ਦੁੱਗਣਾ ਫ਼ਾਇਦਾ ਚਾਹੀਦੈ ਤਾਂ ਇੰਝ ਫ਼ਲ ਖਾਓ

thudi-sahat-300x150-1-300x150ਫ਼ਲ ਸਾਡੀ ਸਿਹਤ ਲਈ ਕਾਫ਼ੀ ਜ਼ਰੂਰੀ ਹਨ ਕਿਉਂਕਿ ਇਨ੍ਹਾਂ ਵਿੱਚਲੇ ਵਿਟਾਮਿਨ ਅਤੇ ਹੋਰ ਪੋਸ਼ਕ ਤੱਤ ਸਾਡੇ ਸਰੀਰ ਦੀ ਸੁਚਾਰੂ ਕਾਰਜ ਪ੍ਰਣਾਲੀ ਲਈ ਅਹਿਮ ਹਨ ਪਰ ਇਨ੍ਹਾਂ ਨੂੰ ਖਾਣ ਦਾ ਸਹੀ ਸਮਾਂ ਜੇਕਰ ਜਾਣ ਲਿਆ ਜਾਵੇ ਤਾਂ ਇਹ ਦੁੱਗਣਾ ਲਾਭ ਦੇ ਸਕਦੇ ਹਨ। ਜਾਣਦੇ ਹਾਂ ਫ਼ਲਾਂ ਬਾਰੇ ਕੁਝ ਅਹਿਮ ਗੱਲਾਂ-
ਖਾਲੀ ਪੇਟ ਫ਼ਲਾਂ ਦੇ ਸੇਵਨ ਨਾਲ ਲਾਭ
ਖੁਰਾਕ ਮਾਹਿਰਾਂ ਅਨੁਸਾਰ ਖਾਲੀ ਪੇਟ ਫ਼ਲਾਂ ਦਾ ਸੇਵਨ ਸਰੀਰ ਨੂੰ ਸਭ ਤੋਂ ਵਧੇਰੇ  ਲਾਭ ਪਹੁੰਚਾਉਂਦਾ ਹੈ। ਜੇਕਰ ਤੁਸੀ ਚਾਹੁੰਦੇ ਹੋ ਕਿ ਤੁਹਾਨੂੰ ਕਬਜ਼ ਦੀ ਸਮੱਸਿਆ ਨਾ ਹੋਵੇ ਤਾਂ ਸਵੇਰੇ ਫ਼ਲਾਂ ਦਾ ਸੇਵਨ ਕਰੋ। ਸਭ ਤੋਂ ਵਧੇਰੇ ਲਾਭ ਸਵੇਰੇ, ਉਸ ਤੋਂ ਘੱਟ ਦੁਪਹਿਰ ਅਤੇ ਰਾਤ ਨੂੰ ਫ਼ਲ ਖਾਣ ਨਾਲ ਸਭ ਘੱਟ ਲਾਭ ਮਿਲਦਾ ਹੈ। ਖਾਲੀ ਪੇਟ ਫ਼ਲਾਂ ਦਾ ਸੇਵਨ ਕਰਨ ਨਾਲ ਫ਼ਲਾਂ ਦੇ ਸਾਰੇ ਪੌਸ਼ਟਿਕ ਗੁਣ ਸਰੀਰ ਨੂੰ ਮਿਲਦੇ ਹਨ। ਫ਼ਲ ਖਾਲੀ ਪੇਟ ਖਾਣ ਨਾਲ ਸਰੀਰ ਉਨ੍ਹਾਂ ਦੇ ਪੌਸ਼ਕ ਤੱਤਾਂ ਨੂੰ ਪਹੁੰਚਾਉਣ ਲਈ ਇਕ ਖਾਸ ਤਰ੍ਹਾਂ ਦਾ ਐਂਜ਼ਾਈਮ ਬਣਾਉਂਦਾ ਹੈ, ਜਿਸ ਨਾਲ ਫ਼ਲ ਅਸਾਨੀ ਨਾਲ ਪਚਣਗੇ। ਪਚਾਉਣ ਲਈ ਸਮਾਂ ਵੀ ਘੱਟ ਲੱਗੇਗਾ ਅਤੇ ਸਾਰੇ ਪੌਸ਼ਟਿਕ ਤੱਤ ਵੀ ਸਰੀਰ ਨੂੰ ਮਿਲਣਗੇ।
ਖਾਣਾ ਖਾਣ ਤੋਂ ਬਾਅਦ ਫ਼ਲ ਨਾ ਖਾਓ
ਭੋਜਨ ਕਰਨ ਤੋਂ ਬਾਅਦ ਫ਼ਲਾਂ ਦਾ ਸੇਵਨ ਨਾ ਕਰੋ ਕਿਉਂਕਿ ਫ਼ਲ ਅਸਾਨੀ ਨਾਲ ਨਹੀਂ ਪਚਦੇ ਅਤੇ ਇਨ੍ਹਾਂ ਨੂੰ ਪਚਾਉਣ ਲਈ ਸਮਾਂ ਵੀ ਵਧੇਰੇ ਚਾਹੀਦਾ ਹੈ। ਜੇਕਰ ਭੋਜਨ ਤੋਂ ਬਾਅਦ ਫ਼ਲ ਖਾਣੇ ਹੋਣ ਤੋਂ 2 ਤੋਂ 3 ਘੰਟਿਆਂ ਦਾ ਅੰਤਰ ਰੱਖੋ। ਭਰੇ ਪੇਟ ਫ਼ਲ ਖਾਣ ਨਾਲ ਪੇਟ ‘ਚ ਜਲਣ, ਬਦਹਜ਼ਮੀ ਅਤੇ ਭਾਰੀਪਣ ਮਹਿਸੂਸ ਹੁੰਦਾ ਹੈ, ਜੋ ਸਰੀਰ ਨੂੰ ਲਾਭ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ।
ਨਾ ਖਾਓ ਸ਼ਾਮ ਤੋਂ ਬਾਅਦ
ਸ਼ਾਮ 6 ਵਜੇ ਤੋਂ ਬਾਅਦ ਫ਼ਲਾਂ ਦੇ ਸੇਵਨ ਤੋਂ ਬਚੋ ਨਹੀਂ ਤਾਂ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਫ਼ਲ ਖਾਣ ਦਾ ਸਭ ਤੋਂ ਵਧੀਆ ਸਮਾਂ ਖਾਣੇ ਤੋਂ 1 ਘੰਟਾ ਪਹਿਲਾਂ ਜਾਂ ਖਾਣੇ ਤੋਂ 2 ਘੰਟੇ ਬਾਅਦ ਦਾ ਹੈ, ਸਵੇਰੇ ਫ਼ਲ ਖਾਣਾ ਸਭ ਤੋਂ ਵਧੀਆ ਹੁੰਦਾ ਹੈ, ਫ਼ਲਾਂ ਦਾ ਸੇਵਨ ਖਾਣੇ ਦੇ ਨਾਲ ਨਾ ਕਰੋ, ਇਕੱਲੇ ਹੀ ਖਾਓ ਤਾਂ ਹੀ ਸਰੀਰ ਨੂੰ ਪੂਰਾ ਲਾਭ ਮਿਲੇਗਾ। 2 ਟਾਈਮ ਦੇ ਖਾਣੇ ਵਿੱਚਕਾਰ ਫ਼ਲ ਖਾਣ ਨਾਲ ਕੋਲੈਸਟ੍ਰੋਲ ਦਾ ਪੱਧਰ ਘੱਟਦਾ ਹੈ। ਮੌਸਮੀ ਫ਼ਲ ਸਰੀਰ ਨੂੰ ਜ਼ਿਆਦਾ ਲਾਭ ਪਹੁੰਚਾਉਂਦੇ ਹਨ। ਦਰੱਖਤ ਤੋਂ ਪੱਕਿਆ ਫ਼ਲ ਤੋੜ ਕੇ ਖਾਣਾ ਹੋਵੇ ਤਾਂ ਉਸ ਨੂੰ ਤੁਰੰਤ ਖਾ ਲਓ ਤਾਂ ਹੀ ਉਸ ਦਾ ਪੂਰਾ ਲਾਭ ਮਿਲੇਗਾ।
ਬੀਮਾਰ ਹੋਣ ‘ਤੇ
ਬੀਮਾਰ ਹੋਣ ‘ਤੇ ਫ਼ਲਾਂ ਦਾ ਸੇਵਨ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਕਰ ਸਕਦੇ ਹੋ ਪਰ ਡਾਕਟਰ ਤੋਂ ਪੁੱਛ ਲਓ ਕਿ ਕਿਹੜੇ-ਕਿਹੜੇ ਫ਼ਲ ਖਾਣੇ ਹਨ। ਸਰਦੀ ਦੇ ਮੌਸਮ ‘ਚ ਜੂਸ ਵਾਲੇ ਫ਼ਲ ਧੁੱਪ ‘ਚ ਬੈਠ ਕੇ ਖਾ ਸਕਦੇ ਹੋ। ਮਿਕਸ ਫ਼ਰੂਟ ਦੀ ਜਗ੍ਹਾ ਇਕ ਸਮੇਂ ਇਕੋ ਤਰ੍ਹਾਂ ਦਾ ਫ਼ਲ ਹੀ ਖਾਓ।

LEAVE A REPLY