ਜ਼ਿਆਦਾਤਰ ਲੋਕ ਭਿੰਡੀ ਅਤੇ ਦਹੀਂ ਖਾਣਾ ਪਸੰਦ ਕਰਦੇ ਹਨ। ਭਿੰਡੀ ਵੀ ਕਈ ਤਰੀਕਿਆਂ ਨਾਲ ਬਣਾਈ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਹ ਹੈ ਦਹੀਂ ਭਿੰਡੀ ਬਣਾਉਣਾ। ਭਿੰਡੀ ‘ਚ ਦਹੀਂ ਦੀ ਵਰਤੋਂ ਨਾਲ ਇਹ ਹੋਰ ਸੁਆਦੀ ਬਣ ਜਾਂਦੀ ਹੈ।
ਸਮੱਗਰੀ
ਡੇਢ ਚਮਚ ਕਾਜੂ
ਦੋ ਚਮਚ ਨਾਰੀਅਲ (ਕੱਦੂਕਸ ਕੀਤਾ ਹੋਇਆ)
ਦੋ ਚਮਚ ਪਾਣੀ
ਦੋ ਚਮਚ ਤੇਲ (ਦੋ ਹਿੱਸਿਆਂ ‘ਚ ਵੰਡਿਆ ਹੋਇਆ)
160 ਗ੍ਰਾਮ ਭਿੰਡੀ
1/8 ਚਮਚ ਹੀਂਗ
ਅੱਧਾ ਚਮਚ ਸਰੋਂ ਦੇ ਬੀਜ
ਅੱਧਾ ਚਮਚ ਜੀਰਾ
ਇੱਕ ਚਮਚ ਅੰਕੁਰਿਤ ਉੜਦ ਦਾਲ
ਅੱਠ-ਦੱਸ ਕੜੀ ਪੱਤੇ
ਦੋ ਸੁੱਕੀਆਂ ਲਾਲ ਮਿਰਚਾਂ
80 ਗ੍ਰਾਮ ਪਿਆਜ਼
ਅੱਧਾ ਚਮਚ ਅਦਰਕ-ਲਸਣ ਪੇਸਟ
ਇੱਕ ਚਮਚ ਲਾਲ ਮਿਰਚ
ਅੱਧਾ ਚਮਚ ਹਲਦੀ
ਇੱਕ ਚਮਚ ਗਰਮ ਮਸਾਲਾ
ਅੱਧਾ ਚਮਚ ਸੁੱਕਾ ਅੰਬ ਪਾਊਡਰ
150 ਗ੍ਰਾਮ ਟਮਾਟਰ
ਅੱਧਾ ਚਮਚ ਮੈਥੀ
250 ਮਿਲੀ ਲਿਟਰ ਦਹੀਂ
500 ਮਿਲੀ ਲਿਟਰ ਪਾਣੀ
ਇੱਕ ਚਮਚ ਨਮਕ
ਵਿਧੀ
1. ਸਭ ਤੋਂ ਪਹਿਲਾਂ ਬਲੈਂਡਰ ‘ਚ ਕਾਜੂ, ਕੱਦੂਕਸ ਕੀਤਾ ਨਾਰੀਅਲ ਅਤੇ ਦੋ ਚਮਚ ਪਾਣੀ ਪਾ ਕੇ ਇਸ ਦਾ ਪੇਸਟ ਬਣਾ ਲਓ।
2. ਹੋਲੀ ਗੈਸ ‘ਤੇ ਇੱਕ ਕੜਾਹੀ ‘ਚ ਇੱਕ ਚਮਚ ਤੇਲ ਪਾ ਕੇ ਗਰਮ ਕਰੋ ਅਤੇ ਇਸ ‘ਚ ਭਿੰਡੀ ਪਾ ਕੇ ਅੱਠ-ਦੱਸ ਮਿੰਟ ਤੱਕ ਭੁੰਨੋ। ਬਾਅਦ ‘ਚ ਇਸ ਨੂੰ ਗੈਸ ਤੋਂ ਉਤਾਰ ਲਓ।
3. ਗੈਸ ‘ਤੇ ਇੱਕ ਹੋਰ ਕੜਾਹੀ ‘ਚ ਇੱਕ ਚਮਚ ਤੇਲ ਪਾ ਕੇ ਗਰਮ ਕਰੋ ਇਸ ਤੇਲ ‘ਚ ਹੀਂਗ, ਸਰੋਂ ਦੇ ਬੀਜ, ਜੀਰਾ, ਉੜਦ ਦਾਲ(ਕਾਲਾ ਚਨਾ), ਕੜੀ ਪੱਤੇ ਅਤੇ ਦੋ ਸੁੱਕੀਆਂ ਲਾਲ ਮਿਰਚਾਂ ਪਾ ਕੇ ਭੁੰਨੋ।
4. ਹੁਣ ਇਸ ‘ਚ ਪਿਆਜ਼ ਅਤੇ ਅਦਰਕ-ਲਸਣ ਦਾ ਪੇਸਟ ਪਾ ਕੇ ਹਲਕਾ ਭੂਰਾ ਹੋਣ ਤੱਕ ਭੁੰਨੋ। ਬਾਅਦ ‘ਚ ਲਾਲ ਮਿਰਚ, ਗਰਮ ਮਸਾਲਾ ਅਤੇ ਸੁੱਕਾ ਅੰਬ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
5. ਫ਼ਿਰ ਇਸ ‘ਚ ਟਮਾਟਰ ਪਾ ਕੇ ਦੋ-ਤਿੰਨ ਮਿੰਟ ਤੱਕ ਭੁੰਨੋ। ਹੁਣ ਇਸ ‘ਚ ਮੈਥੀ ਪਾ ਕੇ ਪੰਜ-ਸੱਤ ਮਿੰਟ ਹੋਰ ਪਕਾਓ।
6. ਪਕਾਉਣ ਪਿੱਛੋਂ ਇਸ ‘ਚ ਕਾਜੂ ਦਾ ਪੇਸਟ ਪਾਓ ਅਤੇ ਉਦੋਂ ਤੱਰ ਫ਼੍ਰਾਈ ਕਰੋ ਜਦੋਂ ਤੱਕ ਇਹ ਚਾਰੇ ਪਾਸਿਓਂ ਤੇਲ ਨਾ ਛੱਡ ਦੇਵੇ।
7. ਫ਼ਿਰ ਇਸ ‘ਚ ਦਹੀਂ, 500 ਮਿਲੀ ਲਿਟਰ ਪਾਣੀ ਅਤੇ ਇੱਕ ਚਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਫ਼੍ਰਾਈ ਕੀਤੀ ਭਿੰਡੀ ਪਾ ਕੇ ਮਿਕਸ ਕਰੋ।
8. ਦਹੀਂ ਭਿੰਡੀ ਤਿਆਰ ਹੈ। ਇਸ ਨੂੰ ਰੋਟੀ ਨਾਲ ਸਰਵ ਕਰੋ।