ਪਾਕਿਸਤਾਨ ਇਕ ਵਾਰ ਫਿਰ ਮਹਾਦੀਪ ’ਚ ਅੱਤਵਾਦੀਆਂ ਦੀ ਇਕ ਸੁਰੱਖਿਅਤ ਪਨਾਹਗਾਹ ਤੇ ਵੱਡਾ ਅੱਡਾ ਸਾਬਤ ਹੋਇਆ ਹੈ ਅਤੇ ਉਸਦੇ ਨੇੜਲੇ ਗੁਆਂਢੀ ਈਰਾਨ ਨੇ ਬਲੋਚਿਸਤਾਨ ’ਚ ਪਨਾਹ ਲੈ ਰਹੇ ਕਈ ਅੱਤਵਾਦੀ ਸਮੂਹਾਂ ’ਚੋਂ ਇਕ ਨੂੰ ਨਿਸ਼ਾਨਾ ਬਣਾਉਣ ਲਈ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕੀਤੀ ਹੈ।
ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਪਾਕਿਸਤਾਨ ਉਤੇ ਲਗਾਉਣ ਅਤੇ ਨਿਸ਼ਾਨਾ ਬਨਾਉਣ ਵਾਲਾ ਈਰਾਨ ਤੀਸਰਾ ਗੁਆਂਢੀ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਇਕ ਸਪੱਸ਼ਟ ਟਿੱਪਣੀ ਵਿਚ ਮੰਨਿਆ ਸੀ ਕਿ ਉਨ੍ਹਾਂ ਦੇ ਦੇਸ਼ ਨੇ ਅਲਕਾਇਦਾ ਸਮੇਤ ਘੱਟੋ-ਘੱਟ 30,000 ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ।
ਭਾਰਤ ਲੰਬੇ ਸਮੇਂ ਤੋਂ ਪਾਕਿਸਤਾਨ ’ਤੇ ਅੱਤਵਾਦੀ ਸਰਗਰਮੀਆਂ ਦਾ ਸਮਰਥਨ ਕਰਨ ਦਾ ਦੋਸ਼ ਲਾਉਂਦਾ ਰਿਹਾ ਹੈ ਅਤੇ ਰੋਕਥਾਮ ਕਾਰਵਾਈ ਵਜੋਂ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਸਰਜੀਕਲ ਸਟ੍ਰਾਈਕ ਵੀ ਕਰਦਾ ਰਿਹਾ ਹੈ। ਇੱਥੋਂ ਤੱਕ ਕਿ ਅਫਗਾਨਿਸਤਾਨ, ਹੁਣ ਇੱਕ ਅੱਤਵਾਦੀ ਸਮੂਹ ਵੱਲੋਂ ਸ਼ਾਸਿਤ ਹੈ, ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਸਨੂੰ ਆਪਣੇ ਨੇੜਲੇ ਗੁਆਂਢੀ ਦੇ ਖਿਲਾਫ ਆਪਣੀ ਅੱਤਵਾਦੀ ਖੇਡ ਨੂੰ ਬੰਦ ਕਰਨਾ ਹੋਵੇਗਾ।