ਪ੍ਰੈਗਨੈਂਸੀ ‘ਚ ਥਾਇਰੌਇਡ ਹੈ ਖ਼ਤਰਨਾਕ

pregnant-02ਔਰਤ ਲਈ ਮਾਂ ਬਣਨ ਦਾ ਅਹਿਸਾਸ  ਜ਼ਿੰਦਗੀ ਦੇ ਸੁਖਦਾਇਕ ਤਜਰਬਿਆਂ ‘ਚੋਂ ਇਕ ਹੁੰਦਾ ਹੈ, ਜਿਸ ਨੂੰ ਹਰ ਔਰਤ ਪਾਉਣਾ ਚਾਹੁੰਦੀ ਹੈ ਪਰ ਗਰਭ ਅਵਸਥਾ ਦਾ ਸਮਾਂ ਥੋੜ੍ਹਾ ਮੁਸ਼ਕਲਾਂ ਭਰਿਆ ਹੁੰਦਾ ਹੈ। 9 ਮਹੀਨੇ ਦੇ ਇਸ ਸਮੇਂ ਦੌਰਾਨ ਇਕ ਔਰਤ ਨੂੰ ਕਈ ਪ੍ਰਕਾਰ ਦੇ ਸਰੀਰਿਕ ਬਦਲਾਅ ਅਤੇ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਨਾਜ਼ੁਕ ਸਥਿਤੀ ਵਿੱਚ ਔਰਤ ਨੂੰ ਆਪਣਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਗਰਭਵਤੀ ਔਰਤਾਂ ਵਿੱਚ ਥਾਇਰੌਇਡ ਦੀ ਸਮੱਸਿਆ ਵੀ ਆਮ ਹੁੰਦੀ ਜਾ ਰਹੀ ਹੈ। ਮਰਦਾਂ ਦੀ ਤੁਲਨਾ ਵਿੱਚ ਔਰਤਾਂ ਨੂੰ ਇਹ ਸਮੱਸਿਆ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ। ਇਸ ਸਮੱਸਿਆ ਦੇ ਵਧ ਜਾਣ ‘ਤੇ ਔਰਤ ਅਤੇ ਬੱਚਾ ਦੋਵਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਥਾਇਰਾਇਡ ਦਾ ਖਤਰਾ ਪ੍ਰੈਗਨੈਂਸੀ ਦੇ ਪਹਿਲੇ ਤਿੰਨ ਮਹੀਨੇ ‘ਚ ਜ਼ਿਆਦਾ ਹੁੰਦਾ ਹੈ।
ਗੰਭੀਰ ਥਾਇਰਾਇਡ ਮਤਲਬ ਹਾਈਪੋਥਾਇਰਾਇਡ ਹੋਣ ਨਾਲ ਗਰਭਪਾਤ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਇਥੋਂ ਤੱਕ ਕਿ ਭਰੂਣ ਦੀ ਗਰਭ ਵਿੱਚ ਮੌਤ ਵੀ ਹੋ ਸਕਦੀ ਹੈ। ਉਥੇ ਹੀ ਇਸ ਬੀਮਾਰੀ ਕਾਰਨ ਬੱਚੇ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ‘ਤੇ ਬਹੁਤ ਅਸਰ ਪੈਂਦਾ ਹੈ। ਇਹ ਅਸਧਾਰਣ ਰੂਪ ਨਾਲ ਪੈਦਾ ਹੋ ਸਕਦਾ ਹੈ। ਥਾਇਰਾਇਡ ਪੀੜਤ ਗਰਭਵਤੀ ਔਰਤਾਂ ਦੇ ਬੱਚਿਆਂ ਦਾ ਵਿਕਾਸ ਆਮ ਬੱਚਿਆਂ ਵਾਂਗ ਨਹੀਂ ਹੁੰਦਾ ਸਗੋਂ ਹੌਲੀ ਰਫ਼ਤਾਰ ਨਾਲ ਹੁੰਦਾ ਹੈ।
ਕੀ ਹੈ ਥਾਇਰਾਇਡ?
ਥਾਇਰਾਇਡ ਬਾਰੇ ਤਾਂ ਲੋਕਾਂ ਨੂੰ ਪਤਾ ਹੈ ਪਰ ਇਸਦੇ ਕਾਰਨਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ,  ਚਲੋ, ਤੁਹਾਨੂੰ ਦੱਸਦੇ ਹਾਂ ਕਿ ਥਾਇਰਾਇਡ ਦੀ ਪ੍ਰੇਸ਼ਾਨੀ ਹੁੰਦੀ ਕਿਉਂ ਹੈ? ਅਤੇ ਇਸਦੇ ਹੋਣ ‘ਤੇ ਤੁਹਾਨੂੰ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਥਾਇਰਾਇਡ ਗਲੇ ਦਾ ਰੋਗ ਹੈ ਜੋ ਹਾਰਮੋਨ ਅਸੰਤੁਲਨ ਕਾਰਨ ਹੁੰਦਾ ਹੈ। ਸਾਡੇ ਗਲੇ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਇਕ ਗ੍ਰੰਥੀ ਹੁੰਦੀ ਹੈ ਜੋ ਸਾਡੇ ਸਰੀਰ ਦੇ ਮੈਟਾਬਾਲਿਜ਼ਮ ਨੂੰ ਕੰਟਰੋਲ ਕਰਦੀ ਹੈ। ਇਥੋਂ ਹੀ ਸਾਡੇ ਸਰੀਰ ਵਿੱਚ ਖਾਸ ਤਰ੍ਹਾਂ ਦੇ ਹਾਰਮੋਨ ਟੀ-3, ਟੀ-4 ਅਤੇ ਟੀ. ਐੱਸ. ਐੱਚ. ਦਾ ਰਿਸਾਅ ਹੁੰਦਾ ਹੈ, ਜਿਸ ਕਾਰਨ ਸਰੀਰ ਦੀਆਂ ਸਾਰੀਆਂ ਕੋਸ਼ਕਾਵਾਂ ਸਹੀ ਢੰਗ ਨਾਲ ਕੰਮ ਕਰਦੀਆਂ ਹਨ। ਜੋ ਵੀ ਭੋਜਨ ਅਸੀਂ ਖਾਂਦੇ ਹਾਂ, ਇਹ ਗ੍ਰੰਥੀ ਉਸ ਨੂੰ ਊਰਜਾ ਵਿੱਚ ਬਦਲਣ ਦਾ ਕੰਮ ਕਰਦੀ ਹੈ ਪਰ ਜਦੋਂ ਇਸਦੀ ਮਾਤਰਾ ਵਿੱਚ ਅਸੰਤੁਲਨ ਪੈਦਾ ਹੁੰਦਾ ਹੈ ਤਾਂ ਇਹ ਸਾਡੀ ਸਿਹਤ ‘ਤੇ ਬੁਰਾ ਅਸਰ ਪਾਉਣਾ ਸ਼ੁਰੂ ਕਰ ਦਿੰਦੀ ਹੈ। ਇਸਦੇ ਰਿਸਾਅ ਵਿੱਚ ਕਮੀ ਅਤੇ ਵਾਧੇ ਦਾ ਸਿੱਧਾ ਅਸਰ ਵਿਅਕਤੀ ਦੀ ਭੁੱਖ, ਨੀਂਦ ਅਤੇ ਦਿਮਾਗੀ ਹਾਲਤ ‘ਤੇ ਪੈਂਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਦਿਲ, ਮਾਸਪੇਸ਼ੀਆਂ, ਹੱਡੀਆਂ ਤੇ ਕੋਲੈਸਟ੍ਰੋਲ ਨੂੰ ਵੀ ਪ੍ਰਭਾਵਿਤ ਕਰਦਾ ਹੈ। ਪਾਚਨ ਕਿਰਿਆ ‘ਤੇ ਵੀ ਇਸਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਬੀਮਾਰੀ ਦੌਰਾਨ ਪਾਚਨ ਕਿਰਿਆ ਆਮ ਤੋਂ 50 ਫ਼ੀਸਦੀ ਘੱਟ ਹੋ ਜਾਂਦੀ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਖਾਸ ਤੌਰ ‘ਤੇ ਹਰ ਮਹੀਨੇ ਥਾਇਰਾਇਡ ਦੀ ਜਾਂਚ ਕਰਵਾਉਣ ਦੀ ਲੋੜ ਹੁੰਦੀ ਹੈ।
ਥਾਇਰਾਇਡ ਦੀ ਸਮੱਸਿਆ ਹੋਣ ‘ਤੇ
ਦਿਖਾਈ ਦਿੰਦੇ ਹਨ ਇਹ ਲੱਛਣ
ਦ ਵਰਤਾਓ ਵਿੱਚ ਚਿੜਚਿੜਾਪਨ ਅਤੇ ਉਦਾਸੀ
ਦ ਸਰਦੀ ਵਿੱਚ ਵੀ ਪਸੀਨਾ ਆਉਣਾ।
ਦ ਲੋੜ ਤੋਂ ਵੱਧ ਥਕਾਵਟ ਅਤੇ ਨੀਂਦ ਨਾ ਆਉਣਾ।
ਦ ਤੇਜ਼ੀ ਨਾਲ ਭਾਰ ਵਧਣਾ ਜਾਂ ਘੱਟ ਹੋਣਾ।
ਦ ਪੀਰੀਅਡ ਵਿੱਚ ਅਨਿਯਮਿਤਤਾ।
ਦ ਮਿਸਕੈਰਿਜ ਜਾਂ ਕੰਸੀਵ ਨਾ ਕਰ ਸਕਣਾ।
ਦ ਕੋਲੈਸਟ੍ਰੋਲ ਵਧਣਾ।
ਦ ਦਿਲ ਦਾ ਸਹੀ ਢੰਗ ਨਾਲ ਕੰਮ ਨਾ ਕਰਨਾ।
ਦ ਸਰੀਰ ਅਤੇ ਚਿਹਰੇ ‘ਤੇ ਸੋਜ
ਥਾਇਰਾਇਡ ਦਾ ਕਾਰਨ
ਉਂਝ ਤਾਂ ਇਸ ਸਮੱਸਿਆ ਦੇ ਸਹੀ ਕਾਰਨਾਂ ਬਾਰੇ ਡਾਕਟਰ ਜਾਂ ਵਿਗਿਆਨੀ ਤੱਕ ਵੀ ਪਤਾ ਨਹੀਂ ਲਗਾ ਸਕੇ ਹਨ ਕਿਉਂਕਿ ਇਹ ਨਾ ਤਾਂ ਕੋਈ ਛੂਤ ਦੀ ਬੀਮਾਰੀ ਹੈ ਅਤੇ ਨਾ ਹੀ ਇਸਦਾ ਸਾਡੀ ਲਾਈਫ਼ ਸਟਾਈਲ, ਪ੍ਰਦੂਸ਼ਣ ਜਾਂ ਖਾਣ-ਪੀਣ ਦੀਆਂ ਆਦਤਾਂ ਨਾਲ ਕੁਝ ਲੈਣਾ-ਦੇਣਾ ਹੈ। ਡਾਕਟਰਾਂ ਦੀ ਮੰਨੀਏ ਤਾਂ ਇਸ ਨੂੰ ਇਮਿਊਨ ਡਿਜ਼ੀਜ਼ ਕਿਹਾ ਜਾਂਦਾ ਹੈ। ਇਹ ਸਮੱਸਿਆ ਜਿਆਦਾਤਰ ਜੱਦੀ ਕਾਰਨਾਂ ਕਰ ਕੇ ਹੁੰਦੀ ਹੈ।
ਥਾਇਰਾਇਡ ਤੋਂ ਬਚਾਅ
ਪ੍ਰੈਗਨੈਂਸੀ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਕੰਟਰੋਲ ਕਰਨ ਲਈ ਸਹੀ ਸਮੇਂ ‘ਤੇ ਇਸਦਾ ਇਲਾਜ ਅਤੇ ਕਸਰਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਔਰਤ ਨੂੰ ਪਹਿਲਾਂ ਤੋਂ ਹੀ ਥਾਇਰਾਇਡ ਹੋਣ ਦੀ ਜਾਣਕਾਰੀ ਹੈ ਤਾਂ ਉਸ ਨੂੰ ਗਰਭ ਧਾਰਨ ਕਰਨ ਤੋਂ ਪਹਿਲਾਂ ਤਾਂ ਜਾਂਚ ਕਰਵਾਉਣੀ ਹੀ ਚਾਹੀਦੀ ਹੈ ਸਗੋਂ, ਪ੍ਰੈਗਨੈਂਸੀ ਦੇ ਹਰ ਮਹੀਨੇ ਵੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਡਾਕਟਰ ਦੀ ਸਲਾਹ ਮੁਤਾਬਕ ਸਮੇਂ-ਸਮੇਂ ‘ਤੇ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਨਿਯਮਿਤ ਰੂਪ ਨਾਲ ਦਵਾਈਆਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਹੋਣ ਵਾਲੇ ਬੱਚੇ ‘ਤੇ ਥਾਇਰਾਇਡ ਦਾ ਕੋਈ ਖਾਸ ਪ੍ਰਭਾਵ ਨਾ ਪਵੇ ਅਤੇ ਗਰਭਵਤੀ ਔਰਤ ਵੀ ਸੁਰੱਖਿਅਤ ਰਹੇ।

LEAVE A REPLY