ਚੰਡੀਗੜ੍ਹ ਸੂਬੇ ਦੇ ਮੌਜੂਦਾ ਹਾਲਾਤ ਵਿਚਾਲੇ ਮਾਨ ਸਰਕਾਰ ਐਕਸ਼ਨ ਮੋਡ ਵਿਚ ਆ ਗਈ ਹੈ। ਇਸ ਵੇਲੇ ਪੰਜਾਬ ਕੈਬਨਿਟ ਦੀ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਮਗਰੋਂ ਕੈਬਨਿਟ ਮੰਤਰੀ ਅੱਜ Emergency Services ਦਾ ਰਿਵਿਊ ਕਰਨਗੇ। ਮੀਟਿੰਗ ਤੋਂ ਬਾਅਦ ਮੰਤਰੀ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਜਾਣਗੇ ਤੇ ਉੱਥੇ ਹਸਪਤਾਲਾਂ, ਫਾਇਰ ਸਟੇਸ਼ਨਾਂ ਦਾ ਨੀਰਿਖਣ ਕਰਨਗੇ। ਇਸ ਦੇ ਨਾਲ ਹੀ ਰਾਸ਼ਨ ਦੀ ਉਪਲਬਧਤਾ ਦਾ ਵੀ ਨੀਰਿਖਣ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਪੰਜਾਬ ਕੈਬਨਿਟ ਦੇ 10 ਮੰਤਰੀ ਅੱਜ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਇਸ ਤਹਿਤ ਲਾਲਚੰਦ ਕਟਾਰੂਚੱਕ ਤੇ ਡਾ. ਰਵਜੋਤ ਸਿੰਘ ਗੁਰਦਾਸਪੁਰ, ਕੁਲਦੀਪ ਸਿੰਘ ਧਾਲੀਵਾਲ ਤੇ ਮੋਹਿੰਦਰ ਭਗਤ ਅੰਮ੍ਰਿਤਸਰ, ਲਾਲਜੀਤ ਭੁੱਲਰ ਤੇ ਹਰਭਜਨ ਸਿੰਘ ETO ਤਰਨਤਾਰਨ, ਗੁਰਮੀਤ ਸਿੰਘ ਖੁੱਡੀਆਂ ਤੇ ਹਰਦੀਪ ਮੁੰਡੀਆਂ ਫਿਰੋਜ਼ਪੁਰ, ਡਾ. ਬਲਜੀਤ ਤੇ ਤਰੁਣਪ੍ਰੀਤ ਸੋਂਧ ਫਾਜ਼ਿਲਕਾ ਵਿਚ ਜਾਣਗੇ ਤੇ Emergency Services ਦਾ ਰਿਵਿਊ ਕਰਨਗੇ।