ਪੁੰਛ : ਪਾਕਿਸਤਾਨ ਵੱਲੋਂ ਅੱਜ ਕੀਤੇ ਗਏ ਜੰਗਬੰਦੀ ਦੇ ਉਲੰਘਣ ਵਿਚ ਦੋ ਭਾਰਤੀ ਜਵਾਨ ਸ਼ਹੀਦ ਹੋ ਗਏ| ਇਹ ਘਟਨਾ ਪੁੰਛ ਦੇ ਕ੍ਰਿਸ਼ਣਾ ਘਾਟੀ ਸੈਕਟਰ ਦੀ ਹੈ, ਜਿਥੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਦੋ ਜਵਾਨ ਸ਼ਹੀਦ ਹੋ ਗਏ|
ਇਸ ਦੌਰਾਨ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਸ਼ਹੀਦ ਭਾਰਤੀ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨਾਲ ਬਰਬਰਤਾ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਜਵਾਨਾਂ ਦੀਆਂ ਲਾਸ਼ਾਂ ਨੂੰ ਪਾਕਿਸਤਾਨੀ ਸੈਨਾ ਨੇ ਬਹੁਤ ਜਿਆਦਾ ਤਸ਼ੱਦਦ ਕੀਤਾ ਗਿਆ ਹੈ|