ਮੁੰਬਈ : ਆਈ.ਪੀ.ਐਲ 9 ਲਈ ਅੱਜ ਪੁਣੇ ਅਤੇ ਰਾਜਕੋਟ ਦੀਆਂ ਟੀਮਾਂ ਨੇ ਖਿਡਾਰੀਆਂ ਦੀ ਖਰੀਦ ਕੀਤੀ। ਇਸ ਖਰੀਦ ਵਿਚ ਪੁਣੇ ਦੀ ਟੀਮ ਨੇ ਮਹਿੰਦਰ ਸਿੰਘ ਧੋਨੀ ਨੂੰ 12 ਕਰੋੜ 50 ਲੱਖ ਰੁਪਏ ਵਿਚ ਖਰਦਿਆ। ਇਸ ਤੋਂ ਇਲਾਵਾ ਪੁਣੇ ਦੀ ਹੀ ਟੀਮ ਨੇ ਅਜੰਕਿਆ ਰਹਾਨੇ ਨੂੰ 9 ਕਰੋੜ 50 ਲੱਖ ਰੁਪਏ, ਆਰ. ਅਸ਼ਵਿਨ ਨੂੰ 7 ਕਰੋੜ 50 ਲੱਖ, ਸਟੀਵ ਸਮਿੱਥ ਨੂੰ 5 ਕਰੋੜ 50 ਲੱਖ ਅਤੇ ਡੂ ਪਲੇਸਿਸ ਨੂੰ 4 ਕਰੋੜ ਰੁਪਏ ਵਿਚ ਖਰੀਦਿਆ।
ਦੂਸਰੇ ਪਾਸੇ ਰਾਜਕੋਟ ਦੀ ਟੀਮ ਨੇ ਸੁਰੇਸ਼ ਰੈਨਾ ਨੂੰ 12 ਕਰੋੜ 50 ਰੁਪਏ ਵਿਚ ਖਰੀਦ ਲਿਆ। ਇਸ ਤੋਂ ਇਲਾਵਾ ਰਾਜਕੋਟ ਦੀ ਟੀਮ ਨੇ ਰਵਿੰਦਰ ਜਡੇਜਾ ਨੂੰ 9 ਕਰੋੜ 50 ਲੱਖ, ਬੀ. ਮੈਕੁਲਮ ਨੂੰ 7 ਕਰੋੜ 50 ਲੱਖ, ਜੇਮਸ ਫਾਕਨਰ ਨੂੰ 5 ਕਰੋੜ 50 ਲੱਖ ਅਤੇ ਡੀ. ਬਰਾਵੋ ਨੂੰ 4 ਕਰੋੜ ਰੁਪਏ ਵਿਚ ਖਰੀਦਿਆ ਗਿਆ ਹੈ।
ਜ਼ਿਕਰਯੋਗ ਹੈ ਆਈ.ਪੀ.ਐਲ 9 ਲਈ ਚੇਨੱਈ ਸੁਪਰ ਕਿੰਗਸ ਅਤੇ ਰਾਜਸਥਾਨ ਰਾਇਲਸ ਦੀਆਂ ਟੀਮਾਂ ਨੂੰ ਬਾਹਰ ਕੀਤਾ ਗਿਆ ਹੈ। ਇਸ ਲਈ ਪੁਣੇ ਅਤੇ ਰਾਜਕੋਟ ਦੀਆਂ ਦੋ ਨਵੀਆਂ ਟੀਮਾਂ ਨੂੰ ਆਈ.ਪੀ.ਐਲ ਵਿਚ ਸ਼ਾਮਿਲ ਕੀਤਾ ਗਿਆ ਹੈ। ਅਜਿਹੇ ਵਿਚ ਚੇਨੱਈ ਅਤੇ ਰਾਜਸਥਾਨ ਦੇ ਖਿਡਾਰੀਆਂ ਦੀ ਅੱਜ ਨਵੀਂ ਖਰੀਦ ਕੀਤੀ ਗਈ।