ਬੀ.ਐੱਸ.ਐੱਫ. ਨੇ ਇਕ ਹੋਰ ਪਾਕਿਸਤਾਨੀ ਕਿਸ਼ਤੀ ਕੀਤੀ ਜ਼ਬਤ

ਭੁੱਜ— ਬਾਰਡਰ ਸਕਿਓਰਿਟੀ ਫੋਰਸ (ਬੀ.ਐੱਸ.ਐੱਫ.) ਨੇ ਗੁਜਰਾਤ ਦੇ ਕੱਛ ਜ਼ਿਲੇ ‘ਚ ਭਾਰਤ ਅਤੇ ਪਾਕਿਸਤਾਨ ਬਾਰਡਰ ‘ਤੇ ਸਰ ਕ੍ਰੀਕ ਦੇ ਨੇੜੇ ਇਕ ਲਾਵਾਰਿਸ ਮੱਛੀ ਫੜਨ ਵਾਲੀ ਕਿਸ਼ਤੀ ਜ਼ਬਤ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ‘ਚ ਤਲਾਸ਼ੀ ਅਭਿਆਨ ਦੌਰਾਨ ਇਹ ਕਿਸ਼ਤੀ ਜ਼ਬਤ ਕੀਤੀ ਗਈ ਹੈ।
ਬੀ.ਐੱਸ.ਐੱਫ. ਦਾ ਕਹਿਣਾ ਹੈ ਕਿ ਪਿੱਛਲੇ ਤਿੰਨ ਦਿਨਾਂ ‘ਚ ਸਰ ਕ੍ਰੀਕ ਇਲਾਕੇ ‘ਚ ਮੱਛੀ ਫੜਨ ਵਾਲੀਆਂ ਚਾਰ ਪਾਕਿਸਤਾਨੀ ਕਿਸ਼ਤੀਆਂ ਜ਼ਬਤ ਕੀਤੀਆਂ ਗਈਆਂ ਹਨ। ਬੀ.ਐੱਸ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ”ਬੀ.ਐੱਸ.ਐੱਫ. ਨੇ ਸਰ ਕ੍ਰੀਕ ਇਲਾਕੇ ਦੇ ਭਾਰਤੀ ਬਾਰਡਰ ਤੋਂ ਮੱਛੀ ਫੜਨ ਵਾਲੀ ਇਕ ਪਾਕਿਸਤਾਨੀ ਕਿਸ਼ਤੀ ਜ਼ਬਤ ਕੀਤੀ ਹੈ ਅਤੇ ਇਹ ਚੌਥੀ ਪਾਕਿਸਤਾਨੀ ਕਿਸ਼ਤੀ ਹੈ।” ਬੀ.ਐੱਸ.ਐੱਫ. ਨੇ ਤਲਾਸ਼ੀ ਅਭਿਆਨ ‘ਚ ਪਹਿਲਾਂ ਵੀ ਤਿੰਨ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਜ਼ਬਤ ਕੀਤੀਆਂ ਸਨ।

LEAVE A REPLY