ਦੁਨੀਆ ਦਾ ਸਭ ਤੋਂ ਵੱਡਾ ਫੈਸ਼ਨ ਸ਼ੋਅ/ਫੈਸ਼ਨ ਈਵੈਂਟ ‘ਮੇਟ ਗਾਲਾ’ ਹਰ ਸਾਲ ਦੀ ਤਰ੍ਹਾਂ ਮਈ ਦੇ ਪਹਿਲੇ ਸੋਮਵਾਰ ਨੂੰ ਨਿਊਯਾਰਕ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿਖੇ ਆਯੋਜਿਤ ਕੀਤਾ ਗਿਆ। ਜੋ ਕਿ ਅੱਜ ਯਾਨੀ 6 ਮਈ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 3:30 ਵਜੇ ਸ਼ੁਰੂ ਹੋਇਆ। ਇਸ ਸਮਾਰੋਹ ‘ਚ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ, ਕਿਆਰਾ ਅਡਵਾਨੀ, ਪ੍ਰਿਅੰਕਾ ਚੋਪੜਾ ਅਤੇ ਦਿਲਜੀਤ ਦੋਸਾਂਝ (Punjabi Singer) ਵਰਗੇ ਵੱਡੇ ਸਿਤਾਰਿਆਂ ਨੇ ਰੈੱਡ ਕਾਰਪੇਟ ‘ਤੇ ਆਪਣਾ ਜਲਵਾ ਬਿਖੇਰਿਆ।ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਵਾਰ ਮੇਟ ਗਾਲਾ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਦਿਲਜੀਤ, ਜੋ ਅਕਸਰ ਆਪਣੇ ਫੈਸ਼ਨ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਇਸ ਵਾਰ ਉਨ੍ਹਾਂ ਨੇ ਮੇਟ ਗਾਲਾ ਵਿੱਚ ਆਪਣੇ ਮਹਾਰਾਜਾ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਦਿਲਜੀਤ ਨੇ ਪ੍ਰਬਲ ਗੁਰੂੰਗ ਦੁਆਰਾ ਡਿਜ਼ਾਈਨ ਕੀਤਾ ਚਿੱਟੇ ਰੰਗ ਦਾ ਪਹਿਰਾਵਾ ਪਾਇਆ ਸੀ।ਪੰਜਾਬੀ ਰਾਜ ਘਰਾਣੇ ਦੀ ਝਲਕ ਪੇਸ਼ ਕਰਦਿਆਂ ਦਿਲਜੀਤ ਦੇ ਪਹਿਰਾਵੇ ਵਿੱਚ ਇੱਕ ਕੁੜਤਾ ਅਤੇ ਇੱਕ ਲੰਮਾ ਅੰਗਰਖਾ ਸੀ ਦਿਲਜੀਤ ਨੇ ਭਾਰੀ ਜਿਓਲਰੀ,ਪੱਗ ਅਤੇ ਤਲਵਾਰ ਨਾਲ ਆਪਣੇ ਮਹਾਰਾਜਾ ਲੁੱਕ ਨੂੰ ਪੂਰਾ ਕੀਤਾ। ਦਿਲਜੀਤ ਨੂੰ ਦੇਖਦਿਆਂ ਹੀ ਪ੍ਰਸ਼ੰਸਕਾਂ ਨੇ ਖੁਸ਼ੀ ‘ਚ ‘ਓਏ, ਪੰਜਾਬੀ ਆ ਗਿਆ ਓਏ’ ਕਹਿਣਾ ਸ਼ੁਰੂ ਕਰ ਦਿੱਤਾ ।ਇਸ ਤੋਂ ਇਲਾਵਾ ਇਸ ਸਾਲ, ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਵੀ ਮੇਟ ਗਾਲਾ ਵਿੱਚ ਡੈਬਿਊ ਕੀਤਾ ਹੈ। ਜਿਸ ਕਾਰਨ ਉਹ ਸੁਰਖੀਆਂ ਵਿੱਚ ਹਨ। ਉਨ੍ਹਾਂ ਨੇ ਮੇਟ ਗਾਲਾ 2025 ਵਿੱਚ ਸਬਿਆਸਾਚੀ ਦੇ ਡਿਜ਼ਾਈਨਰ ਅਤੇ ਸਟਾਈਲਿਸ਼ ਪਹਿਰਾਵੇ ਨਾਲ ਸਾਰੀ ਲਾਈਮਲਾਈਟ ਖਿੱਚੀ।
Latest article
35.06 ਲੱਖ ਲਾਭਪਾਤਰੀਆਂ ਦੇ ਖਾਤਿਆਂ ‘ਚ ਹਰਿਆਣਾ ਸਰਕਾਰ ਨੇ ਟ੍ਰਾਂਸਫਰ ਕੀਤੇ ₹1,129 ਕਰੋੜ ਰੁਪਏ
ਹਰਿਆਣਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੱਖ-ਵੱਖ ਸਰਕਾਰੀ ਯੋਜਨਾਵਾਂ ਅਧੀਨ 35.06 ਲੱਖ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਡਾਇਰੈਕਟ ਬੈਨੀਫਿਟ...
ਪੰਜਾਬ ‘ਚ AK-47 ਸਮੇਤ 3 ਤਸਕਰ ਗ੍ਰਿਫਤਾਰ! ਵਿਦੇਸ਼ ਤੋਂ ਹੋ ਰਹੀ ਸੀ ਹਥਿਆਰਾਂ ਦੀ...
ਅੰਮ੍ਰਿਤਸਰ- ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਇੱਕ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ...
ਕੁਪਵਾੜਾ ’ਚ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ! ਸੁਰੱਖਿਆ ਬਲਾਂ ਨੇ ‘ਹਾਈਬ੍ਰਿਡ ਅੱਤਵਾਦੀ’ ਨੂੰ ਕੀਤਾ...
ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਸੁਰੱਖਿਆ ਫੋਰਸਾਂ ਨੇ ਬੁੱਧਵਾਰ ਇਕ ਸਾਬਕਾ ਅੱਤਵਾਦੀ ਵੱਲੋਂ ਚਲਾਏ ਜਾ ਰਹੇ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ।...












