ਪਨੀਰ ਹੌਟ ਡੌਗ

images-300x168ਬੱਚੇ ਹਰ ਸਮੇਂ ਰੋਟੀ ਨਾ ਖਾਣ ਦੀ ਜਿਦ ਕਰਦੇ ਹਨ ਪਰ ਸਨੈਕਸ ਦਾ ਨਾਮ ਲੈਂਦੇ ਹੀ ਉਨ੍ਹਾਂ ਨੂੰ ਭੁੱਖ ਲੱਗ ਜਾਂਦੀ ਹੈ। ਆਓ ਜਾਣਦੇ ਹਾਂ ਸਨੈਕਸ ‘ਚ ਪਨੀਰ ਹਾਟ ਡਾਗ ਦੀ ਵਿਧੀ। ਜੋ ਖਾਣ ‘ਚ ਸੁਵਾਦੀ ਵੀ ਹੈ ਅਤੇ ਲਾਭਦਾਇੱਕ ਵੀ ਹੈ।
ਸਮੱਗਰੀ
2 ਚਮਚ ਤੇਲ
1/2 ਚਮਚ ਅਦਰਕ ਲਸਣ ਪੇਸਟ
75 ਗ੍ਰਾਮ ਪਿਆਜ਼
1/2 ਚਮਚ ਲੂਣ
45 ਮਿ.ਲੀ ਟਮਾਟਰ ਪਯੂਰੀ
1/2 ਚਮਚ ਲਾਲ ਮਿਰਚ
1/2 ਚਮਚ ਗਰਮ ਮਸਾਲਾ
200 ਗ੍ਰਾਮ ਪਨੀਰ
1 ਚਮਚ ਧਨੀਆ
ਹਾਟ ਡਾਗ ਬਨ
ਵਿਧੀ
ਇੱਕ ਕੜਾਈ ‘ਚ ਤੇਲ ਪਾ ਕੇ ਗਰਮ ਕਰੋ ਅਤੇ ਇਸ ‘ਚ ਅਦਰਕ, ਲਸਣ, ਪਿਆਜ਼ ਪਾ ਕੇ ਹਲਕਾ ਭੂਰਾ ਹੋਣ ਤੱਕ ਪਕਓ।
ਹੁਣ ਇਸ ‘ਚ ਲੂਣ, ਟਮਾਟਰ ਦੀ ਪਯੂਰੀ, ਲਾਲ ਮਿਰਚ ਅਤੇ ਗਰਮ ਮਸਾਲਾ ਪਾ ਦਿਓ।
ਹੁਣ ਹਾਟ ਡਾਗ ਬਨ ਦੇ ‘ਚ ਕੱਟ ਕੇ ਲਗਾਓ ਅਤੇ ਉਸ ‘ਚ ਪਨੀਰ ਭਰ ਦਿਓ।
ਇਸਨੂੰ ਸੋਸ ਦੇ ਨਾਲ ਖਾਓ।

LEAVE A REPLY