ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਕੈਲੰਡਰ ਸਾਲ 2016 ਲਈ 34 ਗਜ਼ਟਡ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤੋਂ ਇਲਾਵਾ 18 ਰਾਖਵੀਆਂ ਛੁੱਟੀਆਂ ਵੀ ਜਾਰੀ ਕੀਤੀਆਂ ਗਈਆਂ ਹਨ , ਜੋ ਕਿ ਕੋਈ ਵੀ ਕਰਮਚਾਰੀ ਕੋਈ ਦੋ ਦਿਨ ਦੀ ਛੁੱਟੀ ਲੈ ਸਕਦਾ ਹੈ।
ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸਰਕਾਰੀ ਦਫਤਰ 16 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ , ਗਣਤੰਤਰ ਦਿਵਸ 26 ਜਨਵਰੀ , ਬਸੰਤ ਪੰਚਮੀ ਅਤੇ ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਦਿਹਾੜਾ 12 ਫਰਵਰੀ, ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ 22 ਫਰਵਰੀ, ਮਹਾ ਸ਼ਿਵਰਾਤਰੀ 7 ਮਾਰਚ , ਸ਼ਹੀਦੀ ਦਿਵਸ ਭਗਤ ਸਿੰਘ 23 ਮਾਰਚ, ਹੋਲੀ 24 ਮਾਰਚ , ਗੁੱਡ ਫਰਾਈਡੇ 25ਮਾਰਚ, ਵੈਸਾਖੀ 13 ਅਪ੍ਰੈਲ , ਜਨਮ ਦਿਨ ਡਾ. ਭੀਮ ਰਾਓ ਅੰਬੇਦਕਰ 14 ਅਪ੍ਰੈਲ, ਰਾਮਨੌਮੀ 15 ਅਪ੍ਰੈਲ , ਮਹਾਵੀਰ ਜੈਅੰਤੀ 20 ਅਪ੍ਰੈਲ, ਮਈ ਦਿਵਸ ਪਹਿਲੀ ਮਈ, ਭਗਵਾਨ ਪਰਸ਼ੂਰਾਮ ਜੈਅੰਤੀ 9 ਮਈ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 8 ਜੂਨ, ਕਬੀਰ ਜੈਅੰਤੀ 20 ਜੂਨ, ਈਦ-ਉਲ-ਫਿਤਰ 6 ਜੁਲਾਈ,ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ, ਆਜਾਦੀ ਦਿਵਸ 15 ਅਗਸਤ, ਜਨਮ ਅਸ਼ਟਮੀ 25 ਅਗਸਤ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 2 ਸਤੰਬਰ, ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ 10 ਸਤੰਬਰ , ਈਦ-ਉਲ-ਜੁਹਾ (ਬਕਰੀਦ) 12 ਸਤੰਬਰ, ਜਨਮ ਦਿਹਾੜਾ ਭਗਤ ਸਿੰਘ 28 ਸਤੰਬਰ, ਮਹਾਰਾਜਾ ਅਗਰਸੈਨ ਜੈਅੰਤੀ ਪਹਿਲੀ ਅਕਤੂਬਰ , ਮਹਾਤਮਾ ਗਾਂਧੀ ਜੀ ਦਾ ਜਨਮ ਦਿਨ 2 ਅਕਤੂਬਰ , ਦੁਸਹਿਰਾ 11 ਅਕਤੂਬਰ, ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ 16 ਅਕਤੂਬਰ, ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ 17 ਅਕਤੂਬਰ, ਦਿਵਾਲੀ 30 ਅਕਤੂਬਰ, ਵਿਸ਼ਵਕਰਮਾ ਦਿਵਸ 31 ਅਕਤੂਬਰ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ 14 ਨਵੰਬਰ, ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ 4 ਦਸੰਬਰ, ਕ੍ਰਿਸਮ੍ਰਿਸ 25 ਦਸੰਬਰ।
ਰਾਖਵੀਆਂ ਛੁੱਟੀਆਂ ਵਿਚ ਨਵਾਂ ਸਾਲ ਪਹਿਲੀ ਜਨਵਰੀ, ਲੋਹੜੀ 13 ਜਨਵਰੀ, ਨਿਰਵਾਣ ਦਿਵਸ ਭਗਵਾਨ ਅਦੀਨਾਥ ਜੀ 7 ਫਰਵਰੀ, ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ, ਹੋਲਾ ਮਹੱਲਾ 24 ਮਾਰਚ, ਬੁੱਧ ਪੂਰਨਿਮਾ 21 ਮਈ, ਨਿਰਜਲਾ ਇਕਾਦਸ਼ੀ 16 ਜੂਨ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 29 ਜੂਨ, ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ 5 ਸਤੰਬਰ, ਅਨੰਤ ਚਤਰੁਦਸ਼ੀ 15 ਸਤੰਬਰ, ਮੁਹੱਰਮ 12 ਅਕਤੂਬਰ, ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ 16 ਅਕਤੂਬਰ, ਕਰਵਾ ਚੌਥ 19 ਅਕਤੂਬਰ, ਸੰਤ ਨਾਮਦੇਵ ਜੀ ਦਾ ਜਨਮ ਦਿਹਾੜਾ 26 ਅਕਤੂਬਰ, ਗੋਵਰਧਨ ਪੂਜਾ 31 ਅਕਤੂਬਰ, ਨਿਊ ਪੰਜਾਬ ਡੇਅ 1 ਨਵੰਬਰ, ਹਜ਼ਰਤ ਮੁਹੰਮਦ ਸਾਹਿਬ ਜੀ ਦਾ ਜਨਮ ਦਿਹਾੜਾ 13 ਦਸੰਬਰ, ਜੋੜ ਮੇਲਾ ਸ੍ਰੀ ਫਤਹਿਗੜ੍ਹ ਸਾਹਿਬ 25,26 ਤੇ 27 ਦਸੰਬਰ ।
ਉਪਰ ਦਿੱਤੀਆਂ ਛੁੱਟੀਆਂ ੋਤਂ ਇਲਾਵਾ ਹਰ ਕਰਮਚਾਰੀ ਨਗਰ ਕੀਰਤਨ , ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ 4 ਅੱਧੇ ਦਿਨ ਦੀਆਂ ਛੁੱਟੀਆਂ ਵੀ ਕਰ ਸਕਦਾ ਹੈ। ਬੁਲਾਰੇ ਨੇ ਕਿਹਾ ਕਿ ਸਬੰਧਿਤ ਕੰਟੋਰਲਿੰਗ ਅਥਾਰਟੀ ਨੂੰ ਕਰਮਚਾਰੀ ਵਲੋਂ ਕੀਤੇ ਅੱਧੇ ਦਿਨ ਦੀਆਂ ਛੁੱਟੀਆਂ ਦਾ ਹਿਸਾਬ ਰੱਖਣਾ ਹੋਵੇਗਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ, ਮਹਾ ਸ਼ਿਵਰਾਤਰੀ, ਰਾਮ ਨੌਮੀ, ਮਹਾਵੀਰ ਜੈਅੰਤੀ, ਵੈਸਾਖੀ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਜਨਮ ਅਸ਼ਟਮੀ, ਈਦ-ਉਲ-ਫਿਤਰ, ਮਹਾਂਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤੇ ਕ੍ਰਿਸਮਸ ਮੌਕੇ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ ਕੋਈ ਵੀ ਕਰਮਚਾਰੀ ਅੱਧੇ ਦਿਨ ਦੀ ਛੁੱਟੀ ਲੈ ਸਕਦਾ ਹੈ। ਇਸ ਤੋਂ ਇਲਾਵਾ 18 ਅਗਸਤ ਨੂੰ ਰੱਖੜੀ ਮੌਕੇ ਸਾਰੇ ਸਰਕਾਰੀ ਦਫਤਰ ਸਵੇਰੇ 11 ਵਜੇ ਖੁੱਲਣਗੇ।