ਪੰਜਾਬੀ ਪਾਲਕ ਕੜ੍ਹੀ

images-300x168ਪੰਜਾਬੀ ਲੋਕ ਪੰਜਾਬੀ ਖਾਣਾ ਬਹੁਤ ਹੀ ਪਸੰਦ ਕਰਦੇ ਹਨ। ਦਾਲ, ਸਾਗ, ਪਰੌਠੇ ਅਤੇ ਪੰਜਾਬੀ ਕੜੀ ਨੂੰ ਦੇਸ਼ ਅਤੇ ਵਿਦੇਸ਼ ਦੋਵੇ ਦੇਸ਼ਾਂ ਦੇ ਲੋਕ ਬਹੁਤ ਹੀ ਪਸੰਦ ਕਰਦੇ ਹਨ। ਪੰਜਾਬੀ ਪਾਲਕ ਕੜੀ ਖਾਣ ‘ਚ ਵੀ ਸਵਾਦ ਹੁੰਦੀ ਹੈ ਅਤੇ ਬਣਾਉਣ ‘ਚ ਵੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
– ਅੱਧਾ ਕੱਪ ਪਾਲਕ(ਕੱਟੀ ਹੋਈ)
– 1 ਪਿਆਜ(ਕੱਟਿਆ ਹੋਇਆ)
– 1-2 ਕੱਟੀ ਹਰੀ ਮਿਰਚ
– 1ਚਮਚ ਅਦਰਕ ਪੇਸਟ
– 1 ਕੱਪ ਦਹੀ
– 1 ਵੱਡਾ ਚਮਚ ਬੇਸਨ
– 1 ਛੋਟਾ ਚਮਚ ਜੀਰਾ
– ਅੱਧਾ ਚਮਚ ਲਾਲ ਮਿਰਚ ਪਾਊਡਰ
– 1 ਵੱਡਾ ਚਮਚ ਤੇਲ
– ਨਮਕ(ਸਵਾਦ ਅਨੁਸਾਰ)
– ਹਰਾ ਧਨੀਆਂ
– 1 ਚਮਚ ਲੱਸਣ
ਬਣਾਉਣ ਲਈ ਵਿਧੀ:
– ਸਭ ਤੋਂ ਪਹਿਲਾਂ ਇੱਕ ਭਾਂਡੇ ‘ਚ ਦਹੀ, ਬੇਸਨ, ਲਾਲ ਮਿਰਚ ਅਤੇ ਨਮਕ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਨੂੰ ਗੈਸ ਉਪਰ ਰੱਖ ਦਿਓ।
– ਕੜੀ ਜੇਕਰ ਗਾੜੀ ਲੱਗੇ ਤਾਂ ਉਸ ‘ਚ ਪਾਣੀ ਪਾ ਦਿਓ।
– ਇੱਕ ਪੈਨ ‘ਚ ਤੇਲ ਗਰਮ ਕਰ ਕੇ ਉਸ ‘ਚ ਜੀਰਾ, ਲੱਸਣ, ਅਦਰਕ, ਪਿਆਜ ਅਤੇ ਹਰੀ ਮਿਰਚ ਪਾ ਕੇ ਉਸ ਨੂੰ ਭੁੰਨ੍ਹੋ ਅਤੇ ਤੜਕੇ ਨੂੰ ਕੜੀ ‘ਚ ਮਿਕਸ ਕਰ ਲਓ।
– ਜਦੋਂ ਇਹ ਪੱਕ ਜਾਵੇ ਤਾਂ ਇਸ ‘ਚ ਤਾਜ਼ਾ ਪਾਲਕ ਪਾ ਦਿਓ। ਧਿਆਨ ਰੱਖੋ ਕਿ ਪਾਲਕ ਪਾਉਣ ਤੋਂ ਬਾਅਦ ਇਹ ਜ਼ਿਆਦਾ ਨਾ ਪੱਕ ਜਾਵੇ। ਪੱਕਣ ਤੋਂ ਬਾਅਦ ਇਸ ਉਪਰ ਹਰਾ ਧਨੀਆਂ ਪਾ ਦਿਓ। ਤੁਸੀਂ ਚਾਹੋ ਤਾਂ ਕੜੀ ‘ਚ ਪਕੌੜੇ ਵੀ ਪਾ ਸਕਦੇ ਹੋ।
– ਤਿਆਰ ਕੜੀ ਨੂੰ ਖਾਓ ਅਤੇ ਪਰੋਸੋ।

LEAVE A REPLY