ਦਵਾਈ ਦਾ ਕੰਮ ਕਰਦਾ ਹੈ ਜੈਤੂਨ ਦਾ ਤੇਲ

ਜੈਤੂਨ ਤੇਲ ਦੀ ਵਰਤੋਂ ਸਾਡੇ ਸ਼ਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ‘ਚ ਵਾਇਟਾਮਿਨ-E ਅਤੇ ਵਾਇਟਾਮਿਨ-K ਤੋਂ ਇਲਾਵਾ ਚੰਗੀ ਮਾਤਰਾ ‘ਚ ਓਮੈਗਾ-3 ਅਤੇ ਓਮੈਗਾ-6 ਐਸਿਡ ਅਤੇ ਐਂਟੀ-ਔਕਸੀਡੈਂਟਸ ਮੌਜੂਦ ਹੁੰਦੇ ਹਨ। ਇਸ ਨਾਲ ਸਾਡਾ ਸ਼ਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਜੈਤੂਨ ਦੇ ਤੇਲ ਦੀ ਵਰਤੋਂ ਭੋਜਨ ਪਕਾਉਣ ਲਈ ਕੀਤੀ ਜਾਂਦੀ ਹੈ। ਇਸ ਨਾਲ ਖਾਣੇ ਦਾ ਸੁਆਦ ਤਾਂ ਵਧਦਾ ਹੀ ਹੈ ਨਾਲ ਹੀ ਇਹ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਤੁਸੀਂ ਹਾਰਟ ਅਟੈਕ ਅਤੇ ਖ਼ੂਨ ਜੰਮਣ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ, ਪਰ ਜੈਤੂਨ ਦੇ ਤੇਲ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਤੁਸੀਂ ਕਈ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਤੋਂ ਬਚੇ ਰਹਿ ਸਕਦੇ ਹੋ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੈਤੂਨ ਦੇ ਤੇਲ ਦੀ ਰੋਜ਼ਾਨਾ ਵਰਤੋਂ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ।
ਮੋਟਾਪਾ: ਜੈਤੂਨ ਤੇਲ ਦੀ ਵਰਤੋਂ ਨਾਲ ਤੁਹਾਨੂੰ ਸਿਹਤਮੰਦ ਫ਼ੈਟ ਮਿਲਦੀ ਹੈ। ਜੇਕਰ ਤੁਸੀਂ ਸਲਾਦ ਦੇ ਉੱਪਰ ਜੈਤੂਨ ਦਾ ਤੇਲ ਪਾ ਕੇ ਖਾਂਦੇ ਹੋ ਤਾਂ ਇਸ ਨਾਲ ਭੁੱਖ ਘੱਟ ਲੱਗਦੀ ਹੈ। ਇਸ ਨਾਲ ਤੁਹਾਡਾ ਮੋਟਾਪਾ ਜਲਦੀ ਘੱਟ ਹੋਵੇਗਾ।
ਤਨਾਅ: ਅੱਜਕੱਲ੍ਹ ਦੇ ਲਾਈਫ਼ ਸਟਾਈਲ ਕਾਰਨ ਲੋਕਾਂ ‘ਚ ਤਨਾਅ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ, ਪਰ ਜੇਕਰ ਤੁਸੀਂ ਰੋਜ਼ਾਨਾਂ ਆਪਣੀ ਖ਼ੁਰਾਕ ‘ਚ ਜੈਤੂਨ ਦੇ ਤੇਲ ਦੀ ਵਰਤੋਂ ਕਰੋ ਤਾਂ ਤੁਸੀਂ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰੋਗੇ।
ਸ਼ੂਗਰ: ਜੇਕਰ ਤੁਸੀਂ ਆਪਣੇ ਖਾਣੇ ‘ਚ ਜੈਤੂਨ ਦੇ ਤੇਲ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਸਿਰਫ਼ ਸ਼ੂਗਰ ਲੈਵਲ ਹੀ ਕੰਟਰੋਲ ਵਿੱਚ ਨਹੀਂ ਸਗੋਂ ਇਸ ਨੂੰ ਲਗਾਤਾਰ ਲੈਣ ਨਾਲ ਦਿਲ ਸਬੰਧੀ ਰੋਗ ਵੀ ਠੀਕ ਹੋ ਜਾਂਦੇ ਹਨ।
ਦਿਮਾਗ਼: ਜੈਤੂਨ ਦੇ ਤੇਲ ਨੂੰ ਦਿਮਾਗ਼ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ‘ਚ ਵਾਇਟਾਮਿਨ-E ਕਾਫ਼ੀ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਦਿਮਾਗ਼ ਤੇਜ਼ ਕਰਨ ‘ਚ ਮਦਦ ਕਰਦਾ ਹੈ।
ਛਾਤੀ ਦੇ ਕੈਂਸਰ ਤੋਂ ਬਚਾਅ: ਰੋਜ਼ਾਨਾ ਜੈਤੂਨ ਤੇਲ ਨੂੰ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰਨ ਨਾਲ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ। ਇਸ ‘ਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਉਂਦੇ ਹਨ।
ਜੋੜਾਂ ਦਾ ਦਰਦ: ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਤੁਸੀਂ ਦੋ ਚੱਮਚ ਸੇਬ ਦੇ ਸਿਰਕੇ ‘ਚ ਜੈਤੂਨ ਦਾ ਤੇਲ ਪਾ ਕੇ ਮਿਕਸ ਕਰ ਲਓ। ਹੁਣ ਇਸ ਨੂੰ ਦਰਦ ਵਾਲੀ ਥਾਂ ‘ਤੇ ਲਗਾਓ। ਇੱਕ ਹਫ਼ਤੇ ਤਕ ਇਸੇ ਤਰ੍ਹਾਂ ਕਰਨ ਨਾਲ ਦਰਦ ਠੀਕ ਹੋ ਜਾਵੇਗਾ।
ਕਬਜ਼ ਤੋਂ ਰਾਹਤ: ਗ਼ਲਤ ਖਾਣ-ਪੀਣ ਕਾਰਨ ਕਬਜ਼ ਦੀ ਸਮੱਸਿਆ ਹੋਣਾ ਆਮ ਗੱਲ ਹੈ। ਇਨ੍ਹਾਂ ਦੋਵਾਂ ‘ਚ ਮੌਜੂਦ ਲੈਕਸੇਟਿਵ ਅਤੇ ਇਨਫ਼ਲਮੇਟਰੀ ਗੁਣ ਤੁਹਾਡੀ ਇਸ ਸਮੱਸਿਆ ਨੂੰ ਦੂਰ ਕਰਦੇ ਹਨ। ਇਸ ਦੀ ਵਰਤੋਂ ਨਾਲ ਗੈਸ, ਪੇਟ ‘ਚ ਕਸਾਅ ਅਤੇ ਐਸਿਡ ਬਣਨਾ ਬੰਦ ਹੋ ਜਾਂਦਾ ਹੈ।
ਕੋਲੈਸਟਰੋਲ ਕੰਟਰੋਲ ਕਰਨਾ: ਜੈਤੂਨ ਦੇ ਤੇਲ ‘ਚ ਮੌਜੂਦ ਵਸਾ ਖ਼ੂਨ ‘ਚ ਲਿਪਿਡ ਨੂੰ ਬਣਾਈ ਰੱਖਦਾ ਹੈ। ਇਸ ਲਈ ਰੋਜ਼ਾਨਾ ਇਸ ਨੂੰ ਲੈਣ ਨਾਲ ਖ਼ਰਾਬ ਕੋਲੈਸਟਰੋਲ ਦਾ ਪੱਧਰ ਘੱਟ ਹੋ ਜਾਂਦਾ ਹੈ। ਇਸ ਨਾਲ ਹੀ ਇਹ ਟ੍ਰਾਈਗਿਲਸਰਾਈਡਜ਼ ਨੂੰ ਕੰਟਰੋਲ ਕਰ ਕੇ ਚੰਗੇ ਕੋਲੈਸਟਰੋਲ ਦੇ ਪੱਧਰ ਨੂੰ ਵਧਾਉਂਦਾ ਹੈ।
ਕੰਬੋਜ