ਰਾਜਕੋਟ : ਨਿਊਜ਼ੀਲੈਂਡ ਖਿਲਾਫ ਟੈਸਟ ਅਤੇ ਵਨਡੇ ਸੀਰੀਜ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ| ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਆਗਾਜ਼ ਭਲਕੇ 9 ਨਵੰਬਰ ਤੋਂ ਹੋਣ ਜਾ ਰਿਹਾ ਹੈ| ਪਹਿਲਾ ਮੈਚ ਰਾਜਕੋਟ ਵਿਖੇ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ|
ਟੈਸਟ ਰੈਂਕਿੰਗ ਵਿਚ ਨੰਬਰ ਇਕ ਟੀਮ ਭਾਰਤ ਲਈ ਇਹ ਟੈਸਟ ਸੀਰੀਜ਼ ਬੇਹੱਦ ਅਹਿਮ ਮੰਨੀ ਜਾ ਰਹੀ ਹੈ| ਇਸ ਤੋਂ ਇਲਾਵਾ ਕਈ ਖਿਡਾਰੀਆਂ ਦੀ ਕਿਸਮਤ ਵੀ ਇਸ ਸੀਰੀਜ਼ ਉਪਰ ਟਿਕੀ ਹੋਈ ਹੈ| ਦੂਸਰੇ ਪਾਸੇ ਬੰਗਲਾਦੇਸ਼ ਖਿਲਾਫ ਹਾਲੀਆ ਟੈਸਟ ਸੀਰੀਜ਼ ਬਰਾਬਰ ਕਰਨ ਵਾਲੀ ਇੰਗਲੈਂਡ ਦੀ ਟੀਮ ਨੂੰ ਟੀਮ ਇੰਡੀਆ ਨੂੰ ਉਸੇ ਦੀ ਤਰ੍ਹਾਂ ਤੇ ਹਰਾਉਣਾ ਕੋਈ ਸੌਖਾ ਨਹੀਂ ਹੈ| ਦੋਨਾਂ ਟੀਮਾਂ ਵਿਚਾਲੇ ਜਬਰਦਸਤ ਟੱਕਰ ਦੇਖਣ ਨੂੰ ਮਿਲੇਗੀ|