2016 ਵਿੱਚ ਨਿਰਮਾਤਾ ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਲ’ ਤੋਂ ਬਾਅਦ ਫਵਾਦ ਖਾਨ ਨੂੰ ਭਾਰਤੀ ਫਿਲਮ ਇੰਡਸਟਰੀ ਤੋਂ ਵੱਖ ਕਰ ਦਿੱਤਾ ਗਿਆ ਸੀ। 9 ਸਾਲਾਂ ਦੇ ਅੰਤਰਾਲ ਤੋਂ ਬਾਅਦ, ਫਿਲਮ ‘ਅਬੀਰ ਗੁਲਾਲ’ ਰਾਹੀਂ ਉਨ੍ਹਾਂ ਦੀ ਵਾਪਸੀ ਦੀ ਉਮੀਦ ਸੀ ਪਰ ਹੁਣ ਇਹ ਖ਼ਤਰੇ ਵਿੱਚ ਜਾਪਦੀ ਹੈ।ਪਹਿਲਗਾਮ ਵਿੱਚ ਹੋਏ ਘਾਤਕ ਅੱਤਵਾਦੀ ਹਮਲੇ ਨੂੰ ਲੈ ਕੇ ਦੇਸ਼ ਭਰ ਵਿੱਚ ਗੁੱਸਾ ਤੇ ਰੋਸ ਹੈ। ਜਿਸ ਕਾਰਨ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਤੇ ਪਾਕਿਸਤਾਨੀ ਅਦਾਕਾਰ ਫਵਾਦ ਖਾਨ (Fawad Khan) ਦੀ ਆਉਣ ਵਾਲੀ ਫਿਲਮ ਅਬੀਰ ਗੁਲਾਲ (Abir Gulaal) ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਫਵਾਦ ਦੀ ਇਹ ਵਾਪਸੀ ਭਾਰਤ ਵਿੱਚ ਬਾਲੀਵੁੱਡ ਵਿੱਚ ਰਿਲੀਜ਼ ਨਹੀਂ ਹੋਵੇਗੀ।ਜਿਸ ਕਾਰਨ ਅਬੀਰ ਗੁਲਾਲ ਦੇ ਨਿਰਮਾਤਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਵਾਣੀ ਅਤੇ ਫਵਾਦ ਦੀ ਇਹ ਫਿਲਮ ਅਗਲੇ ਮਹੀਨੇ 9 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ।