ਨਾਬਾਲਗ ਵਿਦਿਆਰਥੀ ਦੀ ਕੁੱਟਮਾਰ ਕਰਨ ਵਾਲੇ 2 ਅਧਿਆਪਕ ਗ੍ਰਿਫ਼ਤਾਰ

ਪਣਜੀ – ਉੱਤਰੀ ਗੋਆ ਦੇ ਇੱਕ ਸਕੂਲ ਵਿੱਚ ਨੌਂ ਸਾਲਾ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਪੁਲਸ ਨੇ ਵੀਰਵਾਰ ਨੂੰ ਦੋ ਮਹਿਲਾ ਅਧਿਆਪਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਅਧਿਆਪਕਾਂ ਨੇ ਵਿਦਿਆਰਥੀ ਨੂੰ ਸਿਰਫ਼ ਇਸ ਲਈ ਕੁੱਟਿਆ ਕਿਉਂਕਿ ਉਸ ਨੇ ਆਪਣੀ ਕਾਪੀ ਦਾ ਇੱਕ ਪੰਨਾ ਪਾੜ ਦਿੱਤਾ ਸੀ। ਉਸ ਨੇ ਦੱਸਿਆ ਕਿ ਇਹ ਘਟਨਾ ਇਸੇ ਹਫ਼ਤੇ ਦੇ ਸ਼ੁਰੂ ਹੋਈ ਵਾਪਰੀ ਸੀ।
ਮਹਾਪਸਾ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਸੰਦੇਸ਼ ਚੋਡਨਕਰ ਨੇ ਕਿਹਾ ਕਿ ਵਿਦਿਆਰਥੀ ਦੇ ਸਰਪ੍ਰਸਤ ਦੁਆਰਾ ਕੋਲਵਲ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸੁਜਲ ਗਾਵੜੇ ਅਤੇ ਕਨਿਸ਼ਕ ਗਾਡੇਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਵਾਗਲੀ-ਕੈਮੁਰਲਿਮ ਸਥਿਤ ਸ਼੍ਰੀ ਸਰਸਵਤੀ ਵਿਦਿਆ ਮੰਦਰ ਪ੍ਰਾਇਮਰੀ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਦੀ ਮਹਿਲਾ ਅਧਿਆਪਕਾਂ ਨੇ ਕਥਿਤ ਤੌਰ ‘ਤੇ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਪੱਟਾਂ, ਲੱਤਾਂ ਅਤੇ ਪਿੱਠ ‘ਤੇ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ।
ਸ਼ਿਕਾਇਤ ਅਨੁਸਾਰ ਅਧਿਆਪਕਾਂ ਨੇ ਵਿਦਿਆਰਥੀ ਨੂੰ ਸਿਰਫ਼ ਇਸ ਲਈ ਕੁੱਟਿਆ, ਕਿਉਂਕਿ ਉਸਨੇ ਆਪਣੀ ਨੋਟਬੁੱਕ ਦਾ ਇੱਕ ਪੰਨਾ ਪਾੜ ਦਿੱਤਾ ਸੀ। ਚੋਡਨਕਰ ਨੇ ਕਿਹਾ ਕਿ ਅਧਿਆਪਕਾਂ ‘ਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 82 ਅਤੇ ਗੋਆ ਚਿਲਡਰਨ ਐਕਟ ਦੀ ਧਾਰਾ 8 (1) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।