ਪਨੀਰ ਜਾਂ ਨਾ ਖਾਣ ਬਾਰੇ ਤਰਕ ਵਿਤਰਕ

ਪਨੀਰ ਹਰ ਉਮਰ ਦੇ ਲੋਕਾਂ ਦੀ ਪਸੰਦ ਹੁੰਦਾ ਹੈ। ਬੱਚੇ ਵੀ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਕਈ ਲੋਕਾਂ ਨੂੰ ਲੱਗਦਾ ਹੈ ਕਿ ਪਨੀਰ ਵਿੱਚ ਫ਼ੈਟ ਅਤੇ ਕੈਲੋਰੀਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਉਹ ਇਸ ਦਾ ਸੇਵਨ ਘੱਟ ਕਰਦੇ ਹਨ। ਅਸਲ ਵਿੱਚ ਪਨੀਰ ਇੱਕ ਹੈਲਦੀ ਫ਼ੂਡ ਹੈ ਅਤੇ ਇਸ ਵਿੱਚ ਬਹੁਤ ਸਾਰੇ ਨਿਊਟਰੀਸ਼ੀਅਨਜ਼ ਹੁੰਦੇ ਹਨ ਜੋ ਸਾਡੇ ਸ਼ਰੀਰ ਲਈ ਫ਼ਾਇਦੇਮੰਦ ਹਨ। ਪਨੀਰ ਕਈ ਤਰ੍ਹਾਂ ਦਾ ਹੁੰਦਾ ਹੈ। ਕਿਹੜਾ ਪਨੀਰ ਖਾਣਾ ਤੁਹਾਡੇ ਲਈ ਬਿਹਤਰ ਹੋਵੇਗਾ ਅਤੇ ਕੀ ਹਨ ਇਨ੍ਹਾਂ ਦੇ ਫ਼ਾਇਦੇ, ਜਾਣਦੇ ਹਾਂ …
ਪੌਸ਼ਟਿਕ ਤੱਤਾਂ ਨਾਲ ਹੈ ਭਰਪੂਰ – RMLI ਹਸਪਤਾਲ ਦੀ ਫ਼ਿਜ਼ੀਸ਼ਨ ਡਾ. ਪੂਨਮ ਤਿਵਾੜੀ ਕਹਿੰਦੀ ਹੈ ਕਿ ਖਾਣ ‘ਚ ਜਿੰਨਾ ਟੇਸਟੀ ਹੁੰਦਾ ਹੈ, ਉਨਾ ਹੀ ਸਿਹਤਮੰਦ ਫ਼ੂਡ ਹੈ। ਇਹ ਦੰਦਾਂ ਤੋਂ ਲੈ ਕੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਸ਼ਰੀਰ ਦੇ ਸੈੱਲਜ਼ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਕਾਫ਼ੀ ਹੁੰਦੀ ਹੈ। ਇਸ ਤੋਂ ਇਲਾਵਾ ਜ਼ਿੰਕ, ਫ਼ਾਸਫ਼ਾਰਸ, ਸੋਡੀਅਮ ਅਤੇ ਮੈਗਨੀਜ਼ੀਅਮ ਜਿਹੇ ਮਿਨਰਲਜ਼ ਵੀ ਹੁੰਦੇ ਹਨ।
ਸ਼ੂਗਰ ਨੂੰ ਦੂਰ ਰੱਖਦਾ ਹੈ – ਅਮੈਰੀਕਨ ਜਨਰਲ ਔਫ਼ ਕਲੀਨਿਕਲ ਨਿਊਟ੍ਰੀਸ਼ਨ ਵਿੱਚ ਛਪੀ ਸਟੱਡੀ ਦੀ ਮੰਨੀਏ ਤਾਂ ਹਰ ਦਿਨ ਲਗਭਗ 45 ਗ੍ਰਾਮ ਪਨੀਰ ਖਾਣ ਨਾਲ ਟਾਈਪ-2 ਸ਼ੂਗਰ ਹੋਣ ਦਾ ਖ਼ਤਰਾ 10 ਫ਼ੀਸਦੀ ਤਕ ਘੱਟ ਜਾਂਦਾ ਹੈ। ਇਸ ਵਿੱਚ ਮੌਜੂਦ ਸੈਚੁਰੇਟਿਡ ਫ਼ੈਟ ਟਾਈਪ 2 ਸ਼ੂਗਰ ਹੋਣ ਦੇ ਖ਼ਤਰੇ ਨੂੰ ਘੱਟ ਕਰ ਦਿੰਦੀ ਹੈ।
ਗੁਡ ਕੋਲੈਸਟਰੋਲ ਵਧਾਉਂਦਾ ਹੈ ਪਨੀਰ – ਜੇਕਰ ਤੁਸੀਂ ਹਰ ਦਿਨ ਸਨੈਕਸ ਦੇ ਤੌਰ ‘ਤੇ ਥੋੜ੍ਹ ਜਿਹਾ ਪਨੀਰ ਖਾ ਲਓ ਤਾਂ ਤੁਹਾਡਾ ਕੋਲੈਸਟਰੋਲ ਘੱਟ ਹੋ ਸਕਦਾ ਹੈ। ਪਨੀਰ ਵਿੱਚ ਮੌਜੂਦ ਫ਼ੈਟ ਤੁਹਾਡੇ ਸ਼ਰੀਰ ਲਈ ਫ਼ਾਇਦੇਮੰਦ ਹੈ ਜੋ ਗੁੱਡ ਕੋਲੈਸਟਰੋਲ ਨੂੰ ਵਧਾਉਂਦੀ ਹੈ ਅਤੇ ਹਾਰਟ ਡਿਜ਼ੀਜ਼ ਦੇ ਨਾਲ-ਨਾਲ ਸਟ੍ਰੋਕ ਜਿਹੇ ਖ਼ਤਰੇ ਨੂੰ ਵੀ ਘੱਟ ਕਰਦੀ ਹੈ। ਪਨੀਰ ਖਾਣ ਨਾਲ ਸ਼ਰੀਰ ਵਿੱਚ ਮੌਜੂਦ ਬੈਡ ਕੋਲੈਸਟਰੋਲ ਘੱਟ ਹੁੰਦਾ ਹੈ।
ਭੁੱਖ ਨੂੰ ਕੰਟਰੋਲ ਕਰਨ ਅਤੇ ਭਾਰ ਘਟਾਉਣ ‘ਚ ਸਹਾਈ – ਪਨੀਰ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਫ਼ਾਸਫ਼ੋਰਸ ਦੀ ਮਾਤਰਾ ਕਾਫ਼ੀ ਹੁੰਦੀ ਹੈ, ਇਸ ਲਈ ਇਹ ਡਾਈਜੈਸ਼ਨ ਵਿੱਚ ਮਦਦ ਕਰਦਾ ਹੈ ਅਤੇ ਅੰਤੜੀਆਂ ਨੂੰ ਵੀ ਹੈਲਦੀ ਰੱਖਦਾ ਹੈ। ਪਨੀਰ ਖਾਣ ਤੋਂ ਬਾਅਦ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਜਿਸ ਨਾਲ ਅਨਹੈਲਦੀ ਚੀਜ਼ਾਂ ਖਾਣ ਦੀ ਪ੍ਰਵਿਰਤੀ ਘਟਦੀ ਹੈ। ਜਦੋਂ ਤੁਸੀਂ ਘੱਟ ਖਾਓਗੇ ਤਾਂ ਭਾਰ ਘਟਾਉਣ ਵਿੱਚ ਵੀ ਮਦਦ ਮਿਲੇਗੀ।
ਮੋਜ਼ਰੈਲਾ ਚੀਜ਼ – ਮੋਜ਼ਰੈਲਾ ਚੀਜ਼ ਕਾਫ਼ੀ ਸੌਫ਼ ਅਤੇ ਸਫ਼ੈਦ ਰੰਗ ਦਾ ਹੁੰਦਾ ਹੈ। ਇਸ ਵਿੱਚ ਬਾਕੀ ਪਨੀਰਾਂ ਦੀ ਤੁਲਨਾ ‘ਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਪਨੀਰ ਵਿੱਚ ਹੋਰ ਪਨੀਰਾਂ ਦੇ ਮੁਕਾਬਲੇ ਸੋਡੀਅਮ ਅਤੇ ਕੈਲੋਰੀਜ਼ ਦੀ ਮਾਤਰਾ ਘੱਟ ਹੁੰਦੀ ਹੈ। ਇਸ ਪਨੀਰ ਵਿੱਚ ਬੈਕਟੀਰੀਆ ਹੁੰਦੇ ਹਨ ਜੋ ਪ੍ਰੋਬਾਇਔਟਿਕ ਦੇ ਰੂਪ ਵਿੱਚ ਕੰਮ ਕਰਦੇ ਹਨ ਤੇ ਅੰਤੜੀਆਂ ਲਈ ਇਹ ਕਾਫ਼ੀ ਫ਼ਾਇਦੇਮੰਦ ਹਨ।
ਫ਼ੈਟਾ ਚੀਜ਼ – ਇਹ ਪਨੀਰ ਕਾਫ਼ੀ ਨਰਮ ਅਤੇ ਸੁਆਦ ਵਿੱਚ ਹਲਕਾ ਨਮਕੀਨ ਹੁੰਦਾ ਹੈ। ਇਹ ਆਮ ਤੌਰ ‘ਤੇ ਬੱਕਰੀ ਜਾਂ ਭੇਡ ਦੇ ਦੁੱਧ ਤੋਂ ਬਣਾਇਆ ਜਾਂਦਾ ਹੈ। ਇਸ ਨੂੰ ਨਮਕੀਨ ਪਾਣੀ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਸੋਡੀਅਮ ਦੀ ਮਾਤਰਾ ਕਾਫ਼ੀ ਹੁੰਦੀ ਹੈ।
ਪਾਰਮੇਯਾਨ ਚੀਜ਼ – ਪਾਰਮੇਯਾਨ ਇਟਲੀ ਤੋਂ ਆਉਣ ਵਾਲਾ ਹਾਰਡ ਚੀਜ਼ ਹੈ ਅਤੇ ਇਹ ਕੱਚੇ ਅਤੇ ਅਨਪੈਸਚਰਾਈਜ਼ਡ ਦੁੱਧ ਤੋਂ ਬਣਦਾ ਹੈ। ਇਸ ਪਨੀਰ ਨੂੰ ਬਣਨ ਵਿੱਚ ਲਗਭਗ ਇੱਕ ਸਾਲ ਦਾ ਸਮਾਂ ਲੱਗਦਾ ਹੈ। ਇਸ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਕਾਫ਼ੀ ਹੁੰਦੀ ਹੈ। ਇਸ ਵਿੱਚ ਓਮੈਗਾ 3 ਫ਼ੈਟੀ ਐਸਿਡ ਵੀ ਪਾਇਆ ਜਾਂਦਾ ਹੈ।
ਸੂਰਜਵੰਸ਼ੀ