ਪੰਜਾਬ ‘ਚ ਕਿਡਨੀ ਅਤੇ ਕੋਰਨੀਆ ਟਰਾਂਸਪਲਾਂਟ ਮਗਰੋਂ ਸ਼ੁਰੂ ਹੋਏ ਲਿਵਰ ਅਤੇ ਹਾਰਟ ਟਰਾਂਸਪਲਾਂਟ

ਚੰਡੀਗੜ੍ਹ: ਪੰਜਾਬ ‘ਚ ਅੰਗ ਟਰਾਂਸਪਲਾਂਟ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋ ਗਈ ਹੈ। ਹੁਣ ਪੰਜਾਬ ‘ਚ ਦਿਲ ਅਤੇ ਲਿਵਰ ਟਰਾਂਸਪਲਾਂਟਸ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਕਿਡਨੀ ਅਤੇ ਅੱਖਾਂ ਦੇ ਟਰਾਂਸਪਲਾਂਟਾਂ ਰਾਹੀਂ ਪੰਜਾਬ ਦੇ ਮਰੀਜ਼ਾਂ ਨੂੰ ਪਹਿਲਾਂ ਤੋਂ ਹੀ ਨਵੀਂ ਜ਼ਿੰਦਗੀ ਮਿਲ ਰਹੀ ਹੈ। ਪੰਜਾਬ ‘ਚ ਦਿਲ ਅਤੇ ਲਿਵਰ ਦੇ ਟਰਾਂਸਪਲਾਂਟ ਬੇਸ਼ੱਕ ਫ਼ਿਲਹਾਲ ਪ੍ਰਾਈਵੇਟ ਹਸਪਤਾਲਾਂ ‘ਚ ਹੀ ਕਰਨਾ ਸ਼ੁਰੂ ਕੀਤਾ ਗਿਆ ਹੈ, ਪਰ ਮਾਹਿਰ ਅਤੇ ਸੁਪਰਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸੂਬੇ ਦੇ ਮੈਡੀਕਲ ਕਾਲਜ ਵੀ ਇਸ ਦਿਸ਼ਾ ‘ਚ ਅੱਗੇ ਵੱਧ ਸਕਣਗੇ।
ਇਸ ਸਮੇਂ ਪੰਜਾਬ ਦੇ ਬਹੁਤ ਸਾਰੇ ਮਰੀਜ਼ PGI ਚੰਡੀਗੜ੍ਹ ਜਾਂ ਦਿੱਲੀ ਦੇ ਹਸਪਤਾਲਾਂ ‘ਚ ਜਾ ਕੇ ਅੰਗ ਟਰਾਂਸਪਲਾਂਟ ਕਰਵਾ ਰਹੇ ਹਨ ਕਿਉਂਕਿ ਨਿੱਜੀ ਹਸਪਤਾਲਾਂ ‘ਚ ਲੱਖਾਂ ਰੁਪਏ ‘ਚ ਅੰਗ ਟਰਾਂਸਪਲਾਂਟ ਸੰਭਵ ਹੁੰਦਾ ਹੈ ਜਦੋਂ ਕਿ PGI ਚੰਡੀਗੜ੍ਹ ਵਰਗੇ ਸੰਸਥਾਨਾਂ ‘ਚ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਬਹੁਤ ਘੱਟ ਕੀਮਤ ‘ਤੇ ਟਰਾਂਸਪਲਾਂਟ ਹੋ ਜਾਂਦਾ ਹੈ। PGI ‘ਚ ਸਾਲ 2023 ਤੋਂ ਸਾਲ 2024 ‘ਚ ਹੁਣ ਤਕ ਪੰਜਾਬ ਦੇ 121 ਮਰੀਜ਼ਾਂ ਦੀਆਂ ਕਿਡਨੀਆਂ ਟਰਾਂਸਪਲਾਂਟ, ਤਿੰਨ ਮਰੀਜ਼ਾਂ ‘ਚ ਲਿਵਰ ਟਰਾਂਸਪਲਾਂਟਸ, ਇੱਕ ਮਰੀਜ਼ ਦਾ ਦਿਲ ਟਰਾਂਸਪਲਾਂਟ, ਚਾਰ ਮਰੀਜ਼ਾਂ ਦੇ ਪੈਨਕਿਰਿਆਸ ਟਰਾਂਸਪਲਾਂਟਸ ਅਤੇ 221 ਮਰੀਜ਼ਾਂ ਦਾ ਕੋਰਨੀਆ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ।
ਹੌਲੀ-ਹੌਲੀ ਵੱਧ
ਰਿਹੈ ਅੰਗ ਟਰਾਂਸਪਲਾਂਟ
ਪੰਜਾਬ ਸਟੇਟ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਔਰਗੇਨਾਈਜ਼ੇਸ਼ਨ (ਸੋਟੋ) ਦੇ ਅੰਕੜਿਆਂ ਦੀ ਮੰਨੀਏ ਤਾਂ ਪੰਜਾਬ ‘ਚ ਸਾਲ 2023 ਦੌਰਾਨ ਕਿਡਨੀਆਂ ਦੇ 490 ਟਰਾਂਸਪਲਾਂਟਸ ਕੀਤੇ ਗਏ ਜਿਨ੍ਹਾਂ ‘ਚੋਂ 487 ਮਰੀਜ਼ਾਂ ਨੇ ਆਪਣੀ ਇੱਕ ਕਿਡਨੀ ਕਿਸੇ ਦੂਜੇ ਮਰੀਜ਼ ਨੂੰ ਟਰਾਂਸਪਲਾਂਟ ਕਰਵਾਈ ਜਦੋਂ ਕਿ ਤਿੰਨ ਕਿਡਨੀ ਟਰਾਂਸਪਲਾਂਟਸ ਬ੍ਰੇਨ ਡੈੱਡ ਮਰੀਜ਼ਾਂ ਦੇ ਸਨ। ਪੰਜਾਬ ‘ਚ ਪਿਛਲੇ ਸਾਲ ਸਿਰਫ਼ ਇੱਕ ਲਿਵਰ ਅਤੇ ਇੱਕ ਦਿਲ ਟਰਾਂਸਪਲਾਂਟ ਕੀਤਾ ਗਿਆ। ਸਾਲ 2024 ‘ਚ ਜਨਵਰੀ ਤੋਂ ਲੈ ਕੇ ਅਗਸਤ ਮਹੀਨੇ ਦੌਰਾਨ ਪੰਜਾਬ ‘ਚ 370 ਕਿਡਨੀ ਟਰਾਂਸਪਲਾਂਟਸ ਕੀਤੇ ਗਏ ਜਦੋਂ ਕਿ ਦੋ ਮਰੀਜ਼ਾਂ ‘ਚ ਲਿਵਰ ਟਰਾਂਸਪਲਾਂਟਸ ਸੰਭਵ ਹੋਏ।
ਦੋ ਸਾਲਾਂ ‘ਚ 1,255
ਕੋਰਨੀਆ ਟਰਾਂਸਪਲਾਂਟਸ
ਪੰਜਾਬ ਸਟੇਟ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਔਰਗੇਨਾਈਜ਼ੇਸ਼ਨ ਅਨੁਸਾਰ ਪੰਜਾਬ ‘ਚ ਸਾਲ 2023 ਦੌਰਾਨ 801 ਲੋਕਾਂ ‘ਚ ਕੋਰਨੀਆ ਟਰਾਂਸਪਲਾਂਟ ਕੀਤੇ ਗਏ। ਸਾਲ 2024 ‘ਚ 31 ਅਗਸਤ ਤਕ 454 ਨੇਤਰਹੀਣਾਂ ‘ਚ ਕੋਰਨੀਆ ਟਰਾਂਸਪਲਾਂਟਸ ਕੀਤੇ ਗਏ। ਪਿਛਲੇ 20 ਮਹੀਨਿਆਂ ਦੌਰਾਨ ਪੰਜਾਬ ‘ਚ ਕੁੱਲ 1, 255 ਕੋਰਨੀਆ ਟਰਾਂਸਪਲਾਂਟਸ ਕੀਤੇ ਗਏ ਜਦੋਂ ਕਿ 20 ਮਹੀਨਿਆਂ ‘ਚ 526 ਲੋਕਾਂ ਨੇ ਅੱਖਾਂ ਦਾਨ ਕੀਤੀਆਂ।
ਮੋਹਾਲੀ ‘ਚ ਪਹਿਲਾ
ਹਾਰਟ ਟਰਾਂਸਪਲਾਂਟ
ਪੰਜਾਬ ਦੇ ਮੋਹਾਲੀ ਜ਼ਿਲੇ ਦੇ ਇੱਕ ਨਿੱਜੀ ਹਸਪਤਾਲ ‘ਚ ਦਸੰਬਰ 2023 ‘ਚ ਪੰਜਾਬ ਦਾ ਪਹਿਲਾ ਹਾਰਟ ਟਰਾਂਸਪਲਾਂਟ ਕੀਤਾ ਗਿਆ ਸੀ। ਕਾਰਡੀਐਕ ਸਰਜਨ ਡਾ.ਟੀ.ਐੱਸ.ਮਹੰਤ ਦੀ ਟੀਮ, ਜਿਸ ‘ਚ ਡਾ.ਅੰਬੁਜ ਚੌਧਰੀ, ਡਾ.ਮਨੋਰੰਜਨ ਸਾਹੂ, ਡਾ.ਆਲੋਕ ਸੂਰਿਆਵੰਸ਼ੀ ਅਤੇ ਡਾ.ਮੁਹੰਮਦ ਸ਼ਾਮਿਲ ਸਨ, ਨੇ ਇੱਕ 50 ਸਾਲਾ ਦਿਲ ਦੇ ਮਰੀਜ਼ ‘ਚ ਇੱਕ 50 ਸਾਲ ਦੇ ਹੀ ਬ੍ਰੇਨ ਡੈੱਡ ਡੋਨਰ ਦਾ ਹਾਰਟ ਟਰਾਂਸਪਲਾਂਟ ਕੀਤਾ ਸੀ। ਉਸੇ ਡੋਨਰ ਦੀ ਕਿਡਨੀ ਵੀ ਗ੍ਰੀਨ ਕੌਰੀਡੋਰ ਰਾਹੀਂ ਜੈਪੁਰ ਭੇਜੀ ਗਈ ਸੀ।
ਕੋਰਨੀਆ ਟਰਾਂਸਪਲਾਂਟਾਂ ‘ਚ
ਮਰਜ਼ੀ ਨਾਲ ਪੈ ਰਿਹੈ ਯੋਗਦਾਨ
ਪੰਜਾਬ ਸਿਹਤ ਵਿਭਾਗ ‘ਚ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਦੇ ਨੋਡਲ ਅਫ਼ਸਰ ਡਾ.ਨਿਤੀਸ਼ ਸਿੰਗਲਾ ਨੇ ਕਿਹਾ ਕਿ ਕੋਰਨੀਆ ਟਰਾਂਸਪਲਾਂਟ ਪ੍ਰੋਗਰਾਮ ਤਾਂ ਪੰਜਾਬ ‘ਚ ਬੜੀ ਸਫ਼ਲਤਾ ਨਾਲ ਚੱਲ ਰਿਹਾ ਹੈ। ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ, ਅਤੇ ਲੋਕ ਆਪਣੀ ਮਰਜ਼ੀ ਨਾਲ ਆਪਣੀਆਂ ਅੱਖਾਂ ਦਾਨ ਵੀ ਕਰ ਰਹੇ ਹਨ। PGI ਚੰਡੀਗੜ੍ਹ ਵਰਗੇ ਮੈਡੀਕਲ ਸੰਸਥਾਨ ‘ਚ ਵੀ ਡਾਕਟਰਾਂ ਨੂੰ ਵਿਸ਼ੇਸ਼ ਸਿਖਲਾਈ ਲਈ ਭੇਜਿਆ ਜਾਂਦਾ ਹੈ।
ਪੰਜਾਬ ‘ਚ 8 ਮਹੀਨਿਆਂ (ਸਾਲ 2024) ‘ਚ ਕੀਤੇ ਗਏ ਇਹ ਟਰਾਂਸਪਲਾਂਟ: ਕਿਡਨੀਆਂ 378, ਲਿਵਰ 02, ਕੋਰਨੀਆ 454
ਜੇਕਰ ਤੁਸੀਂ ਆਪਣੀ ਸਿਹਤ ਸਬੰਧੀ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com