ਬਚਪਨ ‘ਚ ਵਰਤੀ ਗਈ ਲਾਪਰਵਾਹੀ ਬਣ ਸਕਦੀ ਹੈ ਲਿਵਰ ਦੇ ਕੈਂਸਰ ਦਾ ਕਾਰਨ

ਬਚਪਨ ‘ਚ ਵਰਤੀਆਂ ਗਈਆਂ ਸਿਹਤ ਸਬੰਧੀ ਕੁੱਝ ਲਾਪਰਵਾਹੀਆਂ ਸਬੰਧੀ ਕਈ ਲੋਕਾਂ ਨੂੰ ਭਵਿੱਖ ਵਿੱਚ ਖ਼ਤਰਨਾਕ ਬੀਮਾਰੀਆਂ ਨਾਲ ਜੂਝਣ ਲਈ ਮਜਬੂਰ ਹੋਣਾ ਪੈਂਦਾ ਹੈ। ਇਨ੍ਹਾਂ ਲਾਪਰਵਾਹੀਆਂ ‘ਚੋਂ ਇੱਕ ਲਾਪਰਵਾਹੀ ਹੈਪੇਟਾਈਟਿਸ ਦੇ ਵੈਕਸੀਨੇਸ਼ਨ ਨੂੰ ਲੈ ਕੇ ਵੀ ਹੈ। ਮਾਤਾ-ਪਿਤਾ ਦੀ ਲਾਪਰਵਾਹੀ ਕਾਰਨ ਹੈਪੇਟਾਈਟਿਸ ਦੇ ਵੈਕਸੀਨੇਸ਼ਨ ਤੋਂ ਵਾਂਝੇ ਰਹੇ ਬੱਚਿਆਂ ਨੂੰ ਬਾਲਗ ਅਵਸਥਾ ਵਿੱਚ ਜਾ ਕੇ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ। ਜੀ ਹਾਂ ਮੈਡੀਕਲ ਰੀਸਰਚ ‘ਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਲਿਵਰ ਵਿੱਚ ਹੋਣ ਵਾਲੇ ਕੈਂਸਰ ਦਾ ਇੱਕ ਵੱਡਾ ਕਾਰਨ ਹੈਪੇਟਾਈਟਿਸ ਦਾ ਵਾਇਰਸ ਹੈ।
ਢਲਦੀ ਉਮਰ ਨਾਲ ਲਿਵਰ ‘ਚ ਵਧਦਾ ਕੈਂਸਰ ਦਾ ਪ੍ਰਭਾਵ – ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਡਾਕਟਰ ਪੀ. ਕੇ. ਦਾਸ ਨੇ ਜ਼ੀ-ਡਿਜੀਟਲ ਨਾਲ ਇੱਕ ਗੱਲਬਾਤ ਵਿੱਚ ਦੱਸਿਆ ਕਿ ਹੈਪੇਟਾਈਟਿਸ ਦਾ ਵਾਇਰਸ ਬੇਹੱਦ ਹੌਲੀ ਰਫ਼ਤਾਰ ਨਾਲ ਲਿਵਰ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਯੁਵਾ ਅਵਸਥਾ ਵਿੱਚ ਹੈਪੇਟਾਈਟਿਸ ਦੇ ਵਾਇਰਸ ਦਾ ਅਸਰ ਨਜ਼ਰ ਨਹੀਂ ਆਉਂਦਾ ਕਿਉਂਕਿ ਸ਼ਰੀਰ ਵਿੱਚ ਮੌਜੂਦ ਤਾਕਤ ਹੈਪੇਟਾਈਟਿਸ ਵਾਇਰਸ ਦੇ ਪ੍ਰਭਾਵ ਨੂੰ ਦਬਾ ਕੇ ਰੱਖਦੀ ਹੈ। ਜਿਵੇਂ-ਜਿਵੇਂ ਸ਼ਰੀਰ ਦੀ ਸ਼ਕਤੀ ਘਟਦੀ ਜਾਂਦੀ ਹੈ, ਉਵੇਂ-ਉਵੇਂ ਕੈਂਸਰ ਦੀ ਬੀਮਾਰੀ ਲਿਵਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ।
ਕੰਬੋਜ