ਬੱਚੇ ਦੇ ਦੰਦ ਕੱਢਣ ਵੇਲੇ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੇ ਉਪਾਅ

ਜਦੋਂ ਛੋਟੇ ਬੱਚੇ ਦੇ ਦੰਦ ਨਿਕਲਣ ਵਾਲੇ ਹੁੰਦੇ ਹਨ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਲੰਘਣਾ ਪੈਂਦਾ ਹੈ। ਬੱਚੇ ਨੂੰ ਬੁਖਾਰ, ਕਮਜ਼ੋਰੀ, ਦਸਤ, ਪੇਟ ਵਿੱਚ ਦਰਦ, ਕਬਜ਼, ਮਸੂੜਿਆਂ ਵਿੱਚ ਖਾਰਸ਼, ਸੋਜ਼ ਆਦਿ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਅਜਿਹੇ ਵਿੱਚ ਬੱਚਾ ਕਾਫ਼ੀ ਦੁੱਖੀ ਅਤੇ ਚਿੜਚਿੜਾ ਹੋ ਜਾਂਦਾ ਹੈ। ਮਾਂ ਨੂੰ ਵੀ ਸਮੱਝ ਨਹੀਂ ਆਉਂਦਾ ਕਿ ਉਹ ਕੀ ਕਰੇ । ਬੱਚੇ ਦੀ ਇਸ ਪ੍ਰੇਸ਼ਾਨੀ ਨੂੰ ਕਿਵੇਂ ਬੱਚੇ ਦੀ ਇਸ ਸਮੱਸਿਆ ਨੂੰ ਦੂਰ ਕਰੇ। ਜਦੋਂ ਬੱਚੇ ਦੇ ਦੰਦ ਨਿਕਲਣ ਵਾਲੇ ਹੁੰਦੇ ਹਨ ਤਾਂ ਕਈ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ਵਿੱਚ ਮਾਂ ਨੂੰ ਉਨ੍ਹਾਂ ਲੱਛਣਾਂ ਨੂੰ ਪਹਿਚਾਨ ਕੇ ਉਸ ਦਾ ਇਲਾਜ ਕਰਨਾ ਚਾਹੀਦਾ ਹੈ।
ਲੱਛਣ
– ਸਿਰ ਗਰਮ ਰਹਿਣ ਲੱਗਦਾ ਹੈ
– ਮਸੂੜਿਆਂ ਵਿੱਚ ਖਾਰਸ਼
– ਅੱਖਾਂ ਦੁੱਖਣ ਲੱਗਦੀਆਂ ਹਨ।
– ਵਾਰ-ਵਾਰ ਦਸਤ
– ਪੇਟ ਵਿੱਚ ਦਰਦ ਅਤੇ ਕਬਜ਼
ਘਰੇਲੂ ਇਲਾਜ਼
1. ਸ਼ਹਿਦ
ਦੰਦ ਕੱਢਦੇ ਸਮੇਂ ਬੱਚੇ ਨੂੰ ਸ਼ਹਿਦ ਚਟਾਓ। ਇਸ ਨਾਲ ਦੰਦ ਸੋਹਣੇ ਨਿਕਲਦੇ ਹਨ ਅਤੇ ਦੰਦ ਦਰਦ ਵੀ ਦੂਰ ਹੋ ਜਾਂਦਾ ਹੈ।
2. ਤੁਲਸੀ
ਤੁਲਸੀ ਦੇ ਪੱਤਿਆਂ ਦਾ ਰਸ ਸ਼ਹਿਦ ਵਿੱਚ ਮਿਲਾ ਕੇ ਬੱਚਿਆਂ ਦੇ ਮਸੂੜਿਆਂ ‘ਤੇ ਲਗਾਓ ਅਤੇ ਚਟਾਓ। ਇਸ ਨਾਲ ਦਰਦ ਦੂਰ ਹੁੰਦਾ ਹੈ।
3. ਅੰਗੂਰ
ਦਰਦ ਘੱਟ ਕਰਨ ਲਈ ਅੰਗੂਰ ਦਾ ਰਸ ਪਿਲਾਓ। ਇਸ ਨਾਲ ਦਰਦ ਘੱਟ ਹੋਵੇਗਾ ਅਤੇ ਦੰਦ ਵੀ ਮਜ਼ਬੂਤ ਹੁੰਦੇ ਹਨ। ਬੱਚੇ ਦੇ ਦੰਦ ਕੱਢਣ ਦੇ ਸਮੇਂ ਵਿੱਚ ਜੇ ਉਸ ਨੂੰ ਅੰਗੂਰ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਉਸ ਨੂੰ ਪਿਲਾਇਆ ਜਾਵੇ ਤਾਂ ਇਸ ਨਾਲ ਦੰਦ ਜਲਦੀ ਨਿਕਲ ਜਾਂਦੇ ਹਨ।
4. ਸੌਂਫ਼ ਦਾ ਪਾਣੀ
ਦੋ ਚਮੱਚ ਸੌਂਫ਼ ਨੂੰ ਪਾਣੀ ਵਿੱਚ ਉਬਾਲ ਲਓ ਅਤੇ ਇਸ ਨੂੰ ਛਾਣ ਕੇ ਬੱਚੇ ਨੂੰ ਦਿਨ ਵਿੱਚ 4-5 ਵਾਰ ਪਿਲਾਓ।
5. ਅਨਾਰ ਦਾ ਰਸ
ਬੱਚਿਆਂ ਨੂੰ ਦੰਦ ਕੱਢਦੇ ਸਮੇਂ ਉਲਟੀ ਹੋ ਰਹੀ ਹੈ ਤਾਂ ਉਸ ਨੂੰ ਇੱਕ ਚਮੱਚ ਅਨਾਰ ਦਾ ਰਸ ਦਿਨ ਵਿੱਚ 2-3 ਵਾਰ ਪਿਲਾਓ ਇਸ ਨਾਲ ਬੱਚੇ ਨੂੰ ਉਲਟੀ ਹੋਣੀ ਬੰਦ ਹੋ ਜਾਵੇਗੀ।