ਪੱਛਮੀ ਬੰਗਾਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿਚ ਵਿਰੋਧ ਪ੍ਰਦਰਸ਼ਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ PoK ਭਾਰਤ ਦਾ ਹਿੱਸਾ ਹੈ ਅਤੇ ਅਸੀਂ ਇਸ ਨੂੰ ਲੈ ਕੇ ਰਹਾਂਗੇ। ਸ਼ਾਹ ਨੇ ਕਿਹਾ ਕਿ 2019 ‘ਚ ਧਾਰਾ-370 ਰੱਦ ਹੋਣ ਮਗਰੋਂ ਇਕ ਸਮਾਂ ਅਸ਼ਾਂਤ ਰਹੇ ਕਸ਼ਮੀਰ ‘ਚ ਸ਼ਾਤੀ ਪਰਤ ਆਈ ਹੈ ਪਰ PoK ਹੁਣ ਵਿਰੋਧ ਪ੍ਰਦਰਸ਼ਨਾਂ ਅਤੇ ਆਜ਼ਾਦੀ ਦੇ ਨਾਅਰਿਆਂ ਨਾਲ ਗੂੰਜ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 2019 ਵਿਚ ਧਾਰਾ- 370 ਰੱਦ ਕਰਨ ਮਗਰੋਂ ਕਸ਼ਮੀਰ ਵਿਚ ਸ਼ਾਂਤੀ ਪਰਤ ਆਈ ਹੈ ਪਰ ਹੁਣ ਅਸੀਂ PoK ‘ਚ ਵਿਰੋਧ ਪ੍ਰਦਰਸ਼ਨ ਵੇਖ ਰਹੇ ਹਾਂ। ਪਹਿਲਾਂ ਇੱਥੇ ਆਜ਼ਾਦੀ ਦੇ ਨਾਅਰੇ ਸੁਣਾਈ ਦਿੰਦੇ ਸਨ, ਹੁਣ ਉਹੀ ਨਾਅਰੇ PoK ‘ਚ ਸੁਣਾਈ ਦਿੰਦੇ ਹਨ। ਪਹਿਲਾਂ ਇੱਥੇ ਪੱਥਰ ਸੁੱਟੇ ਜਾਂਦੇ ਸਨ, ਹੁਣ PoK ਵਿਚ ਪਥਰਾਅ ਹੋ ਰਿਹਾ ਹੈ।
PoK ਦੀ ਮੰਗ ਦਾ ਸਮਰਥਨ ਨਾ ਕਰਨ ‘ਤੇ ਕਾਂਗਰਸੀ ਨੇਤਾਵਾਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ਾਹ ਨੇ ਕਿਹਾ ਕਿ ਮਣੀ ਸ਼ੰਕਰ ਅਈਅਰ ਵਰਗੇ ਕਾਂਗਰਸੀ ਨੇਤਾ ਕਹਿੰਦੇ ਹਨ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਨ੍ਹਾਂ ਕੋਲ ਪਰਮਾਣੂ ਬੰਬ ਹੈ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਭਾਰਤ ਦਾ ਹਿੱਸਾ ਹੈ ਅਤੇ ਅਸੀਂ ਉਸ ਨੂੰ ਲੈ ਕੇ ਰਹਾਂਗਾ। ਸ਼ਾਹ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣ “ਇੰਡੀਅਨ ਨੈਸ਼ਨਲ ਇਨਕਲੂਸਿਵ ਡੈਮੋਕਰੇਟਿਕ ਅਲਾਇੰਸ (ਇੰਡੀਆ) ਗੱਠਜੋੜ ਦੇ ਭ੍ਰਿਸ਼ਟ ਨੇਤਾਵਾਂ ਅਤੇ ਈਮਾਨਦਾਰ ਸਿਆਸਤਦਾਨ ਨਰਿੰਦਰ ਮੋਦੀ ਵਿਚਕਾਰ ਚੋਣ ਕਰਨ ਦੀ ਚੋਣ ਹੈ।
ਸ਼ਾਹ ਨੇ ਕਿਹਾ ਕਿ ਬੰਗਾਲ ਨੂੰ ਫੈਸਲਾ ਕਰਨਾ ਹੈ ਕਿ ਉਹ ਘੁਸਪੈਠੀਆਂ ਨੂੰ ਚਾਹੁੰਦਾ ਹੈ ਜਾਂ ਸ਼ਰਨਾਰਥੀਆਂ ਲਈ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ)। ਬੰਗਾਲ ਨੂੰ ਤੈਅ ਕਰਨਾ ਹੈ ਕਿ ਉਹ ਜੇਹਾਦ ਨੂੰ ਵੋਟ ਪਾਉਣਾ ਚਾਹੁੰਦਾ ਹੈ ਜਾਂ ਵਿਕਾਸ ਲਈ ਵੋਟ ਪਾਉਣਾ ਚਾਹੁੰਦਾ ਹੈ। ਸ਼ਾਹ ਨੇ CAA ਦਾ ਵਿਰੋਧ ਕਰਨ ਅਤੇ ”ਘੁਸਪੈਠੀਆਂ ਦੇ ਸਮਰਥਨ ”ਚ ਰੈਲੀਆਂ ਕਰਨ” ਲਈ ਪੱਛਮੀ ਬੰਗਾਲ ਦੀ ਨਿੰਦਾ ਕੀਤੀ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਆਲੋਚਨਾ ਕੀਤੀ।