ਨੇਪਾਲ ਨੇ ਵੀ ਪਾਕਿਸਤਾਨ ਨੂੰ ਦਿਖਾਇਆ ਅੰਗੂਠਾ

6-copyਕਾਠਮਾਂਡੂ :  ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਮੈਂਬਰ ਨੇ ਅੱਤਵਾਦ ਨੂੰ ਲੈ ਕੇ ਭਾਰਤ ਦੀ ਚਿੰਤਾ ਨਾਲ ਸਹਿਮਤੀ ਜਤਾਉਂਦੇ ਹੋਏ ਮੰਨਿਆ ਹੈ ਕਿ ਦੱਖਣੀ ਏਸ਼ੀਆ ਦਾ ਮਾਹੌਲ ਸ਼ਿਖਰ ਸੰਮੇਲਨ ਲਈ ਠੀਕ ਨਹੀਂ ਹੈ। ਕਿਹਾ ਹੈ, ਸਾਰੇ ਮੈਂਬਰ ਦੇਸ਼ਾਂ ਨੂੰ ਆਪਣੀ ਜ਼ਮੀਨ ਅੱਤਵਾਦੀਆਂ ਦੇ ਲਈ ਇਸਤੇਮਾਲ ਨਾ ਹੋਣ ਦੇਣ ਦਾ ਸੰਕਲਪ ਜਤਾਉਣਾ ਚਾਹੀਦਾ ਹੈ ਅਤੇ ਉਸ ‘ਤੇ ਸਖਤ ਕਦਮ ਚੁੱਕਣੇ ਚਾਹੀਦੇ ਹਨ।
ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅੱਤਵਾਦ ਦੇ ਸਾਰੇ ਰੂਪਾਂ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਦੇ ਖਾਤਮੇ ਦੇ ਲਈ ਨਾਲ ਮਿਲ ਕੇ ਕਾਰਵਾਈ ਕਰਨੀ ਚਾਹੀਦੀ ਹੈ। ਖੇਤਰ ‘ਚ ਸਹਿਯੋਗ ਅਤੇ ਵਿਕਾਸ ਦੇ ਲਈ ਸ਼ਾਂਤੀ ਅਤੇ ਸਥਿਰਤਾ ਜ਼ਰੂਰੀ ਹੈ। ਇਸ ਦੇ ਲਈ ਅੱਤਵਾਦ ਨੂੰ ਹਰ ਪੱਧਰ ‘ਤੇ ਖਤਮ ਕਰਨਾ ਚਾਹੀਦਾ ਹੈ। ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਕਾਸ਼ ਸ਼ਰਣ ਮਹਿਤ ਨੇ ਕਿਹਾ ਹੈ ਕਿ ਮੁਲਤਵੀ ਹੋਏ ਸਾਰਕ ਸੰਮੇਲਨ ਨੂੰ ਕਿਤੇ ਹੋਰ ਕਰਾਉਣ ਦੀ ਸੰਭਾਵਨਾ ਦੇ ਬਾਰੇ ‘ਚ ਮੈਂਬਰ ਦੇਸ਼ਾਂ ਨਾਲ ਗੱਲਬਾਤ ਕੀਤੀ ਜਾਵੇਗੀ। 19ਵਾਂ ਸ਼ਿਖਰ ਸੰਮੇਲਨ 9 ਅਤੇ 10 ਨਵੰਬਰ ਨੂੰ ਇਸਲਾਮਾਬਾਦ ‘ਚ ਹੋਣਾ ਚਾਹੀਦਾ ਸੀ। ਪਰ ਭਾਰਤ ਅਤੇ ਉਸ ਦੇ ਸਮਰਥਨ ‘ਚ ਬੰਗਲਾਦੇਸ਼, ਅਫਗਾਨਿਸਤਾਨ, ਭੂਟਾਨ ਅਤੇ ਸ਼੍ਰੀਲੰਕਾ ਦੇ ਬਾਈਕਾਟ ਦੇ ਫੈਸਲੇ ਤੋਂ ਇਹ ਮੁਲਤਵੀ ਹੋ ਗਿਆ। ਉੜੀ ‘ਚ ਅੱਤਵਾਦੀ ਹਮਲੇ ਤੋਂ ਬਾਅਦ ਬਣੇ ਹਾਲਾਤਾਂ ‘ਚ ਭਾਰਤ ਨੇ ਸਾਫ ਕਰ ਦਿੱਤਾ ਕਿ ਪਾਕਿਸਤਾਨ ਦੇ ਅੱਤਵਾਦ ਸਮਰਥਨ ਦੇ ਚਲਦੇ ਉਹ ਇਸਲਾਮਾਬਾਦ ਸੰਮੇਲਨ ‘ਚ ਹਿੱਸਾ ਨਹੀਂ ਲਵੇਗਾ।
1971 ਦੀ ਲੜਾਈ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਵਿਰੋਧ ‘ਚ ਇਸਲਾਮਾਬਾਦ ‘ਚ ਹੋਏ ਪ੍ਰਦਰਸ਼ਨਾਂ ਦੇ ਕਾਰਨ ਬੰਗਲਾਦੇਸ਼ ਨੇ ਸਾਰਕ ਸੰਮੇਲਨ ਤੋਂ ਪਿੱਛੇ ਹੱਟਣ ਦਾ ਫੈਸਲਾ ਲਿਆ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਇਕ ਹਾਰਿਆ ਹੋਇਆ ਦਾ ਦੇਸ਼ ਘੋਸ਼ਿਤ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਆਪਣੀ ਆਜ਼ਾਦੀ ਦੀ ਲੜਾਈ (1971) ‘ਚ ਹਰਾਇਆ ਸੀ। ਇਕ ਹਾਰਿਆ ਹੋਇਆ ਦੇਸ਼ ਕਾਰਨ ਉਹ ਕਈ ਗੱਲਾਂ ਕਹਿ ਸਕਦਾ ਹੈ, ਜਿਸ ਨਾਲ ਸਾਨੂੰ ਕੋਈ ਫਰਕ ਨਹੀਂ ਪੈ ਸਕਦਾ।

LEAVE A REPLY