ਪੇਸ਼ਾਵਰ : ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ’ਚ ਮੰਗਲਵਾਰ ਨੂੰ ਇਕ ਸਕੂਲ ਦੇ ਬਾਹਰ ਡਿਊਟੀ ’ਤੇ ਤਾਇਨਾਤ ਇਕ ਪੁਲਸ ਕਾਂਸਟੇਬਲ ਵੱਲੋਂ ਗੋਲ਼ੀਬਾਰੀ ਕੀਤੇ ਜਾਣ ਨਾਲ 1 ਵਿਦਿਆਰਥਣ ਦੀ ਮੌਤ ਅਤੇ 7 ਹੋਰ ਵਿਦਿਆਰਥਣਾਂ ਫੱਟੜ ਹੋ ਗਈਆਂ।
ਇਹ ਘਟਨਾ ਖੈਬਰ-ਪਖਤੂਨਖਵਾ ਸੂਬੇ ’ਚ ਸਵਾਤ ਘਾਟੀ ’ਚ ਲੜਕੀਆਂ ਦੇ ਸਕੂਲ ’ਚ ਛੁੱਟੀ ਤੋਂ ਬਾਅਦ ਹੋਈ, ਜਦੋਂ ਵਿਦਿਆਰਥਣਾਂ ਘਰ ਜਾਣ ਦੀ ਤਿਆਰ ਕਰ ਰਹੀਆਂ ਸਨ। ‘ਡਾਨ’ ਅਖ਼ਬਾਰ ਅਨੁਸਾਰ ਜ਼ਿਲ੍ਹਾ ਪੁਲਸ ਅਧਿਕਾਰੀ ਸ਼ਫੀਉੱਲ੍ਹਾ ਗੰਡਾਪੁਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਕਾਂਸਟੇਬਲ ਆਲਮ ਖਾਨ ਦੇ ਰੂਪ ’ਚ ਹੋਈ ਹੈ, ਜਿਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਜਾਂਚ ਜਾਰੀ ਹੈ।