ਪੰਜਾਬ ‘ਚ ਪਿਛਲੇ ਦਹਾਕੇ ਦੌਰਾਨ ਬਾਗਬਾਨੀ ਅਧੀਨ 68 ਫੀਸਦੀ ਰਕਬਾ ਵਧਿਆ

5ਚੰਡੀਗੜ੍ਹ : ਪੰਜਾਬ ਵਿਚ ਪਿਛਲੇ ਦਹਾਕੇ ਦੌਰਾਨ ਖੇਤੀ ਵਿਭਿੰਨਤਾ ਨੂੰ ਪ੍ਰਫੁਲਿੱਤ ਕਰਨ ਲਈ ਬਾਗਬਾਨੀ ਅਧੀਨ 68 ਫੀਸਦੀ ਰੱੱਕਬਾ ਵੱੱਧਿਆ ਹੈ ਜੋਕਿ ਬਾਗਬਾਨੀ ਵਿਭਾਗ ਦੀ ਵੱਡੀ ਸਫਲਤਾ ਦੀ ਇੱਕ ਮਿਸਾਲ ਹੈ।
ਇਸ ਬਾਰੇ ਨੇ ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਲ 2004-05 ਵਿਚ ਦਰਜ ਕੀਤੀ ਜੀ.ਡੀ.ਪੀ. ਸ਼ੇਅਰ ਅਨੁਸਾਰ ਬਾਗਵਾਨੀ ਫਸਲ ਤੋਂ 6.44 ਫੀਸਦੀ ਤੋਂ ਵੱਧਕੇ 2014-15 ਵਿੱਚ 10.15 ਫੀਸਦੀ ਦਰਜ ਕੀਤੀ ਗਈ ਹੈ । ਜਦੋਂ ਕਿ ਬਾਗਬਾਨੀ ਫਸਲਾਂ ਦਾ ਕੁੱਲ ਰਕਬਾ 2004-05 ਵਿਚ 2.1 ਲੱਖ ਹੈਕਟੇਅਰ ਸੀ ਜਿਹੜਾ ਕਿ 2014-15 ਵਿਚ ਵੱਧਕੇ 3.11 ਲੱਖ ਹੈਕਟੇਅਰ ਹੋ ਗਿਆ ਹੈ ਜੱੱਦ ਕਿ ਇਸ ਸਮੇਂ ਦੌਰਾਨ ਬਾਗਬਾਨੀ ਦਾ ਕੁੱੱਲ ਰੱੱਕਬਾ 2.78 ਪ੍ਰਤਿਸ਼ਤ ਤੋਂ ਵੱਧਕੇ 3.96 ਪ੍ਰਤਿਸ਼ਤ ਫੀਸਦੀ ਹੈ ।ਬਾਗਬਾਨੀ ਬੁਲਾਰੇ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱੱਸਿਆ ਕਿ 2004-05 ਵਿਚ ਬਾਗਬਾਨੀ ਫਸਲਾਂ 33.84 ਲੱਖ ਮੀਟ੍ਰਿਕ ਟਨ ਸਨ ਜੱੱਦਕਿ 2014-15 ਵਿਚ 59 ਲੱਖ ਮੀਟ੍ਰਿਕ ਟਨ ਤੱਕ ਵੱੱਧਿਆ ਹੋ ਹਨ।ਇਹਨਾਂ ਅੰਕੜਿਆਂ ਅਨੁਸਾਰ ਪਿਛਲੇ ਦਹਾਕੇ ਦੌਰਾਨ ਬਾਗਬਾਨੀ ਪੈਦਾਵਾਰ 16 ਲੱਖ ਮੀਟ੍ਰਿਕ ਟਨ ਪ੍ਰਤੀ ਹੈਕਟੇਅਰ ਤੋਂ ਵੱਧਕੇ 18.97 ਲੱਖ ਮੀਟ੍ਰਿਕ ਟਨ ਪ੍ਰਤੀ ਹੈਕਟੇਅਰ ਤੱਕ ਪਹੁੰਚ ਹਈ ਹਨ।
ਬੁਲਾਰੇ ਨੇ ਅੱਗੇ ਦੱੱਸਿਆ ਕਿ ਸੂਬੇ ਦੇ ਇਸ ਵਿਭਿੰਨਤਾ ਪ੍ਰੋਗਰਾਮ ਸਦਕਾ ਪੰਜਾਬ ਬਾਗਬਾਨੀ ਵਿਚ ਰਾਸ਼ਰਟੀ ਪੱਧਰ ਤੇ ਮੋਹਰੀ ਸੂਬਾ ਬਣ ਗਿਆ ਹੈ ਅਤੇ ਖੇਤੀਬਾੜੀ ਨਾਲ ਸਬੰਧਤ ਲੋਕਾਂ ਨੂੰ ਲਾਭਕਾਰੀ ਨਤੀਜੇ ਮਿਲੇ ਹਨ।ਕਣਕ ਝੋਨੇ ਦੇ ਫਸਲੀ ਚੱਕਰ ਨੂੰ ਤੋੜਦੇ ਹੋਏ ਰਾਜ ਦੇ ਕਿਸਾਨਾਂ ਨੇ 74 ਫੀਸਦੀ ਪੈਦਾਵਾਰ ਨੂੰ ਵਧਾਇਆ ਹੈ ਜੋ ਕਿ 48 ਪ੍ਰਤਿਸ਼ਤ ਵਧੇ ਰਕਬੇ ਵਿਚੋਂ ਹੋਈ ਹੈ ।ਉਨਾਂ ਦੱੱਸਿਆ ਕਿ ਦੇਸ਼ ਦੇ ਅੰਨ ਭੰਡਾਰ ਵਿਚ ਯੋਗਦਾਨ ਪਾਉਂਦੇ ਹੋਏ 18 ਪ੍ਰਤਿਸ਼ਤ ਬਾਗਬਾਨੀ ਫਸਲਾਂ ਦੀ ਪੈਦਾਵਾਰ ਵਿਚ ਵਾਧਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਦੇਸ਼ ਦੇ ਕੁੱੱਲ ਭਗੋਲਿਕ ਰਕਬੇ ਵਿਚੋਂ ਪੰਜਾਬ ਦਾ ਕੇਵਲ 1.53 ਪ੍ਰਤਿਸ਼ਤ ਰਕਬਾ ਹੈ ਜਦ ਕਿ ਪੰਜਾਬ ਇਕੱਲਾ ਹੀ ਰਾਸ਼ਟਰ ਪੱਧਰ ਤੇ ਬਾਗਬਾਨੀ ਦਾ 25 ਪ੍ਰਤਿਸ਼ਤ ਫਸਲ ਦੀ ਪੈਦਾਵਾਰ ਕਰ ਰਿਹਾ ਹੈ। ਭਾਰਤ ਦੀ ਬਾਗਬਾਨੀ ਫਸਲਾਂ ਅਧੀਨ ਰਕਬੇ ਦੇ 241.98 ਲੱਖ ਹੈਕਟੇਅਰ( ਬਾਗਬਾਨੀ ਖੇਤੀ ਲਈ ਕੁੱੱਲ ਰੱਕਬਾ 12.39 ਪ੍ਰਤਿਸ਼ਤ ) ਹੈ ਜਿਸ ਵਿਚ ਪੰਜਾਬ ਵਿਚ ਬਾਗਬਾਨੀ ਅਧੀਨ 3.11 ਲੱਖ ਹੈਕਟੇਅਟਰ (3.95 ਪ੍ਰਤਿਸ਼ਤ ) ਰਕਬਾ ਆਉਂਦਾ ਹੈ। ਸੂਬੇ ਵਿਚ ਬਾਗਬਾਨੀ ਦੀ 7896.34 ਕਰੋੜ ਦੀ ਪੈਦਾਵਾਰ ਰਿਕਾਰਡ ਕੀਤੀ ਗਈ ਹੈ ਜੋ 2014-15 ਵਿਚ 13.30 ਰੁਪਏ ਪ੍ਰਤਿ ਕਿਲੋਗਰਾਮ ਦੇ ਹਿਸਾਬ ਨਾਲ 59.1ਲ਼ੱੱਖ ਮੀਟ੍ਰਕ ਟਨ ਪੈਦਾਵਾਰ ਅਨੁਸਾਰ ਹੈ।2011 -12 ਵਿਚ 52.22 ਲੱਖ ਮੀਟ੍ਰਿਕ ਟਨ ਲਈ 11.96 ਪ੍ਰਤਿ ਕਿਲੋਗਰਾਮ ਰੁਪਏ ਦੇ ਹਿਸਾਬ ਨਾਲ 6246.5 ਕਰੋੜ ਦੀ ਰਕਮ ਤੱਕ ਦੀ ਪੈਦਾਵਾਰ ਹੋਈ ਹੈ। ਬਾਗਬਾਨੀ ਕਿੱਤੇ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਪਹੁੰਚਾਉਣ ਲਈ ਪੰਜ ਅਸਟੇਟਾਂ ( ਦੋ ਹੁਸ਼ਿਆਰਪੁਰ , ਦੋ ਫਾਜ਼ਿਲਕਾ ਅਤੇ ਇੱਕ ਸ਼੍ਰੀ ਮੁਕਤਸਰ ਸਾਹਿਬ ) ਫੱਲ਼ਾਂ ਲਈ ਸਥਾਪਿਤ ਕੀਤੀਆਂ ਜਾ ਰਹੀਆਂ ਹਨ।

LEAVE A REPLY