ਪੇਟ ਦੀ ਚਰਬੀ ਘਟਾਉਣ ਦੇ ਅਸਾਨ ਤਰੀਕੇ

thudi-sahat-300x150ਮੋਟਾਪਾ ਸਭ ਤੋਂ ਵੱਡੀ ਬੀਮਾਰੀ ਹੈ, ਕਿਉਂਕਿ ਇਸੇ ਨਾਲ ਸਰੀਰੀ ਦੀਆਂ ਵੱਡੀਆਂ-ਵੱਡੀਆਂ ਬੀਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ। ਜੇਕਰ ਅਸੀਂ ਗੱਲ ਕਰੀਏ ਪੇਟ ਦੇ ਮੋਟਾਪੇ ਦੀ ਤਾਂ ਇੱਥੇ ਗੱਲ ਬੇਹੱਦ ਸੰਜੀਦਾ ਬਣ ਜਾਂਦੀ ਹੈ। ਪੇਟ ਦੀ ਫ਼ਾਲਤੂ ਚਰਬੀ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤਾਂ ਲਗਦੀਆਂ ਹੀ ਹਨ ਪਰ ਇਸ ਤੋਂ ਇਲਾਵਾ ਵਿਅਕਤੀ ਬਦਸੂਰਤ ਵੀ ਲਗਦਾ ਹੈ। ਕਈ ਲੋਕਾਂ ਨੂੰ ਖਾਣ-ਪੀਣ ਦਾ ਸ਼ੌਂਕ ਬੇਹੱਦ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀ ਪੇਟ ਦੀ ਚਰਬੀ ਵੱਧਦੀ ਹੀ ਰਹਿੰਦੀ ਹੈ। ਇੱਕ ਵਾਰ ਪੇਟ ਦੀ ਚਰਬੀ ਦੱਧ ਜਾਵੇ ਤਾਂ ਇਹ ਛੇਤੀ ਘੱਟਦੀ ਨਹੀਂ। ਕਈ ਤੌਰ ਤਰੀਕੇ ਅਪਣਾਉਣ ਤੋਂ ਬਾਅਦ ਵੀ ਇਹ ਜਲਦੀ ਜਾਂਦੀ ਨਹੀਂ। ਪੇਟ ਦੀ ਚਰਬੀ ਘੱਟ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੇ ਨੁਸਖੇ ਅਪਣਾਉਂਦੇ ਹਨ। ਕਾਫ਼ੀ ਕਸਰਤ ਕਰਨ ਅਤੇ ਭੋਜਨ ਦੀ ਮਾਤਰਾ ਘੱਟ ਕਰਨ ਦੇ ਬਾਵਜੂਦ ਵੀ ਪੇਟ ਦੇ ਆਲੇ-ਦੁਆਲੇ ਫ਼ੈਲੀ ਚਰਬੀ ‘ਚ ਕਮੀ ਨਹੀਂ ਆਉਂਦੀ। ਸਿਹਤ ਮਾਹਰ ਮੰਨਦੇ ਹਨ ਕਿ ਪੇਟ ਦੀ ਚਰਬੀ ਦੇ ਪਿੱਛੇ ਕੁਝ ਇਸ ਤਰ੍ਹਾਂ ਦੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਨੂੰ ਤੁਸੀਂ ਨਜ਼ਰਅੰਦਾਜ਼ ਕਰ ਦਿੰਦੇ ਹੋ। ਅਸਲ ‘ਚ ਪੇਟ ‘ਤੇ ਚਰਬੀ ਵਧਣ ਹੋਣਾ ਇੱਕ ਵਧੇ ਹੋਏ ਭਾਰ ਨਾਲੋਂ ਜ਼ਿਆਦਾ ਖਤਰਨਾਕ ਹੁੰਦੀ ਹੈ। ਪੇਟ ਦੀ ਚਰਬੀ ਕਈ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ। ਜਿਵੇਂ ਕਿ ਦਿਲ ਦੇ ਰੋਗ, ਸ਼ੂਗਰ, ਬਲੱਡ ਸ਼ੂਗਰ, ਕੋਲੈਸਟਰੋਲ ਦਾ ਵੱਧਣਾ ਅਤੇ ਸਾਹ ਲੈਣ ‘ਚ ਮੁਸ਼ਕਲ ਹੋਣਾ ਆਦਿ।
ਤੁਸੀਂ ਆਪਣੀ ਜੀਵਣਸ਼ੈਲੀ ‘ਚ ਬਦਲਾਅ ਕਰਕੇ ਆਪਣੇ ਪੇਟ ਦੀ ਚਰਬੀ ‘ਤੇ ਕੰਟਰੋਲ ਕਰ ਸਕਦੇ ਹੋਂ
ਦ  ਸਵੇਰ ਦਾ ਨਾਸ਼ਤਾ ਸਮੇਂ ਸਿਰ ਖਾਓ
ਨਾਸ਼ਤੇ ‘ਚ ਖਾਣਾ ਖਾਣਾ ਬਹੁਤ ਜਰੂਰੀ ਹੈ। ਸਮੇਂ ਨਾਲ ਖਾਣਾ ਨਾ ਖਾਣ ਤੇ ਮੈਟਾਬਾਲਿਜ਼ਮ ਦੀ ਕੰਮ ਕਰਨ ਦੀ ਪ੍ਰਕਿਰਿਆ ਘੱਟ ਹੋ ਜਾਂਦੀ ਹੈ ਅਤੇ ਇਸ ਨਾਲ ਘੱਟ ਕੈਲੋਰੀ ਨਸ਼ਟ ਹੁੰਦੀ ਹੈ।
ਦ  ਵਧੇਰੇ ਸ਼ਰਾਬ ਪੀਣ ਨਾਲ ਨੁਕਸਾਨ
ਕਈ ਅਧਿਐਨ ‘ਚ ਪਾਇਆ ਜਾਂਦਾ ਹੈ ਕਿ ਵਧੇਰੇ ਸ਼ਰਾਬ ਪੀਣ ਨਾਲ ਪੇਟ ਦੀ ਚਰਬੀ ਵੱਧ ਜਾਂਦੀ ਹੈ ਅਤੇ ਤੁਸੀਂ ਵਧੇਰੇ ਮਾਤਰਾ ‘ਚ ਭੋਜਨ ਕਰਦੇ ਹੋ।
ਦ  ਦੇਰ ਨਾਲ ਭੋਜਨ ਕਰਨਾ ਛੱਡ ਦਿਓ
ਰਾਤ ਨੂੰ ਸੌਣ ਤੋਂ ਪਹਿਲਾਂ ਭੋਜਨ ਕਰਨਾ ਗਲਤ ਗੱਲ ਹੈ। ਤੁਹਾਨੂੰ ਸਮੇਂ ਨਾਲ ਖਾਣਾ ਖਾਣ ਦੀ ਆਦਤ ਬਣਾਉਣੀ ਚਾਹੀਦੀ ਹੈ। ਭੋਜਨ ਕਰਕੇ ਜਲਦੀ ਬਿਸਤਰ ‘ਤੇ ਸੋ ਜਾਣ ਦੀ ਆਦਤ ਤੁਹਾਡੇ ਭਾਰ ਨੂੰ ਵਧਾਉਂਦੀ ਹੈ ਕਿਉਂਕਿ ਨੀਂਦ ਦੇ ਕਾਰਨ ਸਰੀਰ ਚਰਬੀ ਨੂੰ ਪੂਰੀ ਤਰ੍ਹਾਂ ਊਰਜਾ ‘ਚ ਨਹੀਂ ਬਦਲ ਪਾਉਦੀ।

LEAVE A REPLY