ਪੰਜਾਬ ਵੱਲ ਫ਼ਿਰ ਭੇਜੇ ਗਏ ਪਾਕਿਸਤਾਨੀ ਡਰੋਨ! ਦਰਜਨਾਂ ਡਰੋਨ ਵੇਖ ਸਹਿਮੇ ਲੋਕ

ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਰਾਤ ਨੂੰ ਫ਼ਿਰ ਦਰਜਨਾਂ ਸ਼ੱਕੀ ਡਰੋਨ ਵੇਖੇ ਗਏ, ਜਿਸ ਨਾਲ ਲੋਕ ਦਹਿਸ਼ਤ ‘ਚ ਆ ਗਏ। ਐਤਵਾਰ ਦੁਪਹਿਰ ਨੂੰ ਕਠੂਆ ਵਿਚ ਉਪ-ਰਾਜਪਾਲ ਮਨੋਜ ਸਿਨ੍ਹਾ ਦਾ ਦੌਰਾ ਸ਼ਾਂਤੀਪੂਰਨ ਤਰੀਕੇ ਨਾਲ ਖ਼ਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਰਾਤ ​​9 ਵਜੇ ਦੇ ਕਰੀਬ ਸਰਹੱਦ ’ਤੇ ਹੀਰਾ ਨਗਰ ਤੋਂ ਕਠੂਆ ਜ਼ਿਲ੍ਹਾ ਹੈੱਡਕੁਆਰਟਰ ਤਕ ਸਥਾਨਕ ਲੋਕਾਂ ਨੇ ਦਰਜਨਾਂ ਸ਼ੱਕੀ ਡਰੋਨ ਦੇਖੇ।
ਹੀਰਾ ਨਗਰ ਵਿਖੇ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਭਾਰਤੀ ਪਿੰਡ ਮਨਿਆਰੀ ਦੇ ਲੋਕਾਂ ਨੇ ਆਸਮਾਨ ਵਿਚ 4 ਸ਼ੱਕੀ ਡਰੋਨ ਉੱਡਦੇ ਦੇਖੇ, ਜਦਕਿ ਉਸੇ ਸਮੇਂ ਸਥਾਨਕ ਲੋਕਾਂ ਨੇ ਕਠੂਆ ਜ਼ਿਲ੍ਹਾ ਹੈੱਡਕੁਆਰਟਰ ਦੇ ਵਾਰਡ ਨੰਬਰ 13 ਵਿਚ ਚਕੰਦਰ ਫੀਡਰ ਦੇ ਨੇੜੇ ਇਕ ਦਰਜਨ ਤੋਂ ਵੱਧ ਸ਼ੱਕੀ ਡਰੋਨ ਵੀ ਆਸਮਾਨ ਵਿਚ ਉੱਡਦੇ ਦੇਖੇ। ਆਸਮਾਨ ਵਿਚ ਉੱਡਦੇ ਡਰੋਨ ਕਠੂਆ ਦੇ ਹੇਠਲੇ ਇਲਾਕਿਆਂ ਤੋਂ ਆਉਂਦੇ ਅਤੇ ਪੰਜਾਬ ਵੱਲ ਜਾਂਦੇ ਦੇਖੇ ਗਏ।