ਦੁੱਧ ,ਲੱਸੀ ਅਤੇ ਘਿਓ ਪੁਰਾਣੇ ਸਮਿਆਂ ਤੋਂ ਲੋਕੀਂ ਖਾਂਦੇ ਆ ਰਹੇ ਹਨ। ਦਹੀਂ ਨੂੰ ਰੋਜ਼ਾਨਾ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਇਹ ਫਾਰਮੈਂਟੇਸ਼ਨ ਪ੍ਰਕਿਰਿਆ ਨਾਲ ਬਣਦਾ ਹੈ, ਜਿਸ ’ਚ ਲੈਕਟੋਬੈਸਿਲਸ ਐੱਸਪੀ, ਲੈਕਟੋਕੋਕਸ ਐੱਸਪੀ ਤੇ ਸਟ੍ਰੈਪਟੋਕਾਕਸ ਐੱਸਪੀ ਵਰਗੇ ਬੈਕਟੀਰੀਆ ਹੁੰਦੇ ਹਨ। ਇਹ ਬੈਕਟੀਰੀਆ ਦੁੱਧ ’ਚ ਲੈਕਟੋਜ਼ ਨੂੰ ਲੈਕਟਿਕ ਐਸਿਡ ’ਚ ਤਬਦੀਲ ਕਰ ਦਿੰਦਾ ਹੈ, ਜਿਸ ਕਰਕੇ ਦਹੀਂ ਦਾ ਵਿਸ਼ੇਸ਼ ਖੱਟਾ ਸਵਾਦ ਮਿਲਦਾ ਹੈ।ਰੋਜ਼ਾਨਾ ਖ਼ੁਰਾਕ ’ਚ ਦਹੀਂ ਸ਼ਾਮਿਲ ਕਰਨ ਦਾ ਸਭ ਤੋਂ ਵੱਡਾ ਕਾਰਨ ਪਾਚਨ ’ਚ ਸੁਧਾਰ ਕਰਨਾ ਹੈ। ਪ੍ਰੋਬਾਇਊਟਿਕ ਫੂਡ ਦੇ ਰੂਪ ’ਚ ਦਹੀਂ ਵਿੱਚ ਜੀਵਿਤ ਮਾਈਕ੍ਰੋਆਗਨਿਜ਼ਮ ਹੁੰਦੇ ਹਨ, ਜੋ ਪੇਟ ਦੇ ਐਸਿਡ ਪੱਧਰ ’ਚ ਸਤੁੰਲਨ ਬਣਾਏ ਰੱਖਣ ’ਚ ਮਦਦ ਕਰਦਾ ਹੈ, ਜਿਸ ਲਈ ਇਹ ਬਦਹਜ਼ਮੀ ਲਈ ਇਕ ਪ੍ਰਭਾਵੀ ਉਪਾਅ ਬਣ ਜਾਂਦਾ ਹੈ।ਦਹੀਂ ਹੱਡੀਆਂ ਨੂੰ ਤੰਦਰੁਸਤ ਰੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਕੈਲਸ਼ੀਅਮ ਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ। ਜੋ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਤੱਤ ਹੈ। ਦਹੀਂ ਦੇ ਨਿਯਮਿਤ ਸੇਵਨ ਨਾਲ ਫ੍ਰੈਕਚਰ ਤੇ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਗਠੀਆ ਤੇ ਆਸਿਟ ਓਸਟੀਓਪਰੋਸਿਸ ਦਾ ਖ਼ਤਰਾ ਘੱਟ ਸਕਦਾ ਹੈ।ਦਹੀਂ ਦਿਲ ਲਈ ਵੀ ਫਾਇਦੇਮੰਦ ਹੁੰਦਾ ਹੈ। ਫੈਟ ਦੀ ਮਾਤਰਾ ਦੇ ਬਾਵਜੂਦ, ਦਹੀ ਐੱਚਡੀਐੱਲ ਜਾਂ ਚੰਗੇ ਕੋਲੇਸਟ੍ਰੋਲ ਨੂੰ ਵਧਾ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਕੇ ਦਿਲ ਨੂੰ ਠੀਕ ਰੱਖਣ ’ਚ ਮਦਦ ਕਰਦਾ ਹੈ।ਦਹੀਂ ਦਾ ਇਕ ਹੋਰ ਮਹੱਤਵਪੂਰਨ ਫ਼ਾਇਦਾ ਭਾਰ ਕੰਟਰੋਲ ਕਰਨ ’ਚ ਇਸ ਦਾ ਯੋਗਦਾਨ ਹੁੰਦਾ ਹੈ। ਦਹੀਂ ’ਚ ਭਾਰੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।
Latest article
ਅੰਜੁਮ ਚੋਪੜਾ ਦੀ ਵੱਡੀ ਭਵਿੱਖਬਾਣੀ ! IPL ਖਿਤਾਬ ਬਚਾ ਸਕਦੀ ਹੈ RCB, ਪੰਜਾਬ ਕਿੰਗਜ਼...
ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਅੰਜੁਮ ਚੋਪੜਾ ਨੇ ਭਰੋਸਾ ਜਤਾਇਆ ਹੈ ਕਿ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਇਸ ਵਾਰ ਆਪਣਾ ਇੰਡੀਅਨ ਪ੍ਰੀਮੀਅਰ ਲੀਗ (IPL)...
IPL 2026: ਮੁਕੁਲ ਨੇ ਰੋਮਾਂਚਕ ਮੁਕਾਬਲੇ ‘ਚ ਪਾਈ ਧੱਕ, ਗਾਵਸਕਰ ਨੇ ‘ਫਿਨਿਸ਼ਰ’ ਚੌਧਰੀ ਦੀ...
ਸਪੋਰਟਸ ਡੈਸਕ : ਆਈਪੀਐਲ 2026 ਦੇ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਲਖਨਊ ਸੁਪਰ ਜਾਇੰਟਸ (LSG) ਨੇ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਉਨ੍ਹਾਂ ਦੇ ਘਰੇਲੂ...
ਜਾਤੀ ਜਨਗਣਨਾ ‘ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਪਟੀਸ਼ਨਕਰਤਾ ਨੂੰ ਲਾਈ ਫਟਕਾਰ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕੇਂਦਰ ਨੂੰ ਜਾਤੀ ਆਧਾਰਤ ਜਨਗਣਨਾ ਰੋਕਣ ਦਾ ਨਿਰਦੇਸ਼ ਦੇਣ ਦੀ ਅਪੀਲ ਕਰਨ ਵਾਲੀ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ...











