ਪਾਸਤਾ ਖਾਣਾ ਹਰ ਉਮਰ ਦਾ ਵਿਅਕਤੀ ਪਸੰਦ ਕਰਦਾ ਹੈ। ਇਸ ਨੂੰ ਸਨੈਕਸ ਜਾਂ ਸਲਾਦ ਵਜੋਂ ਵੀ ਖਾਧਾ ਜਾ ਸਕਦਾ ਹੈ। ਪਾਸਤੇ ‘ਚ ਪਾਇਆ ਜਾਣ ਵਾਲਾ ਬਟਰ ਮਸਾਲਾ ਤੁਸੀਂ ਘਰ ‘ਚ ਥੋੜ੍ਹੇ ਸਮੇਂ ‘ਚ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪਾਸਤਾ ਬਟਰ ਮਸਾਲਾ ਬਨਾਉਣ ਦੀ ਵਿਧੀ ਦੱਸ ਰਹੇ ਹਾਂ।
ਸਮੱਗਰੀ
ਇੱਕ ਕੱਪ ਪਾਸਤਾ
ਇੱਕ ਵੱਡਾ ਚਮਚ ਲਸਣ (ਪੀਸਿਆ ਹੋਇਆ)
ਦੋ ਕੱਪ ਦੁੱਧ
ਦੋ ਵੱਡੇ ਚਮਚ ਤੇਲ
ਇੱਕ ਛੋਟਾ ਚਮਚ ਹਰਾ ਧਨੀਆ (ਕੱਟਿਆ ਹੋਇਆ)
ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ
ਇੱਕ ਛੋਟਾ ਚਮਚ ਜੀਰਾ ਪਾਊਡਰ
ਅੱਧਾ ਚਮਚ ਅਦਰਕ (ਪੀਸਿਆ ਹੋਇਆ)
ਇੱਕ ਟਮਾਟਰ (ਕੱਟਿਆ ਹੋਇਆ)
ਦੋ ਪਿਆਜ਼ (ਕੱਟੇ ਹੋਏ)
ਅੱਧਾ ਛੋਟਾ ਚਮਚ ਕਸੂਰੀ ਮੈਥੀ
ਨਮਕ ਸਵਾਦ ਮੁਤਾਬਕ
ਵਿਧੀ
1. ਗੈਸ ‘ਤੇ ਇੱਕ ਬਰਤਨ ‘ਚ ਥੋੜ੍ਹਾ ਨਮਕ ਪਾ ਕੇ ਇਸ ‘ਚ ਦੋ-ਤਿੰਨ ਬੂੰਦਾਂ ਤੇਲ, ਪਾਸਤਾ ਅਤੇ ਪਾਣੀ ਮਿਲਾ ਕੇ ਉਬਾਲੋ। ਜਦੋਂ ਪਾਸਤਾ ਪੱਕ ਜਾਵੇ ਤਾਂ ਇਸ ਨੂੰ ਪਾਣੀ ‘ਚੋਂ ਕੱਢ ਕੇ ਰੱਖ ਲਓ।
2. ਹੁਣ ਦੁਬਾਰਾ ਗੈਸ ‘ਤੇ ਇੱਕ ਕੜਾਹੀ ‘ਚ ਤੇਲ ਪਾ ਕੇ ਇਸ ‘ਚ ਪਿਆਜ਼, ਟਮਾਟਰ, ਅਦਰਕ ਅਤੇ ਲਸਣ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਇਸ ਮਿਸ਼ਰਣ ਦੇ ਠੰਡਾ ਹੋਣ ‘ਤੇ ਇਸ ਨੂੰ ਮਿਕਸੀ ‘ਚ ਪੀਸ ਕੇ ਇਸ ਦਾ ਪੇਸਟ ਬਣਾ ਲਓ।
3. ਫ਼ਿਰ ਕੜਾਹੀ ‘ਚ ਤੇਲ ਗਰਮ ਕਰ ਕੇ ਇਸ ‘ਚ ਪੀਸਿਆ ਹੋਇਆ ਪੇਸਟ ਅਤੇ ਨਮਕ ਪਾ ਕੇ ਤੇਲ ਛੱਡਣ ਤੱਕ ਭੁੰਨੋ। ਨਾਲ ਹੀ ਇਸ ‘ਚ ਲਾਲ ਮਿਰਚ, ਗਰਮ ਮਸਾਲਾ ਅਤੇ ਜੀਰਾ ਪਾਊਡਰ ਪਾ ਕੇ ਗਾੜਾ ਹੋਣ ਤੱਕ ਪਕਾਓ।
4. ਫ਼ਿਰ ਇਸ ‘ਚ ਦੁੱਧ ਪਾ ਦਿਓ। ਜਦੋਂ ਦੁੱਧ ਅਤੇ ਮਸਾਲੇ ਚੰਗੀ ਤਰ੍ਹਾਂ ਉਬਲ ਕੇ ਸੋਸ ਬਣ ਜਾਣ ਤਾਂ ਇਸ ‘ਚ ਕਸੂਰੀ ਮੇਥੀ ਅਤੇ ਉਬਲਿਆ ਹੋਇਆ ਪਾਸਤਾ ਪਾਓ। ਪਾਸਤਾ ਬਟਰ ਮਸਾਲਾ ਤਿਆਰ ਹੈ।
5. ਗੈਸ ਬੰਦ ਕਰਕੇ ਇਸ ‘ਚ ਹਰਾ ਧਨੀਆ ਪਾਓ ਅਤੇ ਸਰਵ ਕਰੋ।