ਕੇਕ ਦਾ ਨਾਮ ਸੁਣਦੇ ਹੀ ਬੱਚਿਆਂ ਨੂੰ ਭੁੱਖ ਲੱਗ ਜਾਂਦੀ ਹੈ। ਬੱਚਿਆਂ ਤੋਂ ਲੈ ਕੇ ਵੱਡਿਆ ਤੱਕ ਸਾਰੇ ਨੂੰ ਹੀ ਇਸਨੂੰ ਬਹੁਤ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਘਰ ‘ਚ ਹੀ ਪਨੀਰ ਬਟਰ ਚੀਜ਼ ਕੇਕ ਕੱਪ ਬਣਾਉਣ ਦਾ ਤਰੀਕਾ
ਸਮੱਗਰੀ
200 ਗ੍ਰਾਮ ਡਾਰਕ ਚਾਕਲੇਟ
325 ਗ੍ਰਾਮ ਕਰੀਮ ਪਨੀਰ
100 ਮਿ.ਲੀ ਮਲਾਈ (ਫ਼ੈਂਟੀ ਹੋਈ ਕਰੀਮ)
250 ਗ੍ਰਾਮ ਪੀਨਰ ਬਟਰ
100 ਗ੍ਰਾਮ ਪੀਸੀ ਖੰਡ
ਵਿਧੀ
ਡਾਰਕ ਚਾਕਲੇਟ ਨੂੰ ਪਿਘਲਾ ਕੇ ਠੰਡਾ ਕਰ ਲਓ।
ਇੱਕ ਗੁਬਾਰੇ ਨੂੰ ਇਸ ਇਸ ਚਾਕਲੇਟ ਘੋਲ ‘ਚ ਡਬੋ ਦਿਓ ਅਤੇ 15 ਮਿੰਟ ਲਈ ਰੈਫ਼੍ਰੀਜਰੇਟਰ ‘ਚ ਰੱਖ ਦਿਓ।
ਇਸ ਤੋਂ ਬਾਅਦ ਇੱਕ ਉਬਾਲ ‘ਚ ਕਰੀਮ ਚੀਜ਼, ਕਰੀਮ, ਪੀਨਰ ਬਟਰ ਅਤੇ ਪੀਸੀ ਖੰਡ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
ਰੈਫ਼੍ਰੀਜਰੇਟਰ ‘ਚ ਰੱਖੇ ਹੋਏ ਨੂੰ ਬਾਹਰ ਕੱਢ ਕੇ ਦੇਖ ਲਓ ਕਿ ਚਾਕਲੇਟ ਕਪ ਜੰਮ ਗਿਆ ਹੈ ਜਾਂ ਨਹੀਂ। ਇਸ ਤੋਂ ਬਾਅਦ ਗੁਬਾਰੇ ਨੂੰ ਪਾੜ ਦਿਓ।
5. ਹੁਣ ਚਾਕਲੇਟ ਕਪ ‘ਚ ਪਹਿਲਾਂ ਤੋਂ ਘੋਲ ਕੇ ਰੱਖੀ ਹੋਈ ਚੀਜ਼ ਕੇਕ ਨਾਲ ਭਰ ਲਓ।
6. ਇਸ ਦੇ ਉਪਰ ਥੋੜੀ ਪਿਘਲੀ ਹੋਈ ਚਾਕਲੇਟ ਪਾ ਦਿਓ।
7. ਹੁਣ ਇਸ ਨੂੰ ਚਾਕਲੇਟ ਅਤੇ ਮੂੰਗਫ਼ਲੀ ਦੇ ਨਾਲ ਸਜਾਓ।