ਬ੍ਰੌਕਲੀ ਹੈ ਤੁਹਾਡੇ ਸ਼ਰੀਰ ਲਈ ਵਰਦਾਨ

ਬ੍ਰੌਕਲੀ ਨੂੰ ਕੂਲੀ ਹਰੀ ਸਬਜ਼ੀ ਹੋਣ ਕਾਰਨ ਸਲਾਦ ਜਾਂ ਸਬਜ਼ੀ ਦੇ ਰੂਪ ‘ਚ ਵੀ ਬਣਾ ਕੇ ਖਾਧਾ ਜਾ ਸਕਦਾ ਹੈ। ਇਸ ‘ਚ ਪੌਸ਼ਕ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਆਇਰਨ, ਪੋਟੈਸ਼ੀਅਮ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਵਾਇਟਾਮਿਨ ਏ ਅਤੇ ਸੀ ਵਰਗੇ ਗੁਣ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਸ ਲਈ ਇਸ ਨੂੰ ਆਪਣੇ ਖਾਣੇ ‘ਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸ਼ਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ …
ਬੀਮਾਰੀਆਂ ਨੂੰ ਦੂਰ ਰੱਖੇ – ਇਸ ਨੂੰ ਖਾਣ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਇਸ ਲਈ ਬ੍ਰੌਕਲੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸ਼ਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।
ਸ਼ੂਗਰ ਦੇ ਰੋਗੀ ਲਈ ਫ਼ਾਇਦੇਮੰਦ – ਬ੍ਰੌਕਲੀ ‘ਚ ਕਈ ਅਜਿਹੇ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ ਜੋ ਕਈ ਬੀਮਾਰੀਆਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।
ਅੱਖਾਂ ਦੀ ਸਮੱਸਿਆ ਦੂਰ ਕਰੇ – ਮੋਤੀਆਂ ਬਿੰਦ ਅਤੇ ਅੱਖਾਂ ‘ਚ ਰੌਸ਼ਨੀ ਘੱਟ ਹੋਣਾ ਆਦਿ ਸਮੱਸਿਆਵਾਂ ‘ਚ ਇਹ ਬੇਹੱਦ ਫ਼ਾਇਦੇਮੰਦ ਹੁੰਦੀ ਹੈ।
ਖ਼ੂਨ ਦੀ ਕਮੀ – ਬ੍ਰੌਕਲੀ ਖਾਣ ਨਾਲ ਅਨੀਮੀਆ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਹ ਖ਼ੂਨ ਦੀ ਕਮੀ ਅਤੇ ਐਲਜ਼ਾਇਮਰ ਨੂੰ ਵੀ ਠੀਕ ਕਰ ਸਕਦੀ ਹੈ।
ਯਾਦਦਾਸ਼ਤ ਵਧਾਏ – ਬੱਚਿਆਂ ਦੀ ਯਾਦਦਾਸ਼ਤ ਨੂੰ ਵਧਾਉਣ ਲਈ ਵੀ ਇੱਕ ਕੱਪ ਬ੍ਰੌਕਲੀ ਕੁੱਝ ਦਿਨਾਂ ਤਕ ਰੋਜ਼ ਖੁਆਓ।
ਕੈਂਸਰ ਦਾ ਖ਼ਤਰਾ ਘੱਟ ਕਰੇ – ਇਹ ਛਾਤੀ ਦੇ ਕੈਂਸਰ, ਫ਼ੇਫ਼ੜੇ ਦੇ ਕੈਂਸਰ ਅਤੇ ਕੋਲਨ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕਰਦੀ ਹੈ।
ਮੋਟਾਪਾ ਘੱਟ ਕਰੇ – ਜੋ ਲੋਕ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਉਨ੍ਹਾਂ ਲਈ ਇਹ ਬੇਹੱਦ ਫ਼ਾਇਦੇਮੰਦ ਹੁੰਦੀ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ – ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਨੂੰ ਕੰਟਰੋਲ ਕਰਨ ਲਈ ਫ਼ਾਈਬਰ, ਪੋਟੈਸ਼ੀਅਮ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਸਾਰੇ ਤੱਤ ਇਸ ‘ਚ ਮੌਜੂਦ ਹੁੰਦੇ ਹਨ।
ਦਿਲ ਲਈ ਫ਼ਾਇਦੇਮੰਦ – ਬ੍ਰੌਕਲੀ ਦੀ ਵਰਤੋਂ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਹਾਰਟ ਅਟੈਕ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।