ਪਾਲਘਰ- ਪਰਫਿਊਮ ਦੀਆਂ ਬੋਤਲਾਂ ਦੀ ਐਕਸਪਾਇਰੀ ਡੇਟ ਬਦਲਣ ਦੀ ਕੋਸ਼ਿਸ਼ ਦੌਰਾਨ ਧਮਾਕਾ ਹੋ ਗਿਆ। ਇਸ ਹਾਦਸੇ ‘ਚ ਚਾਰ ਲੋਕ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਭਿਆਨਕ ਹਾਦਸਾ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ‘ਚ ਵਾਪਰਿਆ। ਉਨ੍ਹਾਂ ਕਿਹਾ ਕਿ ਇਹ ਹਾਦਸਾ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਮੁੰਬਈ ਦੇ ਬਾਹਰੀ ਇਲਾਕੇ ਨਾਲਾ ਸੋਪਾਰਾ ‘ਚ ਰੋਸ਼ਨੀ ਅਪਾਰਟਮੈਂਟਸ ਦੇ ਕਮਰਾ ਨੰਬਰ 112 ‘ਚ ਵਾਪਰਿਆ। ਪੁਲਸ ਨੇ ਪੀੜਤਾਂ ਦੀ ਪਛਾਣ ਮਹਾਵੀਰ ਵਾਡਰ (41), ਸੁਨੀਤਾ ਵਾਡਰ (38), ਕੁਮਾਰ ਹਰਸ਼ਵਰਧਨ ਵਾਡਰ (9) ਅਤੇ ਕੁਮਾਰੀ ਹਰਸ਼ਦਾ ਵਾਡਰ (14) ਵਜੋਂ ਕੀਤੀ ਹੈ।
ਸ਼ੁਰੂਆਤੀ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ, ਅਧਿਕਾਰੀ ਨੇ ਕਿਹਾ ਕਿ ਧਮਾਕਾ ਪਰਫਿਊਮ ਦੀਆਂ ਬੋਤਲਾਂ ‘ਤੇ ਐਕਸਪਾਇਰੀ ਡੇਟ ਨੂੰ ਬਦਲਣ ਦੀ ਕੋਸ਼ਿਸ਼ ਦੌਰਾਨ ਹੋਇਆ। ਪਰਫਿਊਮ ਬਣਾਉਣ ‘ਚ ਜਲਣਸ਼ੀਲ ਪਦਾਰਥ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਮਾਰ ਹਰਸ਼ਵਰਧਨ ਦਾ ਇਲਾਜ ਨਾਲਾ ਸੋਪਾਰਾ ਦੇ ਲਾਈਫ ਕੇਅਰ ਹਸਪਤਾਲ ‘ਚ ਕੀਤਾ ਜਾ ਰਿਹਾ ਹੈ, ਜਦੋਂ ਕਿ ਹੋਰਾਂ ਦਾ ਇਲਾਜ ਉਸੇ ਖੇਤਰ ਦੇ ਆਸਕਰ ਹਸਪਤਾਲ ‘ਚ ਕੀਤਾ ਜਾ ਰਿਹਾ ਹੈ।