ਪੰਜਾਬ ਚੋਣਾਂ ‘ਚ ‘ਆਪ’ ਦੀ ਟਿਕਟ ਬਦਲੇ ਹੋਇਆ ਲੜਕੀ, ਪੈਸੇ ਅਤੇ ਸ਼ਰਾਬ ਦਾ ਧੰਦਾ : ਕਪਿਲ ਮਿਸ਼ਰਾ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਰਿਸ਼ਵਤ ਦੇ ਦੋਸ਼ ਲਾਉਣ ਤੋਂ ਬਾਅਦ ਅੱਜ ‘ਆਪ’ ਵਿਧਾਇਕ ਕਪਿਲ ਮਿਸ਼ਰਾ ਨੇ ਇਕ ਵਾਰ ਫਿਰ ਤੋਂ ਪਾਰਟੀ ਖਿਲਾਫ ਵੱਡੇ ਦੋਸ਼ ਲਾਏ ਹਨ| ਉਨ੍ਹਾਂ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਪੰਜਾਬ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਲਈ ਪੈਸੇ, ਸ਼ਰਾਬ ਅਤੇ ਲੜਕੀਆਂ ਦਾ ਧੰਦਾ ਕੀਤਾ ਗਿਆ|
ਇਸ ਮੌਕੇ ਉਨ੍ਹਾਂ ਨੇ ਨੇ ਅੱਗੇ ਕਿਹਾ ਕਿ ਕੇਜਰੀਵਾਲ ਦੇ ਸਾਢੂ ਲਈ ਛੱਤਰਪੁਰ ਵਿਚ 50 ਕਰੋੜ ਦੀ ਡੀਲ ਕਰਵਾਈ ਗਈ ਸੀ| ਇਸ ਮੌਕੇ ਮਿਸ਼ਰਾ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਮੈਂ ਕਾਂਗਰਸ ਅਤੇ ਭਾਜਪਾ ਵਿਚ ਸ਼ਾਮਿਲ ਹੋਵਾਂਗਾ|
ਦੂਸਰੇ ਪਾਸੇ ਆਪ ਦੇ ਬੁਲਾਰੇ ਸੰਜੇ ਸਿੰਘ ਨੇ ਕਪਿਲ ਮਿਸ਼ਰਾ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ| ਉਨ੍ਹਾਂ ਕਿਹਾ ਕਿ ਕਪਿਲ ਮਿਸ਼ਰਾ ਫਿਰ ਤੋਂ ਨਵਾਂ ਝੂਠ ਬੋਲ ਰਹੇ ਹਨ|