ਭਾਰ ਘੱਟ ਕਰਨ ‘ਚ ਮਦਦਗਾਰ ਸਾਬਿਤ ਹੁੰਦੀ ਹੈ ਸੇਬਾਂ ਦੀ ਚਾਹ

ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਸੇਬ ਖਾਣਾ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸੇਬ ਦੀ ਚਾਹ ਵੀ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਸੇਬ ਖਾਣ ਦੀ ਬਜਾਏ ਇਸ ਦੀ ਚਾਹ ਬਣਾ ਕੇ ਪੀਣ ਨਾਲ ਨਾ ਸਿਰਫ਼ ਤੁਹਾਡਾ ਭਾਰ ਘਟੇਗਾ ਸਗੋਂ ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਣ ‘ਚ ਵੀ ਮਦਦ ਕਰੇਗੀ। ਅੱਜ ਅਸੀਂ ਤੁਹਾਨੂੰ ਸੇਬ ਦੀ ਚਾਹ ਬਣਾਉਣ ਦੇ ਤਰੀਕੇ ਬਾਰੇ ਅਤੇ ਇਸ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਇੰਝ ਬਣਾਓ ਸੇਬ ਦੀ ਚਾਹ
ਇੱਕ ਪੈਨ ‘ਚ ਦੋ ਲੀਟਰ ਪਾਣੀ ਅਤੇ ਸੇਬਾਂ ਨੂੰ ਕੱਟ ਕੇ 10 ਮਿੰਟਾਂ ਤਕ ਉਬਾਲੋ। ਇਸ ਤੋਂ ਬਾਅਦ ਇਸ ‘ਚ ਚਾਹ ਪੱਤੀ, ਲੌਂਗ ਅਤੇ ਦਾਲਚੀਨੀ ਪਾ ਕੇ ਤਿੰਨ ਮਿੰਟਾਂ ਤਕ ਉਬਾਲ ਲਵੋ। ਫ਼ਿਰ ਇਸ ਨੂੰ ਛਾਣ ਕੇ ਠੰਡਾ ਹੋਣ ਦਿਓ ਅਤੇ ਉਸ ਤੋਂ ਬਾਅਦ ਇਸ ‘ਚ ਸ਼ਹਿਦ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਇਸ ਚਾਹ ਨੂੰ ਫ਼ਰਿੱਜ ‘ਚ ਵੀ ਰੱਖ ਸਕਦੇ ਹੋ। ਇਸ ਚਾਹ ਨੂੰ ਦੋ ਦਿਨਾਂ ਤਕ ਬਿਨਾਂ ਕਿਸੇ ਪਰੇਸ਼ਾਨੀ ਦੇ ਪੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਵੇਰੇ ਖ਼ਾਲੀ ਪੇਟ ਇੱਕ ਕੱਪ ਸੇਬਾਂ ਦੀ ਚਾਹ ਦਾ ਸੇਵਨ ਕਰੋ। ਇਸ ਦੇ ਇਲਾਵਾ ਤੁਸੀਂ ਇਸ ਨੂੰ ਖਾਣਾ ਖਾਣ ਤੋਂ ਬਾਅਦ ਵੀ ਪੀ ਸਕਦੇ ਹੋ। ਇਸ ਨਾਲ ਖਾਣਾ ਪਚਾਉਣ ‘ਚ ਮਦਦ ਮਿਲਦੀ ਹੈ।
ਸੇਬ ਦੀ ਚਾਹ ਦੇ ਫ਼ਾਇਦੇ – ਸਵੇਰੇ ਸੇਬ ਦੀ 1 ਕੱਪ ਚਾਹ ਪੀਣ ਨਾਲ ਮਟੈਬਲਿਜ਼ਮ ਬੂਸਟ ਹੁੰਦਾ ਹੈ ਅਤੇ ਇਹ ਭੁੱਖ ਨੂੰ ਵੀ ਕੰਟਰੋਲ ‘ਚ ਰੱਖਦੀ ਹੈ ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਸ ਨਾਲ ਸ਼ਰੀਰ ‘ਚ ਦਿਨ ਭਰ ਐਨਰਜੀ ਬਣੀ ਰਹਿੰਦੀ ਹੈ।
ਇਮਿਊਨਿਟੀ ਵਧਾਏ – ਇਸ ‘ਚ ਮੌਜੂਦ ਵਾਇਟਾਮਿਨ C, ਮਿਨਰਲਜ਼ ਅਤੇ ਐਂਟੀਔਕਸੀਡੈਂਟਸ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ ਜਿਸ ਨਾਲ ਤੁਸੀਂ ਇਨਫ਼ੈਕਸ਼ਨ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
ਬਾਡੀ ਡਿਟੌਕਸ – ਸੇਬ ਦੀ ਚਾਹ ਪੀਣ ਨਾਲ ਜ਼ਹਿਰੀਲੇ ਪਦਾਰਥ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੇ ਹਨ। ਇਸ ਦੇ ਨਾਲ ਹੀ ਇਹ ਚਾਹ ਸ਼ਰੀਰ ‘ਚੋਂ ਜ਼ਹਿਰੀਲੇ ਪਦਾਰਥ ਕੱਢਣ ਦੀ ਪ੍ਰਕਿਰਿਆ ਨੂੰ ਵਧੀਆ ਬਣਾਉਂਦੀ ਹੈ।
ਬੱਲਡ ਸ਼ੂਗਰ ਕਰੇ ਕੰਟਰੋਲ – ਐਂਟੀਔਕਸੀਡੈਂਟਸ ਤੋਂ ਇਲਾਵਾ ਸੇਬ ‘ਚ ਕੁਦਰਤੀ ਸ਼ੂਗਰ ਵੀ ਹੁੰਦੀ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਜੇਕਰ ਤੁਸੀਂ ਵੀ ਡਾਇਬੈਟਿਕ ਹੋ ਤਾਂ ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।
ਨੈਗੇਟਿਵ ਕੈਲੋਰੀਜ਼ – ਸੇਬ ਇੱਕ ਨੈਗੇਟਿਵ ਫ਼ਰੂਟ ਹੈ ਯਾਨੀ ਇਸ ‘ਚ ਬੇਹੱਦ ਘੱਟ ਜਾਂ ਨਾਂ ਦੇ ਬਰਾਬਰ ਕੈਲੋਰੀਜ਼ ਹੁੰਦੀਆਂ ਹਨ। ਅਜਿਹੇ ‘ਚ ਸੇਬ ਦੀ ਬਣੀ ਚਾਹ ਕੈਲੋਰੀਜ਼ ਬੈਲੈਂਸ ਕਰਨ ‘ਚ ਮਦਦ ਕਰਦੀ ਹੈ ਜੋ ਕਿ ਭਾਰ ਘਟਾਉਣ ‘ਚ ਕਾਫ਼ੀ ਫ਼ਾਇਦੇਮੰਦ ਹੈ।
ਹਾਜ਼ਮਾ ਰੱਖੇ ਦੁਰੱਸਤ – ਸੇਬ ‘ਚ ਘੁਲਣਸ਼ੀਲ ਫ਼ਾਈਬਰ ਭਰਪੂਰ ਮਾਤਰਾ ‘ਚ ਹੁੰਦੀ ਹੈ ਜੋ ਪਾਚਣ ਕਿਰਿਆ ਨੂੰ ਦੁਰੱਸਤ ਰੱਖਣ ‘ਚ ਮਦਦ ਕਰਦੀ ਹੈ। ਇਸ ‘ਚ ਮੌਜੂਦ ਡਾਇਟਰੀ ਫ਼ਾਈਬਰ ਨਾਲ ਕਬਜ਼ ਦੀ ਸਮੱਸਿਆ ਤੋਂ ਛੁੱਟਕਾਰਾ ਮਿਲਦਾ ਹੈ।
ਕੰਬੋਜ