ਸਮੱਗਰੀ
– ਆਟਾ 130 ਗ੍ਰਾਮ
– ਕਦੂਕਸ ਕੀਤਾ ਹੋਇਆ ਪਨੀਰ 55 ਗ੍ਰਾਮ
– ਬਾਰੀਕ ਕੱਟਿਆ ਪਿਆਜ਼ 70 ਗ੍ਰਾਮ
– ਬਾਰੀਕ ਕੱਟੀ ਹਰੀ ਮਿਰਚ ਅੱਧਾ ਚੱਮਚ
– ਨਮਕ ਇੱਕ ਛੋਟਾ ਚੱਮਚ
– ਪਾਣੀ 100 ਮਿਲੀਲੀਟਰ
– ਤੇਲ ਜ਼ਰੂਰਤ ਮੁਤਾਬਿਕ
ਬਣਾਉਣ ਦੀ ਵਿਧੀ
ਇੱਕ ਬਾਊਲ ਲਓ ਅਤੇ ਇਸ ‘ਚ 130 ਗ੍ਰਾਮ ਆਟਾ, 55 ਗ੍ਰਾਮ ਕਦੂਕਸ ਕੀਤਾ ਹੋਇਆ ਪਨੀਰ, ਅੱਧਾ ਚੱਮਚ ਛੋਟਾ ਚੱਮਚ ਬਾਰੀਕ ਕੱਟੀ ਹਰੀ ਮਿਰਚ, ਇੱਕ ਛੋਟਾ ਚੱਮਚ ਨਮਕ ਅਤੇ 100 ਮਿਲੀਲੀਟਰ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਗੁੰਨ੍ਹ ਲਓ। ਫ਼ਿਰ ਇਸ ਆਟੇ ਦੇ ਮਿਸ਼ਰਣ ਦਾ ਕੁੱਝ ਹਿੱਸਾ ਲਓ ਅਤੇ ਇਸ ਨੂੰ ਸਾਧਾਰਨ ਰੋਟੀ ਦੀ ਤਰ੍ਹਾਂ ਵੇਲ ਲਓ। ਉਸ ਤੋਂ ਬਾਅਦ ਘੱਟ ਗੈਸ ‘ਤੇ ਇੱਕ ਪੈਨ ਗਰਮ ਕਰੋ ਅਤੇ ਤਿਆਰ ਰੋਟੀ ਨੂੰ ਉਸ ਗਰਮ ਪੈਨ ‘ਤੇ ਪਾਓ ਅਤੇ ਤਿੰਨ ਮਿੰਟਾਂ ਲਈ ਪਕਾਓ। ਉਸ ਤੋਂ ਬਾਅਦ ਇਸ ਪਰੌਂਠੇ ਨੂੰ ਪਲਟੋ ਅਤੇ ਇੱਕ ਚੱਮਚ ਨਾਲ ਇਸ ਦੇ ਉੱਪਰ ਫ਼ੈਲਾ ਲਓ ਅਤੇ ਘੱਟ ਗੈਸ ‘ਤੇ ਇਸ ਨੂੰ ਹਲਕਾ ਬ੍ਰਾਊਨ ਹੋਣ ਤਕ ਪਕਾਓ।
ਇਸ ਪ੍ਰਕਿਰਿਆ ਨੂੰ ਦੁਹਰਾਉਂਦੇ ਹੋਏ ਪਰੌਂਠੇ ਨੂੰ ਦੂਜੀ ਸਾਈਡ ਤੋਂ ਵੀ ਪਕਾ ਲਓ। ਤੁਹਾਡਾ ਪਨੀਰ ਅਤੇ ਸਪਰਿੰਗ ਪਿਆਜ਼ ਪਰੌਂਠਾ ਤਿਆਰ ਹੈ, ਇਸ ਨੂੰ ਤਾਜ਼ੇ ਦਹੀਂ ਜਾਂ ਮੱਖਣ ਦੇ ਨਾਲ ਗਰਮਾ-ਗਰਮ ਸਰਵ ਕਰੋ।