ਦਿੱਲੀ ਏਅਰਪੋਰਟ ‘ਚ ਟਲਿਆ ਵੱਡਾ ਹਾਦਸਾ, ਜੈੱਟ ਏਅਰਵੇਜ਼ ਦੇ ਵਿੰਗ ਦੂਜੇ ਜਹਾਜ਼ ਨਾਲ ਟਕਰਾਏ

ਨਵੀਂ ਦਿੱਲੀ— ਦਿੱਲੀ ਏਅਰਪੋਰਟ ‘ਤੇ ਅੱਜ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਸ਼੍ਰੀਨਗਰ ਦੀ ਜੈੱਟ ਏਅਰਵੇਜ਼ ਦੀ ਉਡਾਣ ਤੋਂ ਪਹਿਲੇ ਉਸ ਦੇ ਪੰਖ ਦੂਜੇ ਜਹਾਜ਼ ਨਾਲ ਟਕਰਾ ਗਏ। ਸਮੇਂ ਰਹਿੰਦੇ ਹੀ ਇਸ ਨੂੰ ਸੰਭਾਲ ਲਿਆ ਗਿਆ। ਕਿਸੇ ਦੇ ਵੀ ਜ਼ਖਮੀ ਜਾਂ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।