ਪਾਣੀ ਪੀਣ ਦਾ ਵੀ ਹੁੰਦੈ ਚੰਗਾ ਅਤੇ ਮੰਦਾ ਸਮਾਂ …

thudi sahat
ਬਚਪਨ ਤੋਂ ਲੈ ਕੇ ਅੱਜ ਤੱਕ ਸਾਨੂੰ ਇਹੀ ਦੱਸਿਆ ਗਿਆ ਹੈ ਕਿ ਸਾਨੂੰ ਰੋਜ਼ 8 ਗਿਲਾਸ ਪਾਣੀ ਪੀਣਾ ਚਾਹੀਦਾ ਪਰ ਸ਼ਾਇਦ ਹੀ ਕੋਈ ਇਸ ਨਿਯਮ ਨੂੰ ਫ਼ੋਲੋ ਕਰਦਾ ਹੋਵੇ ਕਿਉਂਕਿ ਸਾਰੇ ਪਿਆਸ ਲੱਗਣ ‘ਤੇ ਹੀ ਪਾਣੀ ਪੀਂਦੇ ਹਨ। ਪਾਣੀ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹਨ। ਚਿਹਰੇ ‘ਤੇ ਚਮਕ, ਵਾਲਾਂ ਦਾ ਝੜਨਾ, ਪੇਟ ਦੀ ਸਮੱਸਿਆ ਅਤੇ ਮੋਟਾਪੇ ਵਰਗੀਆਂ ਕਈ ਸਮੱਸਿਆਵਾਂ ਦਾ ਹੱਲ ਪਾਣੀ ਨਾਲ ਹੀ ਹੁੰਦਾ ਹੈ ਪਰ ਇਨ੍ਹਾਂ ਸਾਰਿਆਂ ਦਾ ਫ਼ਾਇਦਾ ਉਦੋਂ ਹੀ ਹੁੰਦਾ ਹੈ ਜਦੋਂ ਪਾਣੀ ਦਾ ਸੇਵਨ ਸਹੀ ਸਮੇਂ ‘ਤੇ ਕੀਤਾ ਜਾਵੇ। ਗਲਤ ਸਮੇਂ ‘ਚ ਪੀਤਾ ਗਿਆ ਪਾਣੀ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ।
1- ਸਵੇਰੇ ਉੱਠਦੇ ਹੀ 1 ਤੋਂ 2 ਗਿਲਾਸ ਪਾਣੀ ਪੀਓ
ਖਾਲੀ ਪੇਟ 2 ਗਿਲਾਸ ਪਾਣੀ ਪੀਓ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਸਾਰੀ ਗੰਦਗੀ ਪਿਸ਼ਾਬ ਰਾਹੀਂ ਬਾਹਰ ਨਿਕਲੇਗੀ ਅਤੇ ਤੁਹਾਡੇ ਸਰੀਰ ਦੇ ਸਾਰੇ ਅੰਗ ਸੁਚਾਰੂ ਰੂਪ ਨਾਲ ਕੰਮ ਕਰਨਗੇ।
2- ਖਾਣਾ ਖਾਣ ਦੇ ਅੱਧੇ ਘੰਟੇ ਪਹਿਲਾਂ ਪਾਣੀ ਪੀਓ
ਖਾਣਾ ਖਾਣ ਤੋਂ ਪਹਿਲਾਂ ਜੇਕਰ ਤੁਸੀਂ ਪਾਣੀ ਪੀਓਗੇ ਤਾਂ ਤੁਹਾਡੀ ਭੁੱਖ ਥੋੜ੍ਹੀ ਘੱਟ ਹੋ ਜਾਵੇਗੀ ਅਤੇ ਤੁਸੀਂ ਕੁਝ ਘੱਟ ਖਾਓਗੇ, ਜਿਸ ਨਾਲ ਤੁਹਾਡਾ ਮੋਟਾਪਾ ਘਟੇਗਾ। ਇਸ ਦੇ ਨਾਲ ਹੀ ਤੁਹਾਡਾ ਪੇਟ ਵੀ ਠੀਕ ਰਹੇਗਾ।
3- ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਨਾ ਪੀਓ
ਖਾਣਾ ਖਾਣ ਦੇ ਇਕ ਘੰਟੇ ਬਾਅਦ ਪਾਣੀ ਦਾ ਸੇਵਨ ਕਰੋ, ਜਿਸ ਨਾਲ ਪੇਟ ‘ਚ ਖਾਣਾ ਪਚਾਉਣ ਵਾਲਾ ਜੂਸ ਆਪਣਾ ਪ੍ਰਭਾਵ ਦਿਖਾ ਸਕੇ। ਜੇਕਰ ਤੁਸੀਂ ਖਾਣਾ ਖਾਣ ਦੇ ਤੁਰੰਤ ਪਹਿਲਾਂ ਜਾਂ ਬਾਅਦ ‘ਚ ਪਾਣੀ ਪੀਓਗੇ ਤਾਂ ਖਾਣਾ ਜਲਦੀ ਹਜ਼ਮ ਨਹੀਂ ਹੋਵੇਗਾ।
4- ਪਾਣੀ ਦੀ ਜਗ੍ਹਾ ਦਹੀ, ਲੱਸੀ ਜਾਂ ਰਾਇਤਾ ਆਦਿ ਦਾ ਸੇਵਨ ਕਰੋ
ਜੇਕਰ ਤੁਹਾਨੂੰ ਖਾਣਾ ਖਾਂਦੇ ਸਮੇਂ ਪਿਆਸ ਲੱਗੇ ਤਾਂ ਪਾਣੀ ਦੀ ਜਗ੍ਹਾ ਦਹੀ ਜਾਂ ਰਾਇਤਾ ਲਵੋ। ਇਸ ਨਾਲ ਤੁਹਾਡੇ ਸਰੀਰ ਨੂੰ ਠੰਡਕ ਮਿਲੇਗੀ ਅਤੇ ਖਾਣਾ ਵੀ ਆਰਾਮ ਨਾਲ ਹਜ਼ਮ ਹੋਵੇਗਾ।
5- ਥਕਾਣ ਲੱਗਣ ‘ਤੇ ਪਾਣੀ ਪੀਓ
ਸਾਡਾ ਦਿਮਾਗ 75 ਫ਼ੀਸਦੀ ਪਾਣੀ ਨਾਲ ਭਰਿਆ ਹੋਇਆ ਹੈ। ਜੇਕਰ ਤੁਸੀਂ ਥਕਾਣ ਲੱਗਣ ‘ਤੇ ਪਾਣੀ ਪੀਓਗੇ ਤਾਂ ਤੁਹਾਡਾ ਦਿਮਾਗ ਚੰਗੇ ਤਰ੍ਹਾਂ ਕੰਮ ਕਰੇਗਾ ਅਤੇ ਤੁਹਾਡਾ ਮਨ ਕੰਮ ‘ਚ ਵੀ ਪੂਰੀ ਤਰ੍ਹਾਂ ਲੱਗੇਗਾ।
6- ਦਿਨ ਦੀ ਸ਼ੁਰੂਆਤ ‘ਚ ਬਹੁਤ ਸਾਰਾ ਪਾਣੀ ਪੀਓ
ਦਿਨ ਭਰ ਬਹੁਤ ਸਾਰਾ ਪਾਣੀ ਪੀਣ ਚਾਹੀਦਾ ਹੈ ਅਤੇ ਜਿਵੇਂ-ਜਿਵੇਂ ਸ਼ਾਮ ਹੋਣ ਲੱਗੇ, ਪਾਣੀ ਦਾ ਸੇਵਨ ਘੱਟ ਕਰ ਦੇਣਾ ਚਾਹੀਦਾ, ਜਿਸ ਨਾਲ ਰਾਤ ਭਰ ਬਾਥਰੂਮ ਵੱਲ ਨਾ ਦੌੜਨਾ ਪਵੇ।

LEAVE A REPLY