ਜੋ ਕਿ ਊਰਜਾ ਦੇਣ। ਘੱਟ ਫ਼ੈਟ ਅਤੇ ਜ਼ਿਆਦਾ ਕੈਲੋਰੀ ਵਾਲਾ ਭੋਜਨ ਹੀ ਖਾਓ।
3. ਹਰ ਰੋਜ ਕਸਰਤ ਕਰੋ
ਸਰੀਰ ਨੂੰ ਫ਼ਿੱਟ ਅਤੇ ਤੰਦਰੁਸਤ ਰੱਖਣ ਲਈ ਰੋਜ ਕਸਰਤ ਕਰੋ। ਯੋਗਾ ਦਾ ਸਹਾਰਾ ਵੀ ਲੈ ਸਕਦੇ ਹੋ। ‘ਵੇਟ ਟਰੇਨਿੰਗ, ਟਵਿੱਸਟ ਕਲਰ ਅਤੇ ਡਿਪਸ ਵਰਗੀ ਕਸਰਤ ਕਰਨ ਨਾਲ ਖੂਨ ਦੀ ਗਤੀ ਤੇਜ ਹੋ ਜਾਂਦੀ ਹੈ ਅਤੇ ਭੁੱਖ ਵੀ ਲੱਗਦੀ ਹੈ।
4. ਪ੍ਰੋਟੀਨ ਦੀ ਮਾਤਰਾ ਵਧਾਓ
ਪ੍ਰੋਟੀਨ ਸ਼ੇਕ ਅਤੇ ਪ੍ਰੋਟੀਨ ਵਾਲਾ ਭੋਜਨ ਭਾਰ ਵਧਾਉਣ ਲਈ ਲਾਭਦਾਇੱਕ ਹੁੰਦਾ ਹੈ। ਮੱਛੀ, ਅੰਡਾ, ਛੋਲੇ ਅਤੇ ਮੋਠ, ਮੀਟ, ਚਾਵਲ, ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ, ਸੋਇਆ ਮਿਲਕ ਜਾਂ ਪਾਊਡਰ, ਫ਼ਲੀਆਂ, ਮੇਵੇ, ਬੀਨਸ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।
5. ਸਿਹਤਮੰਦ ਭੋਜਨ ਖਾਓ
ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਭੋਜਨ ਵਿੱਚ ਪਨੀਰ, ਮੱਖਣ ਅਤੇ ਘਿਓ ਆਦਿ ਨੂੰ ਸ਼ਾਮਲ ਕਰੋ। ਜੇਕਰ ਚਾਹੋ ਤਾਂ ਇਸਨੂੰ ਸੂਪ ‘ਚ ਵੀ ਪਾ ਕੇ ਪੀ ਸਕਦੇ ਹੋ।
6. ਭੋਜਨ ਦੀ ਮਾਤਰਾ ਵਧਾਓ
ਜੇਕਰ ਤੁਸੀਂ ਭਾਰ ਵਧਾਉਂਣਾ ਚਾਹੁੰਦੇ ਹੋ ਤਾਂ ਭੋਜਨ ਦੀ ਮਾਤਰਾ ਵੀ ਵਧਾਉਣੀ ਪਵੇਗੀ। ਸ਼ੁਰੂ-ਸ਼ੁਰੂ ਵਿੱਚ ਥੋੜ੍ਹਾ ਮੁਸ਼ਕਲ ਲੱਗੇਗਾ, ਇਸ ਲਈ ਜਰੂਰੀ ਹੈ ਕਿ ਥੋੜ੍ਹਾ-ਥੋੜ੍ਹਾ ਕਰਕੇ ਭੋਜਨ ਦੀ ਮਾਤਰਾ ਵਿੱਚ ਵਾਧਾ ਕਰੋ। ਛੋਟੀ ਪਲੇਟ ਦੀ ਜਗਾ ‘ਤੇ ਵੱਡੀ ਪਲੇਟ ਅਤੇ ਕੌਲੀ ਦੀ ਵਰਤੋਂ ਕਰੋ, ਪੀਣ ਵਾਲੀਆਂ ਚੀਜ਼ਾਂ ਵੀ ਵੱਡੇ ਗਿਲਾਸ ‘ਚ ਲਓ।
7. ਹਰੀ ਸਬਜ਼ੀ
ਭਾਰ ਵਧਾਉਣ ਲਈ ਹਰੀ ਸਬਜ਼ੀ ਖਾਣਾ ਬਹੁਤ ਲਾਭਦਾਇੱਕ ਹੁੰਦਾ ਹੈ। ਇਸ ਨਾਲ ਅਸਾਨੀ ਨਾਲ ਬਿਨਾਂ ਕਿਸੇ ਤਨਾਅ ਦੇ ਭਾਰ ਵਧਾਇਆ ਜਾ ਸਕਦਾ ਹੈ।
8. ਭੋਜਨ ‘ਚ 500 ਕੈਲੋਰੀ ਤੱਕ ਲਓ
ਤੁਸੀਂ ਕੀ ਖਾਂਦੇ ਹੋ ਕਿਨਾਂ ਖਾਂਦੇ ਹੋ ਇਸ ਦਾ ਸਿੱਧਾ ਅਸਰ ਤੁਹਾਡੇ ਭਾਰ ਤੇ ਪੈਂਦਾ ਹੈ। ਆਪਣੇ ਭੋਜਨ ਵਿੱਚ ਸਿੱਧਾ 500 ਕੈਲੋਰੀ ਵਧਾ ਦਿਓ। ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਸਰੀਰਕ ਦੌੜ-ਭੱਜ ਕਰਦੇ ਹੋ ਤਾਂ ਵੀ ਕੈਲੋਰੀ ਦੀ ਮਾਤਰਾ ਵਧਾ ਦਿਓ। ਇਸ ਨਾਲ ਖਰਚ ਕੀਤੀ ਕੈਲੋਰੀ ਫ਼ਿਰ ਹਾਸਿਲ ਹੋ ਜਾਵੇਗੀ।
9. ਭੋਜਨ ਲੈਣ ਦਾ ਤਰੀਕਾ
ਆਮ ਤੌਰ ‘ਤੇ ਦਿਨ ਵਿੱਚ ਤਿੰਨ ਵਾਰ ਵੱਡੇ ਭੋਜਨ ਲਏ ਜਾਂਦੇ ਹਨ ਪਰ ਇਸ ‘ਚ 2-3 ਛੋਟੇ ਆਹਾਰ ਵੀ ਲਓ। ਦਿਨ ਦੀ ਸ਼ੁਰੂਆਤ ਪੇਟ ਭਰਨ ਵਾਲੇ ਨਾਸ਼ਤੇ ਨਾਲ ਕਰੋ ਇਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਭੋਜਨ ਦੀ ਤਰ੍ਹਾਂ ਖਾਓ। ਹਰ ਦੋ-ਤਿੰਨ ਘੰਟੇ ਵਿੱਚ ਖਾਂਦੇ ਰਹੋ।
10. ਭਰਪੂਰ ਨੀਂਦ
ਆਮ ਤੌਰ ‘ਤੇ ਲੋਕ ਸੌਣ ਦੀ ਕਿਰਿਆ ਨੂੰ ਭਾਰ ਨਾਲ ਨਹੀਂ ਜੋੜਦੇ। ਸਰੀਰ ਦੇ ਭਾਰ ਵੱਧਣ ਦਾ ਸਬੰਧ ਭਾਰ ਵੱਧਣ ਨਾਲ ਵੀ ਹੈ। ਦਿਨ ਵਿੱਚ ਘੱਟੋ-ਘੱਟ 8 ਘੰਟੇ ਦੀ ਭਰਪੂਰ ਨੀਂਦ ਜ਼ਰੂਰ ਲਓ, ਤਾਂ ਜੋ ਸਰੀਰ ਸਹੀ ਤਰੀਕੇ ਨਾਲ ਕੰਮ ਕਰ ਸਕੇ ਅਤੇ ਭਾਰ ਵੱਧਣ ਵਿੱਚ ਮਦਦ ਮਿਲੇ।

LEAVE A REPLY