ਪਟਿਆਲਾ ਵਾਸੀਆਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਹੁਣ ਨਹੀਂ ਆਵੇਗੀ ਕੋਈ ਮੁਸ਼ਕਲ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇੱਥੇ ਦੂਧਨਸਾਧਾਂ ਵਿਖੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਤਹਿਸੀਲ ਦੇ ਸਾਰੇ ਕੰਮ ਹੁਣ ਇੱਕੋ ਇਮਾਰਤ ਹੇਠ ਹੋਣਗੇ। ਇਸ ਇਮਾਰਤ ਨੂੰ ਬਣਨ ‘ਤੇ 8 ਕਰੋੜ 55 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਤਹਿਸੀਲਾਂ ਨੂੰ ਦੇਖਦੇ ਹੀ ਬੰਦੇ ਦਾ ਦਿਲ ਟੁੱਟ ਜਾਂਦਾ ਸੀ ਕਿ ਕੰਮ ਹੋਵੇਗਾ ਜਾਂ ਨਹੀਂ ਹੋਵੇਗਾ ਪਰ ਹੁਣ ਅਜਿਹਾ ਨਹੀਂ ਹੈ।
ਤਹਿਸੀਲਾਂ ‘ਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਪਰ ਹੁਣ ਸਾਰਾ ਸਿਸਟਮ ਸੁਧਰ ਗਿਆ ਹੈ। ਉਨ੍ਹਾਂ ਨੇ ਵਿਰੋਧੀਆਂ ‘ਤੇ ਤੰਜ ਕੱਸਦਿਆਂ ਕਿਹਾ ਕਿ ਵਿਰੋਧੀਆਂ ਨੇ ਪੰਜਾਬ ਨੂੰ ਬਹੁਤ ਲੁੱਟਿਆ ਹੈ ਪਰ ਹੁਣ ਇਨ੍ਹਾਂ ਦੀ ਮੱਤ ਵੱਜੀ ਹੋਈ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਬਾਕੀ ਮੰਗਾਂ ਨੂੰ ਵੀ ਪੂਰਾ ਕੀਤਾ ਜਾਵੇਗਾ ਅਤੇ ਹਰ ਪਿੰਡ ‘ਚ ਗਰਾਊਂਡ ਬਣਾਵਾਂਗੇ ਅਤੇ ਸਕੂਲਾਂ ਦੇ ਸਮਾਰਟ ਕਮਰੇ ਬਣਨਗੇ। ਬੱਚੇ ਪੜ੍ਹ-ਪੜ੍ਹ ਕੇ ਵੱਡੇ ਅਫ਼ਸਰ ਬਣਨਗੇ ਕਿਉਂਕਿ ਅਸੀਂ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕ ਦਿੱਤਾ ਹੈ।