ਦਿੱਲੀ ਟੈਸਟ : ਭਾਰਤ ਨੇ ਬਣਾਈ 403 ਦੌੜਾਂ ਦੀ ਲੀਡ

4ਚੇਨੱਈ : ਦਿੱਲੀ ਟੈਸਟ ਵਿਚ ਭਾਰਤ ਨੇ 403 ਦੌੜਾਂ ਦੀ ਲੀਡ ਬਣਾ ਕੇ ਮੈਚ ਨੂੰ ਆਪਣੇ ਪੱਖ ਵਿਚ ਕਰ ਲਿਆ ਹੈ। ਅੱਜ ਤੀਸਰੇ ਦਿਨ ਟੀਮ ਇੰਡੀਆ ਨੇ 4 ਵਿਕਟਾਂ ‘ਤੇ 190 ਦੌੜਾਂ ਬਣਾਈਆਂ ਅਤੇ ਕੱਲ੍ਹ ਮਿਲੀ 213 ਦੌੜਾਂ ਦੀ ਲੀਡ ਨਾਲ ਭਾਰਤ ਦੀ ਕੁਲ ਲੀਡ 403 ਦੌੜਾਂ ਦੀ ਹੋ ਗਈ ਹੈ। ਇਸ ਤੋਂ ਪਹਿਲਾਂ ਅੱਜ ਭਾਰਤ ਵੱਲੋਂ ਵਿਰਾਟ ਕੋਹਲੀ ਅਤੇ ਅਜੰਕਿਆ ਰਹਾਨੇ ਨੇ ਕ੍ਰਮਵਾਰ 83 ਅਤੇ 52 ਦੌੜਾਂ ਦੀਆਂ ਅਜੇਤੂ ਪਾਰੀਆਂ ਖੇਡ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ। ਭਾਰਤ ਦੀ ਦੂਸਰੀ ਪਾਰੀ ਵਿਚ ਸ਼ੁਰੂਆਤ ਵਧੀਆ ਨਹੀਂ ਰਹੀ, ਮੁਰਲੀ ਵਿਜੇ 3 ਅਤੇ ਸ਼ਿਖਰ ਧਵਨ 21 ਦੌੜਾਂ ਬਣਾ ਕੇ ਚਲਦੇ ਬਣੇ, ਜਦੋਂ ਕਿ ਰੋਹਿਤ ਸ਼ਰਮਾ ਪਹਿਲੀ ਹੀ ਗੇਂਦ ‘ਤੇ ਬੋਲਡ ਹੋ ਗਿਆ। ਇਸ ਤੋਂ ਇਲਾਵਾ ਪੁਜਾਰਾ ਨੇ 28 ਦੌੜਾਂ ਦਾ ਯੋਗਦਾਨ ਪਾਇਆ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੀ ਪਾਰੀ ਵਿਚ 334 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਦੱ. ਅਫਰੀਕਾ ਦੀ ਟੀਮ ਨੇ 121 ਦੌੜਾਂ ਬਣਾਈਆਂ ਸਨ।

LEAVE A REPLY